
ਗੱਡੀ ਨੂਰਦੀ ਪਿੰਡ ਕੋਲ ਪੁੱਜੀ ਤਾਂ ਉਸ ਵਿਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਜਿਸ ਨਾਲ ਚਾਲਕ ਕੋਲੋ ਗੱਡੀ ਬੇਕਾਬੂ ਹੋ ਕਿ ਦਰੱਖ਼ਤ ਨਾਲ ਜਾ ਟਕਰਾਈ
ਤਰਨ ਤਾਰਨ: ਸ੍ਰੀ ਦਰਬਾਰ ਸਹਿਬ ਤਰਨਤਾਰਨ ਦੀ 'ਸੈਟ ਵੇ ਗੱਡੀ (ਮਹਿੰਦਰਾਂ)' ਪੀਬੀ 46 ਐਮ 3767 ਨੂੰ ਉਸ ਵੇਲੇ ਅਚਾਨਕ ਅੱਗ ਲੱਗ ਜਦ ਉਹ ਕਣਕ ਲੈਣ ਲਈ ਜਾ ਰਹੇ ਸਨ। ਗੱਡੀ ਵਿਚ ਸਿੰਘ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਉਕਤ ਗੱਡੀ ਨੂੰ ਜਗਤਾਰ ਸਿੰਘ ਡਰਾਇਵਰ ਚਲਾ ਰਿਹਾ ਸੀ ਅਤੇ ਗੁਰਦਆਰਾ ਬੀੜ ਬਾਬਾ ਬੁੱਢਾ ਸਹਿਬ ਤੋਂ ਉਸ ਨਾਲ ਨਿਰਮਲ ਸਿੰਘ, ਬਲਦੇਵ ਸਿੰਘ ਮੈਨਜਰ, ਪ੍ਰਮਜੀਤ ਸਿੰਘ ਸਟੋਰ ਕੀਪਰ ਦੀ ਅਗਵਾਈ ਹੇਠ ਕਣਕ ਲੈਣ ਆ ਰਹੇ ਸੀ।
Darbar Sahib's Jeep Catches Fire
ਜਦ ਗੱਡੀ ਨੂਰਦੀ ਪਿੰਡ ਕੋਲ ਪੁੱਜੀ ਤਾਂ ਉਸ ਵਿਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਜਿਸ ਨਾਲ ਚਾਲਕ ਕੋਲੋ ਗੱਡੀ ਬੇਕਾਬੂ ਹੋ ਕਿ ਦਰੱਖ਼ਤ ਨਾਲ ਜਾ ਟਕਰਾਈ ਅਤੇ ਸਾਰੇ ਮੁਲਾਜ਼ਮਾਂ ਨੇ ਗੱਡੀ ਦੇ ਸ਼ੀਸ਼ੇ ਤੋੜ ਅਪਣੀ ਜਾਨ ਬਚਾਈ । ਇਸ ਸਬੰਧੀ ਮੈਨਜਰ ਬਲਵਿੰਦਰ ਸਿੰਘ ਉਬੋਕੇ ਨੂੰ ਸੂਚਿਤ ਕਰ ਦਿਤਾ ਗਿਆ ਜਿਨ੍ਹਾਂ ਨੇ ਤਰੁਤ ਫ਼ਾਇਰ ਬ੍ਰਿਗੇਡ ਅਮਲੇ ਨੂੰ ਇਤਲਾਹ ਕੀਤੀ ਤਾਂ ਤਰੁਤ ਅੱਗ ਬਝਾਊ ਗੱਡੀ ਪੁੱਜੀ ਪਰ ਉਸ ਵਕਤ ਤੱਕ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ।
ਸੂਚਨਾ ਮਿਲਦਿਆਂ ਹੀ ਗੁਰਦਆਰਾ ਬੀੜ ਬਾਬਾ ਬੁੱਢਾ ਸਹਿਬ ਦੇ ਐਡੀਸ਼ਨਲ ਮੈਨਜਰ ਸਤਿਨਾਮ ਸਿੰਘ ਅਤੇ ਸਟੋਰ ਕੀਪਰ ਦਿਲਬਾਗ਼ ਸਿੰਘ ਵੀ ਘਟਨਾ ਸਥਾਨ 'ਤੇ ਪੁੱਜ ਗਏ ਸਨ।