ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ
Published : Jul 8, 2019, 7:01 pm IST
Updated : Jul 8, 2019, 7:01 pm IST
SHARE ARTICLE
Punjab State Sawan Bumper 2019
Punjab State Sawan Bumper 2019

ਰਾਖੀ ਬੰਪਰ ਦੀਆਂ ਟਿਕਟਾਂ ਵੀ ਜਲਦ ਹੋਣਗੀਆਂ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਨੇ ਅੱਜ ਪੰਜਾਬ ਸਾਵਨ ਬੰਪਰ-2019 ਦੇ ਜੇਤੂਆਂ ਦਾ ਐਲਾਨ ਕਰ ਦਿਤਾ ਹੈ। ਸਾਵਨ ਬੰਪਰ ਦਾ ਡਰਾਅ ਲੁਧਿਆਣਾ ਵਿਖੇ ਕੱਢਿਆ ਗਿਆ। ਪਹਿਲੇ ਦੋ ਜੇਤੂਆਂ ਨੂੰ ਡੇਢ-ਡੇਢ ਕਰੋੜ ਰੁਪਏ ਮਿਲਣਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ ਏ-316460 ਅਤੇ ਬੀ-331362 ਦੇ ਨਾਂ ਰਿਹਾ ਹੈ।

ਜਦਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟ ਨੰਬਰ ਏ-036353, ਬੀ-658192, ਬੀ-212798, ਬੀ-587653 ਅਤੇ ਏ-705832 ਨੂੰ ਮਿਲਣਗੇ। ਉਨ੍ਹਾਂ ਦੱਸਿਆ ਕਿ ਢਾਈ ਲੱਖ ਰੁਪਏ ਦੇ ਤੀਜੇ 20 ਇਨਾਮ ਟਿਕਟ ਨੰਬਰ 619857, 597078, 361054, 956774, 120991, 816054, 195383, 883910, 611843 ਅਤੇ 250904  ਦੇ ਧਾਰਕਾਂ ਨੂੰ ਦਿਤੇ ਜਾਣਗੇ। 

Punjab Sawan Bumper-2019 Result of Punjab Sawan Bumper-2019

ਉਨ੍ਹਾਂ ਦੱਸਿਆ ਕਿ ਸਾਵਨ ਬੰਪਰ-2019 ਦੇ ਨਤੀਜਿਆਂ ਦੀ ਸਟੀਕ ਅਤੇ ਸਹੀ ਜਾਣਕਾਰੀ ਲਈ ਪੰਜਾਬ ਲਾਟਰੀ ਵਿਭਾਗ ਦੀ ਵੈੱਬਸਾਈਟ ਚੈੱਕ ਕਰ ਲਈ ਜਾਵੇ। ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਬੰਪਰ ਲਾਟਰੀ ਦੀ ਹਰਮਨਪਿਆਰਤਾ ਦੇ ਮੱਦੇਨਜ਼ਰ ਬਹੁਤ ਜਲਦ ਹੀ ਰਾਖੀ ਬੰਪਰ- 2019 ਵੀ ਜਾਰੀ ਕੀਤਾ ਜਾਵੇਗਾ ਜਿਸ ਦੀਆਂ ਟਿਕਟਾਂ ਕੁਝ ਸਮੇਂ ਬਾਅਦ ਬਾਜ਼ਾਰ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਟਰੀ ਵਿਭਾਗ ਵੱਲੋਂ ਚਲਾਈ ਜਾ ਰਹੀ ਬੰਪਰ ਲਾਟਰੀ ਪੂਰੇ ਦੇਸ਼ ਵਿਚ ਅਜਿਹੀ ਇਕੋ-ਇਕ ਲਾਟਰੀ ਹੈ ਜੋ ਪਹਿਲੇ ਇਨਾਮ ਵਿਕੀਆਂ ਟਿਕਟਾਂ ਵਿਚੋਂ ਜਨਤਾ ਨੂੰ ਦਿਤੇ ਜਾਣ ਦੀ ਗਾਰੰਟੀ ਦਿੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement