
ਇਕ 14 ਸਾਲਾ ਲੜਕੀ ਰਾਤ ਆਪਣੀ ਮਾਂ ਨੂੰ ਖਾਣੇ ‘ਚ ਨਸ਼ੇ ਦੀ ਦਵਾਈ ਦੇ ਕੇ ਬੇਹੋਸ਼ ਕਰਨ ਉਪਰੰਤ ਇਕ ਨੌਜਵਾਨ ਨਾਲ ਭੱਜ ਗਈ।
ਜਲੰਧਰ: ਥਾਣਾ ਪਤਾਰਾ ਦੀ ਹੱਦ ‘ਚ ਪੈਂਦੇ ਇਲਾਕੇ ਚੋਂ ਇਕ 14 ਸਾਲਾ ਲੜਕੀ (14 year old girl) ਰਾਤ ਆਪਣੀ ਮਾਂ ਨੂੰ ਨਸ਼ੀਲੀ ਦਵਾਈ (giving drugs to her mother) ਦੇ ਕੇ ਬੇਹੋਸ਼ ਕਰਨ ਉਪਰੰਤ ਇਕ ਨੌਜਵਾਨ ਨਾਲ ਭੱਜ (Ran away with a young boy) ਗਈ। ਇਸ ਗੱਲ ਦੀ ਜਾਣਕਾਰੀ ਉਦੋਂ ਮਿਲੀ ਜਦ ਮਾਂ ਦੀ ਸਵੇਰੇ ਅੱਖ ਖੁੱਲ੍ਹੀ ਅਤੇ ਉਸਨੇ ਵੇਖਿਆ ਤਾਂ ਲੜਕੀ ਕਮਰੇ ‘ਚ ਨਹੀਂ ਸੀ ਅਤੇ ਉਸਦਾ ਮੋਬਾਈਲ ਫੋਨ ਵੀ ਗਾਇਬ ਸੀ।
ਇਹ ਵੀ ਪੜ੍ਹੋ - 3 ਦੋਸਤਾਂ ਨੇ ਬੰਜਰ ਜ਼ਮੀਨ 'ਤੇ ਬਣਾਇਆ Eco-Tourism Center, ਹੁਣ ਹੋ ਰਹੀ ਲੱਖਾਂ ਦੀ ਕਮਾਈ
ਲੜਕੀ ਦੀ ਮਾਂ ਵਲੋਂ ਤੁਰੰਤ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਗਿਆ। ਲੜਕੀ ਦੇ ਪਿਤਾ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਉਣ ਵਕਤ ਦੱਸਿਆ ਕਿ ਰਾਤ ਵੇਲੇ ਦੁਕਾਨ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਉਸ ਦੀ ਪਤਨੀ ਅਤੇ 14 ਸਾਲਾ ਲੜਕੀ ਦੁਕਾਨ ‘ਚ ਹੀ ਸੌਂ ਗਈ ਸੀ। ਜਦ ਸਵੇਰੇ ਲੜਕੀ ਦੀ ਮਾਂ ਨੇ ਉੱਠ ਕੇ ਵੇਖਿਆ ਤਾਂ ਲੜਕੀ ਕਮਰੇ ‘ਚ ਨਹੀਂ ਸੀ। ਜਿਸ ਤੋਂ ਬਾਅਦ ਲੜਕੀ ਨੂੰ ਉਨ੍ਹਾਂ ਵਲੋਂ ਘਰ ਜਾ ਕੇ ਲੱਭਣ ਦੀ ਕੋਸ਼ਿਸ਼ ਕੀਤੀ ਗਈ।
FIR
ਅਗੇ ਲੜਕੀ ਦੀ ਮਾਂ ਨੇ ਦੱਸਿਆ ਕਿ ਦੋਹਾਂ ਨੇ ਖਾਣਾ ਖਾਧਾ ਤਾਂ ਉਸ ਨੂੰ ਬੇਹੋਸ਼ੀ ਜਿਹੀ ਮਹਿਸੂਸ ਹੋਈ ਅਤੇ ਪਤਾ ਹੀ ਨਹੀਂ ਚਲਿਆ ਕਿ ਲੜਕੀ ਕਦ ਆਪਣੇ ਕਮਰੇ ‘ਚੋਂ ਉੱਠ ਕੇ ਚਲੀ ਗਈ। ਫਿਰ ਜਦ ਸਵੇਰੇ ਅੱਖਾਂ ਖੁੱਲ੍ਹੀਆਂ ਤਾਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਪੁੱਛਿਆ ਪਰ ਲੜਕੀ ਨਹੀਂ ਮਿਲੀ। ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਭਜਨ ਮਨੀ ਨਾਮਕ ਨੌਜਵਾਨ ’ਤੇ ਸ਼ੱਕ ਹੈ, ਜੋ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਹੈ।
ਇਹ ਵੀ ਪੜ੍ਹੋ- ਸਿਹਤ ਮੰਤਰੀ ਬਦਲਣ 'ਤੇ ਰਾਹੁਲ ਗਾਂਧੀ ਦਾ ਤੰਜ਼, 'ਮਤਲਬ ਹੁਣ ਵੈਕਸੀਨ ਦੀ ਕਮੀ ਨਹੀਂ ਹੋਵੇਗੀ?'
ਪੁਲਿਸ ਨੇ ਨਾਬਾਲਗਾ ਦੇ ਪਿਤਾ ਦੇ ਬਿਆਨ ’ਤੇ ਉਸ ਨੌਜਵਾਨ ਪੁਲਿਸ ਖ਼ਿਲਾਫ ਕੇਸ ਦਰਜ ਕਰ ਮਾਮਲੇ ‘ਚ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਥੱਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੋਵਾਂ ਦੀ ਮੋਬਾਈਲ ਲੋਕੇਸ਼ਨ ਟਰੇਸ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਉਨ੍ਹਾਂ ਪਤਾ ਲਗਾ ਲਿਆ ਜਾਵੇਗਾ।