
ਥਾਣਾ ਸਾਹਨੇਵਾਲ ਦੀ ਕੰਗਨਵਾਲ ਚੌਂਕੀ ਦੇ ਇਲਾਕੇ ਰੁਦਰਾ ਕਾਲੋਨੀ ਵਿਚ ਇਕ ਲੜਕੀ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ।
ਲੁਧਿਆਣਾ: ਜ਼ਿਲ੍ਹਾ ਲੁਧਿਆਣੇ ਵਿਚ ਹੈਰਾਨੀਜਨਕ ਵਾਰਦਾਤ ਸਾਹਮਣੇ ਆਈ ਹੈ। ਦਰਅਸਲ ਥਾਣਾ ਸਾਹਨੇਵਾਲ ਦੀ ਕੰਗਨਵਾਲ ਚੌਂਕੀ ਦੇ ਇਲਾਕੇ ਰੁਦਰਾ ਕਾਲੋਨੀ ਵਿਚ ਇਕ ਲੜਕੀ ਦੀ ਲਾਸ਼ ਮਿਲੀ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਲੜਕੀ ਦੀ ਲਾਸ਼ ਨੂੰ ਬੋਰੀ ਵਿਚ ਬੰਦ ਕਰ ਕੇ ਖਾਲੀ ਪਲਾਟ ਵਿਚ ਸੁੱਟਿਆ ਹੋਇਆ ਸੀ।
Girl's body found in sack
ਇਹ ਵੀ ਪੜ੍ਹੋ: 45 ਡੀਗਰੀ ਤਾਪਮਾਨ ‘ਚ ਪੈਦਲ ਸਫ਼ਰ ਕਰ ਰਹੀ ਸੀ ਬੱਚੀ, ਪਾਣੀ ਦੀ ਘਾਟ ਕਾਰਨ ਹੋਈ ਮੌਤ
ਬੋਰੀ ਵਿਚੋਂ ਇਕ ਹੱਥ ਬਾਹਰ ਨਿਕਲਿਆ ਹੋਇਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਜਦੋਂ ਪੁਲਿਸ ਨੇ ਬੋਰੀ ਖੋਲ੍ਹ ਕੇ ਦੇਖੀ ਤਾਂ ਉਸ ਵਿਚ ਨੌਜਵਾਨ ਲੜਕੀ ਦੀ ਲਾਸ਼ ਸੀ। ਪੁਲਿਸ ਨੇ ਜਦੋਂ ਲਾਸ਼ ਨੂੰ ਬਾਹਰ ਕੱਢਿਆ ਤਾਂ ਦੇਖਿਆ ਕਿ ਉਸ ਦੇ ਗਲੇ ਉੱਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ।
Girl's body found in sack
ਇਹ ਵੀ ਪੜ੍ਹੋ- ਪਾਕਿਸਤਾਨ 'ਚ 6 ਸਾਲਾਂ ਤੋਂ ਜੇਲ੍ਹ 'ਚ ਕੈਦ ਹਨ ਮਾਨਸਿਕ ਤੌਰ 'ਤੇ ਬੀਮਾਰ 17 ਭਾਰਤੀ
ਇਸ ਤੋਂ ਇਲਾਵਾ ਲੜਕੀ ਦੇ ਮੂੰਹ ਅਤੇ ਗੁਪਤ ਅੰਗਾਂ 'ਤੇ ਤੇਜ਼ਾਬ ਸੁੱਟਿਆ ਹੋਇਆ ਸੀ। ਪੁਲਿਸ ਨੇ ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਸਪਾਸ ਦੇ ਇਲਾਕਿਆਂ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਘਾਲ ਰਹੀ ਹੈ।
Girl's body found in sack
ਇਹ ਵੀ ਪੜ੍ਹੋ- 'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ
ਥਾਣਾ ਸਾਹਨੇਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ, ਇਸ ਦੇ ਲਈ ਪੁਲਿਸ ਆਸਪਾਸ ਦੇ ਇਲਾਕਿਆਂ ਵਿਚ ਪੁੱਛ-ਗਿੱਛ ਕਰ ਰਹੀ ਹੈ। ਲੜਕੀ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ।