ਚੰਦੂਮਾਜਰਾ ਨਹੀਂ ਉਤਰ ਰਹੇ ਲੋਕਾਂ ਦੀ ਕਸਵੱਟੀ ‘ਤੇ ਖ਼ਰੇ
Published : May 8, 2019, 7:04 pm IST
Updated : May 8, 2019, 7:06 pm IST
SHARE ARTICLE
Prem Singh Chandumajra
Prem Singh Chandumajra

ਪ੍ਰੇਮ ਸਿੰਘ ਚੰਦੂਮਾਜਰਾ ਵਿਰੁੱਧ ਲੋਕਾਂ ਵੱਲੋਂ ਆਰੋਪਾਂ ਦੀ ਝੜੀ

ਸ਼੍ਰੀ ਆਨੰਦਪੁਰ ਸਾਹਿਬ : ਲੋਕ ਸਭਾ ਸੀਟ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਗੋਦ ਲਏ ਪਿੰਡ ਅਤੇ ਹਲਕੇ ਦੇ ਲੋਕਾਂ ਦਾ ਕੀ ਕਹਿਣਾ ਹੈ, ਚੰਦੂਮਾਜਰਾ ਬਾਰੇ ਤੁਸੀਂ ਵੀ ਜਾਣ ਲਓ। ਸਪੋਕਸਮੈਨ ਟੀਵੀ ਤੇ ਹਲਕੇ ਦੇ ਲੋਕਾਂ ਨਾਲ ਇਕ ਖ਼ਾਸ ਮੁਲਾਕਾਤ ਦੌਰਾਨ ਅਪਣੇ ਹਲਕੇ ਦੇ ਵੱਡੇ ਮੁੱਦਿਆਂ ਅਤੇ ਸਿਆਸਤ ਬਾਰੇ ਕੁਝ ਅਹਿਮ ਤੱਥ ਸਪੋਕਸਮੈਨ ਟੀਵੀ ਜ਼ਰੀਏ ਲੋਕਾਂ ਨੇ ਅਪਣੇ ਹਲਕੇ ਦਾ ਵਿਕਾਸ ਜਾਂ ਕੰਮ ਨਾਲ ਹੋਣ ‘ਤੇ ਜਮ ਕੇ ਭੜਾਸ ਕੱਢੀ ਹੈ। ਇਸ ਦੌਰਾਨ ਹਲਕੇ ਦੇ ਲੋਕਾਂ ਵੱਲੋਂ ਦੱਸੇ ਗਏ ਅਹਿਮ ਸਵਾਲਾਂ ਦੇ ਜਵਾਬ ਇਸ ਤਰ੍ਹਾਂ ਹਨ।

People People

ਨੌਜਵਾਨ ਨੇ ਗੱਲਬਾਤ ਦੌਰਾਨ ਕਿਹਾ ਕਿ ਚੰਦੂਮਾਜਰਾ ਸਾਬ੍ਹ ਨੇ ਪਿਛਲੇ ਪੰਜ ਸਾਲਾਂ ਵਿਚ ਕੁਝ ਨਹੀਂ ਕੀਤਾ ਤੇ ਝੂਠੇ ਵਾਅਦੇ ਹੀ ਕੀਤੇ ਹਨ। ਐਮ.ਪੀ ਬਣਨ ਤੋਂ ਬਾਅਦ ਸਾਨੂੰ ਮੁੜ ਕੇ ਉਨ੍ਹਾਂ ਨੇ ਮੂੰਹ ਵੀ ਨਹੀਂ ਦਿਖਾਇਆ। ਸਾਨੂੰ ਉਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ ਤੁਹਾਡੇ ਪਿੰਡ ਦੀਆਂ ਸੜਕਾਂ ਗਲੀਆਂ-ਨਾਲੀਆਂ ਬਣਾਵਾਂਗੇ। ਸੜਕਾਂ ਤੇ ਗਲੀਆਂ ਉਸੇ ਤਰ੍ਹਾਂ ਟੁੱਟੀਆਂ ਪਈਆਂ ਹਨ ਪਰ ਅੱਜ ਤੱਕ ਉਨ੍ਹਾਂ ਨੇ ਇੱਥੇ ਇਕ ਵਾਰ ਵੀ ਪੈਰ ਨਹੀਂ ਪਾਇਆ। ਨੌਜਵਾਨਾਂ ਲਈ ਜਿੰਮ ਬਣਾਉਣ ਨੂੰ ਕਿਹਾ ਸੀ, ਇਕ ਵੀ ਪੈਸਾ ਜਿੰਮ ਵਾਸਤੇ ਨਹੀਂ ਦਿੱਤਾ।

