
3 ਮੁਲਜ਼ਮਾਂ ਵਿਰੁਧ ਮਾਮਲਾ ਦਰਜ
ਹੁਸ਼ਿਆਰਪੁਰ: ਦਸੂਹਾ 'ਚ ਪੁਰਤਗਾਲ ਭੇਜਣ ਦੇ ਨਾਂਅ 'ਤੇ 14 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗੱਜਣ ਸਿੰਘ ਪੁੱਤਰ ਸੇਵਾ ਸਿੰਘ, ਗੁਰਮੁੱਖ ਸਿੰਘ ਪੁੱਤਰ ਪ੍ਰਦੀਪ ਸਿੰਘ, ਸਤਵੀਰ ਕੌਰ ਪਤਨੀ ਗੱਜਣ ਸਿੰਘ ਵਾਸੀ ਸਰੀਪੁਰ ਦਸੂਹਾ ਵਿਰੁਧ ਇਮੀਗ੍ਰੇਸ਼ਨ ਐਕਟ ਦੀ ਧਾਰਾ 420, 406, 34, 10 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਤਿੰਨਾਂ ਮੁਲਜ਼ਮਾਂ ਵਿਚੋਂ ਕਿਸੇ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਮੋਦੀ ਐਨ.ਸੀ.ਪੀ. ’ਚ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸਨ, ਹੁਣ ਦੋਸ਼ੀਆਂ ਵਿਰੁਧ ਕਾਰਵਾਈ ਕਰਨ : ਸ਼ਰਦ ਪਵਾਰ
ਸ਼ਿਕਾਇਤਕਰਤਾ ਬਲਵੀਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸਦਰਪੁਰ ਨੇ ਜੂਨ 2023 ਵਿਚ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਦਿਤੀ ਸੀ। ਜਿਸ ਵਿਚ ਦਸਿਆ ਗਿਆ ਕਿ ਕਿਸੇ ਜਾਣਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਨੇੜਲੇ ਪਿੰਡ ਦੇ ਗੱਜਣ ਸਿੰਘ, ਉਸ ਦੇ ਪੁੱਤਰ ਗੁਰਬਾਜ ਸਿੰਘ ਅਤੇ ਪਤਨੀ ਸਤਵੀਰ ਕੌਰ ਵਲੋਂ ਨੌਜੁਆਨਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ, ਇਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਪੁੱਤਰ ਅਵਨਵਨੀਤ ਸਿੰਘ ਨੂੰ ਪੁਰਤਗਾਲ ਭੇਜਣ ਦੀ ਗੱਲ ਚਲਾਈ।
ਇਹ ਵੀ ਪੜ੍ਹੋ: ਮਹਾਰਾਸ਼ਟਰ: ਸਪੀਕਰ ਨੇ ਸ਼ਿੰਦੇ ਧੜੇ ਦੇ 40 ਅਤੇ ਊਧਵ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਭੇਜ ਕੇ ਅਯੋਗਤਾ ’ਤੇ ਮੰਗੇ ਜਵਾਬ
