
ਇਸ ਪਾਣੀ ਨਾਲ ਫ਼ਸਲਾਂ ਦੀ ਪੈਦਾਵਾਰ ਵੀ...
ਦੀਨਾਨਗਰ: ਕਿਸਾਨਾਂ ਨੂੰ ਅਪਣੀਆਂ ਫ਼ਸਲਾਂ ਨੂੰ ਚਲਾਉਣ ਲਈ ਮੋਟਰਾਂ ਦੀ ਲੋੜ ਪੈਂਦੀ ਹੈ ਤੇ ਮੋਟਰਾਂ ਬਿਜਲੀ ਤੇ ਤੇਲ ਤੇ ਚਲਦੀਆਂ ਹਨ ਪਰ ਦੀਨਾਨਗਰ ਤੋਂ ਅਜਿਹੀ ਵੀਡੀਉ ਸਾਹਮਣੇ ਆਈ ਜਿੱਥੇ ਕਿ ਪੰਪ ਵਿਚੋਂ ਪਾਣੀ ਅਪਣੇ ਆਪ ਨਿਕਲ ਰਿਹਾ ਹੈ।
Water
ਇਸ ਪੰਪ ਨੂੰ ਚਲਾਉਣ ਲਈ ਨਾ ਤਾਂ ਬਿਜਲੀ ਦੀ ਲੋੜ ਹੈ ਤੇ ਨਾ ਹੀ ਤੇਲ ਦੀ। ਇਸ ਲਈ ਇੱਥੋਂ ਦੇ ਕਿਸਾਨਾਂ ਦਾ ਬਿਜਲੀ ਅਤੇ ਤੇਲ ਤੇ ਹੋਣ ਵਾਲਾ ਖਰਚ ਬਚ ਜਾਂਦਾ ਹੈ। ਇਹ ਪੰਪ 250 ਫੁੱਟ ਡੁੰਘਾ ਹੈ ਤੇ ਇਸ ਵਿਚ ਕੋਈ ਮੋਟਰ ਨਹੀਂ ਲੱਗੀ। ਇਹ ਪੰਪ ਕਈ ਸਾਲ ਚਲਦੇ ਰਹਿੰਦੇ ਹਨ ਤੇ ਪਾਣੀ ਦੀ ਕਮੀ ਨਹੀਂ ਆਉਂਦੀ।
Farmer
ਜਦੋਂ ਕਦੇ ਬਰਸਾਤ ਹੁੰਦੀ ਹੈ ਤਾਂ ਇਸ ਦਾ ਪਾਣੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਇਸ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ। ਉੱਥੇ ਦੇ ਕਿਸਾਨ ਨੇ ਕਿਹਾ ਕਿ ਇਹ ਬੋਰ 250 ਫੁੱਟ ਦੀ ਗਹਿਰਾਈ ਤੇ ਹੈ ਤੇ ਇਸ ਦਾ ਪਾਣੀ ਵੀ ਪੀਣਯੋਗ ਹੈ। ਉਹਨਾਂ ਦੇ ਪਿੰਡ ਦੇ ਲੋਕ ਪੀਣ ਲਈ ਪਾਣੀ ਇੱਥੋਂ ਹੀ ਭਰਦੇ ਹਨ।
Farmer
ਇਸ ਪਾਣੀ ਨਾਲ ਫ਼ਸਲਾਂ ਦੀ ਪੈਦਾਵਾਰ ਵੀ ਬਹੁਤ ਵਧੀਆ ਹੁੰਦੀ ਹੈ। ਇਸ ਇਲਾਕੇ ਦੇ ਜਿੰਨੇ ਜ਼ਿੰਮੀਦਾਰ ਹਨ ਉਹ ਸਾਰੇ ਇਸੇ ਬੋਰ ਦਾ ਪਾਣੀ ਇਸਤੇਮਾਲ ਕਰਦੇ ਹਨ। ਇਸ ਪੰਪ ਤੇ ਨਾ ਹੀ ਡੀਜ਼ਲ ਦਾ ਖਰਚ ਹੈ ਅਤੇ ਨਾ ਹੀ ਬਿਜਲੀ ਦਾ। ਜੇ ਇਸ ਨੂੰ ਚੱਲਣ ਵਿਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੈ ਤਾਂ ਇਹ 4 ਤੋਂ 5 ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ਪਰ ਜੇ ਕੋਈ ਰੁਕਾਵਟ ਆਉਂਦੀ ਹੈ ਤਾਂ 10 ਤੋਂ 15 ਦਿਨ ਲੱਗ ਜਾਂਦੇ ਹਨ।
Water
ਇਸ ਦੇ ਪਾਈਪ ਤੇ ਖਰਚ ਆਉਂਦਾ ਹੈ ਤੇ ਇਹ ਤਕਰੀਬਨ ਡੇਢ ਲੱਖ ਤਕ ਪਹੁੰਚ ਜਾਂਦਾ ਹੈ। ਉੱਥੇ ਹੀ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਉਹ ਇਸ ਨੂੰ ਬੰਦ ਨਹੀਂ ਕਰਦੇ ਤਾਂ ਇਹ ਹਮੇਸ਼ਾ ਚਲਦਾ ਰਹੇਗਾ ਪਰ ਜਦੋਂ ਉਹਨਾਂ ਨੂੰ ਇਸ ਪਾਣੀ ਦੀ ਲੋੜ ਨਹੀਂ ਰਹੇਗੀ ਤਾਂ ਉਹ ਇਸ ਨੂੰ ਬੰਦ ਕਰ ਦੇਣਗੇ ਤੇ ਲੋਕਾਂ ਦੇ ਪੀਣ ਲਈ ਇਕ ਛੋਟੀ ਟੂਟੀ ਲਗਾਈ ਜਾਵੇਗੀ ਤਾਂ ਜੋ ਲੋਕ ਪਾਣੀ ਭਰ ਸਕਣ। ਇਸ ਪਾਣੀ ਨਾਲ ਲੋਕਾਂ ਦੀ ਸਿਹਤ ਨੂੰ ਕਈ ਫਾਇਦੇ ਹਨ ਤੇ ਇਹ ਪਾਣੀ ਵਰਤੋਂ ਦੂਰ-ਦੂਰ ਤੋਂ ਲੋਕ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।