People People

ਗੱਲਬਾਤ ਦੌਰਾਨ ਇਕ ਹੋਰ ਨੌਜਵਾਨ ਨੇ ਦੱਸਿਆ ਕਿ ਸਾਡੇ ਨੇੜੇ ਹੀ ਦਾਊਂ ਮਾਜਰਾ ਪਿੰਡ ਹੈ ਜੋ ਕਿ ਚੰਦੂਮਾਜਰਾ ਸਾਬ੍ਹ ਨੇ ਗੋਦ ਲਿਆ ਹੋਇਆ ਸੀ। ਉੱਥੇ 5 ਸਾਲਾਂ ਦੌਰਾਨ ਇਕ ਵੀ ਇੱਟ ਤੱਕ ਨਹੀਂ ਲੱਗੀ। ਅੱਜ ਤੁਸੀਂ ਵੀ ਉਸ ਪਿੰਡ ਦੀ ਹਾਲਤ ਦੇਖ ਸਕਦੇ ਹੋ ਕਿੰਨੀ ਕੁ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਗੋਦ ਲਏ ਹੋਏ ਪਿੰਡ ਦਾ ਵਿਕਾਸ ਨਹੀਂ ਕਰ ਸਕਦੇ ਫਿਰ ਇਸ ਤੋਂ ਬਾਅਦ ਦੱਸੋ ਕੀ ਉਮੀਦ ਲਗਾਈ ਜਾ ਸਕਦੀ ਹੈ। ਹਲਕੇ ਦੇ ਲੋਕ ਚੰਦੂਮਾਜਰਾ ਨੂੰ ਮੂੰਹ ਨੀ ਲਗਾ ਰਹੇ। ਗੱਲਬਾਤ ਦੌਰਾਨ ਇਕ ਬਜੁਰਗ ਨੇ ਕਿਹਾ ਕਿ ਹਲਕੇ ‘ਚ ਪਾਣੀ ਦੀ ਬਹੁਤ ਔਖ ਹੈ ਜੇ ਇਨ੍ਹਾਂ ਨੇ ਕਿਤੇ-ਕਿਤੇ ਪਾਣੀ ਵਾਲੇ ਟੈਂਕਰ ਵੀ ਦਿੱਤਾ ਹੈ।

People People

ਉਸ ਨਾਲ ਪਿੰਡਾਂ ‘ਚ ਕੋਈ ਗੁਜ਼ਾਰਾ ਨਹੀਂ ਹੁੰਦਾ। ਕੋਈ ਇਨ੍ਹਾਂ ਨੇ ਪਾਣੀ ਦੀ ਟੈਂਕੀ ਨੀ ਬਣਵਾਈ। ਗੱਲਬਾਤ ਦੌਰਾਨ ਪਿੰਡ ਪਡਿਆਲਾ ਦੇ ਨੌਜਵਾਨ ਨੇ ਕਿਹਾ ਕਿ ਪਿਛਲੀਆਂ ਵੋਟਾਂ ਤੋਂ ਪਹਿਲਾਂ ਚੰਦੂਮਾਜਰਾ ਸਾਬ੍ਹ ਨੇ ਵਾਅਦਾ ਕੀਤਾ ਸੀ ਕਿ ਮੈਂ ਬਣਦੇ ਸਾਰ ਹੀ ਪਿੰਡ ਪਡਿਆਲਾ ‘ਚ ਸਟੇਡੀਅਮ ਬਣਾਵਾਂਗਾ ਪਰ ਹੁਣ ਤੱਕ ਇੱਥੇ ਕੁਝ ਨਹੀਂ ਬਣਿਆ। ਕੋਈ ਸਾਡੇ ਪਿੰਡ ਨੂੰ ਗਰਾਂਟ ਨੀ ਦਿੱਤੀ, ਅਸੀਂ ਇਨ੍ਹਾਂ ਦੇ ਦਫ਼ਤਰ ਜਾ ਕੇ ਮਿਣਤਾਂ-ਤਰਲੇ ਵੀ ਕੀਤੇ ਪਰ ਅੱਜ ਤੱਕ ਕੁਝ ਵੀ ਸਾਡੇ ਪਿੰਡ ਨੂੰ ਨਹੀਂ ਦਿੱਤਾ। ਜੇ ਸਾਡੇ ਪਿੰਡ ਨੂੰ ਇਕ ਵੀ ਰੁਪਿਆ ਦਿੱਤੇ ਹੋਵੇ ਤਾਂ ਸਾਡੇ ਨਾਲ ਬਹਿਸ ਕਰ ਸਕਦੇ ਆ ਕੇ, ਪਿੰਡ ਦੀ ਹਾਲਤ ਬਹੁਤ ਨਾਜ਼ੁਕ ਹੈ।

People People

ਪਿਛਲੀ ਵਾਰ ਚੰਦੂਮਾਜਰਾ ਨੂੰ ਕੁਰਾਲੀ ਦੇ ਸਾਰੇ ਵਾਰਡਾਂ ‘ਚ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਕ ਹੋਰ ਬਜੁਰਗ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਿਨ੍ਹਾਂ ਫ਼ਿਰਕਾਪ੍ਰਸਤੀ ਫੈਲਾਏ, ਬਿਨ੍ਹਾ ਲੋਕਾਂ ਦੇ ਵਿਚ ਵਿਚਰੇ ਤੇ ਜਿਹੜਾ ਬਣਦਾ ਫੰਡ ਸੀ ਉਹ ਵੀ ਆਪਣੇ ਹਲਕਾ ਖੇਤਰ ਲਈ ਨਾ ਵਿਚਾਰਦੇ ਹੋਏ, ਅਪਣੇ ਬੇਟੇ ਨੂੰ ਜਿਤਾਉਣ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਫੰਡ ਸਨੌਰ ਹਲਕੇ ਵਿਚ ਲਗਾ ਕੇ ਲੋਕਾਂ ਨਾਲ ਬਹੁਤ ਵੱਡਾ ਧੋਖਾਂ ਕੀਤਾ ਹੈ।

People People

ਹਲਕੇ ਦੇ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਹੁਣ ਦੇਖਣਾ ਇਹ ਹੋਵੇਗਾ ਕਿ 19 ਮਈ ਨੂੰ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕ ਕਿਸ ਪਾਰਟੀ ਦੇ ਹੱਕ ਵਿਚ ਭੁਗਤਦੇ ਹਨ ਤੇ 23 ਮਈ ਨੂੰ ਜਿਹੜੇ ਨਤੀਜੇ ਆਉਣੇ ਹਨ ਕਿਸ ਦੇ ਹੱਕ ਵਿਚ ਹੁੰਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM
Advertisement