ਨੌਜੁਆਨ ਨੂੰ ਪੁਰਤਗਾਲ ਭੇਜਣ ਦੇ ਨਾਂਅ 'ਤੇ ਕੁੱਲ 14 ਲੱਖ ਦਾ ਖਰਚਾ ਦਸਿਆ ਗਿਆ। ਜਿਥੇ ਪਹਿਲਾਂ 4 ਲੱਖ ਰੁਪਏ ਅਤੇ ਬਾਅਦ ਵਿਚ 10 ਲੱਖ ਰੁਪਏ ਦੇਣ ਦੀ ਸਹਿਮਤੀ ਹੋਈ। ਕੁੱਝ ਸਮੇਂ ਬਾਅਦ ਫੋਨ 'ਤੇ ਦਸਿਆ ਗਿਆ ਕਿ ਬੇਟੇ ਦਾ ਕੰਮ ਹੋ ਗਿਆ ਹੈ ਅਤੇ ਇਸ ਤਰੀਕ ਨੂੰ ਬੇਟੇ ਦੀ ਫਲਾਈਟ ਦੀ ਟਿਕਟ ਲੈ ਲਈ ਹੈ। ਆਪਸੀ ਸਹਿਮਤੀ 'ਤੇ ਉਸ ਨੂੰ ਪਹਿਲਾਂ ਤੈਅ ਕੀਤੀ ਰਕਮ ਅਨੁਸਾਰ 4 ਲੱਖ ਰੁਪਏ ਦਿਤੇ ਗਏ।
ਇਹ ਵੀ ਪੜ੍ਹੋ: ਪੰਜਾਬ ਅਤੇ ਹਰਿਆਣਾ ’ਚ ਭਾਰੀ ਮੀਂਹ, ਤਾਪਮਾਨ ਆਮ ਤੋਂ ਕਈ ਡਿਗਰੀ ਹੇਠਾਂ ਡਿੱਗਾ
ਪਹਿਲਾਂ ਨੌਜੁਆਨ ਨੂੰ ਦਿੱਲੀ ਤੋਂ ਅਰਬ ਦੇਸ਼ ਅਜ਼ਰਬਾਈਜਾਨ ਦੇ ਬਾਕੂ ਸ਼ਹਿਰ ਭੇਜਿਆ ਗਿਆ। ਜਿਥੇ ਉਸ ਨੂੰ 4 ਮਹੀਨੇ ਤੋਂ ਵੱਧ ਸਮਾਂ ਰੱਖਿਆ ਗਿਆ। ਗੱਲ ਕਰਨ 'ਤੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਜਲਦੀ ਹੀ ਪੁਰਤਗਾਲ ਲਈ ਫਲਾਈਟ ਦਾ ਪ੍ਰਬੰਧ ਕੀਤਾ ਜਾਵੇਗਾ। ਜਿਸ ਤੋਂ ਬਾਅਦ ਉਸ ਵਲੋਂ ਦੁਬਾਰਾ ਕਿਹਾ ਗਿਆ ਕਿ ਹੁਣ ਬੇਟੇ ਦੀ ਪੁਰਤਗਾਲ ਜਾਣ ਦੀ ਫਲਾਈਟ ਦਾ ਪ੍ਰਬੰਧ ਹੋ ਗਿਆ ਹੈ, ਬਾਕੀ ਰਕਮ ਵੀ ਅਦਾ ਕੀਤੀ ਜਾਵੇ। ਪ੍ਰਵਾਰ ਨੇ ਮੁਲਜ਼ਮਾਂ ਨੂੰ ਬਾਕੀ ਪੈਸੇ ਵੀ ਦੇ ਦਿਤੇ।
ਇਹ ਵੀ ਪੜ੍ਹੋ: ਕੋਵਿਡ-19 ਮਹਾਮਾਰੀ ਦੌਰਾਨ ਜੰਮੇ ਬੱਚਿਆਂ ’ਚ ਦੇਰੀ ਨਾਲ ਵਿਕਸਤ ਹੋਈ ਗੱਲਬਾਤ ਕਰਨ ਦੀ ਸਮਰਥਾ, ਜਾਣੋ ਕਿਉਂ
ਬਾਅਦ ਵਿਚ ਪਤਾ ਲੱਗਿਆ ਕਿ ਉਨ੍ਹਾਂ ਨੇ ਨੌਜੁਆਨ ਨੂੰ ਦੁਬਈ ਭੇਜ ਦਿਤਾ ਹੈ, ਪੁੱਛ ਜਾਣ ’ਤੇ ਉਨ੍ਹਾਂ ਨੇ ਅਣਗੌਲਿਆ ਕਰ ਦਿਤਾ, ਇਸ ਮਗਰੋਂ ਪ੍ਰਵਾਰ ਵਲੋਂ 1.25 ਲੱਖ ਰੁਪਏ ਖਰਚ ਕੇ ਬੇਟੇ ਨੂੰ ਦੁਬਈ ਤੋਂ ਭਾਰਤ ਬੁਲਾਇਆ ਗਿਆ। ਜਦੋਂ ਪ੍ਰਵਾਰ ਨੇ ਉਨ੍ਹਾਂ ਨੂੰ ਰਾਸ਼ੀ ਵਾਪਸ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਸਹਿਮਤੀ ਜਤਾਈ ਪਰ ਬਾਅਦ ਵਿਚ ਗੁਰਮੁੱਖ ਸਿੰਘ ਨੇ ਪੈਸੇ ਨਾ ਦੇਣ ਦੀ ਗੱਲ ਕਰਦਿਆਂ ਗਲਤ ਸ਼ਬਦਾਵਲੀ ਵਰਤੀ। ਇਸ ਤੋਂ ਬਾਅਦ ਪੀੜਤ ਪ੍ਰਵਾਰ ਨੇ ਇਨ੍ਹਾਂ ਲੋਕਾਂ ਵਿਰੁਧ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ।