
ਲਾਕਡਾਊਨ ਦੌਰਾਨ ਜੰਮਿਆ ਹਰ ਚਾਰ ’ਚੋਂ ਇਕ ਬੱਚਾ ਅਪਣੇ ਪਹਿਲੇ ਜਨਮਦਿਨ ਤਕ ਅਪਣੀ ਉਮਰ ਦੇ ਦੂਜੇ ਕਿਸੇ ਬੱਚੇ ਨੂੰ ਨਹੀਂ ਮਿਲਿਆ ਸੀ
ਡਬਲਿਨ (ਆਇਰਲੈਂਡ): ਆਇਰਲੈਂਡ ਦੀ ਇਕ ਯੂਨੀਵਰਸਿਟੀ ਵਲੋਂ ਕੀਤੇ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਵਿਡ-19 ਮਹਾਮਾਰੀ ਤੋਂ ਥੋੜ੍ਹਾ ਸਮਾਂ ਪਹਿਲਾਂ ਜਾਂ ਇਸ ਦੌਰਾਨ ਜੰਮੇ ਬੱਚਿਆਂ ’ਚ ਦੂਜਿਆਂ ਨਾਲ ਗੱਲਬਾਤ ਕਰਨ ਦੀ ਸਮਰਥਾ ਥੋੜ੍ਹੀ ਦੇਰ ਨਾਲ ਵਿਕਸਤ ਹੋਈ ਹੈ। ਖੋਜ ਕਰਨ ਵਾਲਾ ਸਮੂਹ ਇਹ ਸਮਝਣਾ ਚਾਹੁੰਦਾ ਸੀ ਕਿ ਕੋਵਿਡ-19 ਮਹਾਮਾਰੀ ਦੌਰਾਨ ਪੈਦਾ ਹੋਏ ਬੱਚਿਆਂ ਦਾ ਜੀਵਨ ਕਿਸ ਤਰ੍ਹਾਂ ਦਾ ਰਿਹਾ ਅਤੇ ਉਨ੍ਹਾਂ ਦੀ ਆਮ ਸਿਹਤ ਅਤੇ ਵਿਕਾਸ ਲਈ ਇਸ ਦਾ ਕੀ ਅਰਥ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕੋਲੰਬੀਆ ’ਚ ਪੜ੍ਹਾਇਆ ਜਾਵੇਗਾ ਸਿੱਖ ਧਰਮ, ਸਮਾਜਿਕ ਅਧਿਐਨ ਵਿਸ਼ੇ ’ਚ ਸ਼ਾਮਲ ਕੀਤੀ ਗਈ ਸਿੱਖ ਧਰਮ ਬਾਰੇ ਜਾਣਕਾਰੀ
ਆਰ.ਸੀ.ਐਸ.ਆਈ. ਯੂਨੀਵਰਸਿਟੀ ਆਫ਼ ਮੈਡੀਸਨ ਐਂਡ ਹੈਲਥ ਸਾਇੰਸਿਜ਼ ਵਲੋਂ ਕੀਤੀ ਖੋਜ ਦੌਰਾਨ ਵੇਖਿਆ ਗਿਆ ਕਿ ਗੱਲਬਾਤ ਅਤੇ ਸੰਵਾਦ ਕਰਨ ਦੀ ਸਮਰਥਾ ਦੇ ਮਹੱਤਵਪੂਰਨ ਅਪਵਾਦ ਨੂੰ ਛੱਡ ਕੇ ਮਹਾਮਾਰੀ ਦੌਰਾਨ ਜੰਮੇ ਬੱਚੇ ਵਿਹਾਰ ਅਤੇ ਵਿਕਾਸ ’ਚ ਮਹਾਮਾਰੀ ਤੋਂ ਪਹਿਲਾਂ ਪੈਦਾ ਬੱਚਿਆਂ ਵਰਗੇ ਹੀ ਸਨ।
ਖੋਜ ਦੌਰਾਨ ਮਾਰਚ ਅਤੇ ਮਈ 2020 ਦੌਰਾਨ ਮਹਾਮਾਰੀ ਦੇ ਪਹਿਲੇ ਤਿੰਨ ਮਹੀਨਿਆਂ ’ਚ ਆਇਰਲੈਂਡ ’ਚ ਪੈਦਾ ਹੋਏ ਬੱਚਿਆਂ ਦੇ ਪ੍ਰਵਾਰਾਂ ਨਾਲ ਗੱਲ ਕੀਤੀ ਗਈ ਕੁਲ 354 ਪ੍ਰਵਾਰਾਂ ਅਤੇ ਉਨ੍ਹਾਂ ਦੇ ਛੇ ਮਹੀਨਿਆਂ, 12 ਮਹੀਨਿਆਂ ਅਤੇ 24 ਮਹੀਨਿਆਂ ਦੀ ਉਮਰ ਵਾਲੇ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ।
ਇਹ ਵੀ ਪੜ੍ਹੋ: ਡੋਪ ਟੈਸਟ ਵਿਚ ਫੇਲ ਹੋਣ ਮਗਰੋਂ ਏਸ਼ਿਆਈ ਚੈਂਪੀਅਨਸ਼ਿਪ ’ਚੋਂ ਬਾਹਰ ਹੋਏ ਸ਼ਾਟ ਪੁਟਰ ਕਰਨਵੀਰ ਸਿੰਘ
ਇਨ੍ਹਾਂ ’ਚੋਂ ਕੁਝ ਪ੍ਰਵਾਰ ਅਜਿਹੇ ਵੀ ਸਨ ਜੋ ਪਹਿਲੀ ਵਾਰੀ ਅਪਣੇ ਬੱਚਿਆਂ ਨੂੰ ਘਰ ਤੋਂ ਬਾਹਰ ਲੈ ਕੇ ਆਏ ਸਨ। ਗੱਲਬਾਤ ਦੌਰਾਨ ਵੇਖਿਆ ਗਿਆ ਕਿ ਲਾਕਡਾਊਨ ਦੌਰਾਨ ਜੰਮੇ ਬੱਚਿਆਂ ਦਾ ਸਮਾਜਕ ਘੇਰਾ ਬਹੁਤ ਸੀਮਤ ਸੀ, ਕੋਵਿਡ-19 ਕਾਰਨ ਉਨ੍ਹਾਂ ਦੀਆਂ ਗਤੀਵਿਧੀਆਂ ਬਹੁਤ ਘੱਟ ਸਨ ਅਤੇ ਉਹ ਅਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਸਨ। ਅਜਿਹੇ ਬੱਚੇ ਅਪਣੇ ਜਨਮ ਤੋਂ ਛੇ ਮਹੀਨੇ ਦੇ ਸਮੇਂ ਦੌਰਾਨ ਬਹੁਤ ਘੱਟ ਰਿਸ਼ਤੇਦਾਰਾਂ ਅਤੇ ਪ੍ਰਵਾਰਕ ਜੀਆਂ ਨੂੰ ਮਿਲ ਸਕੇ। ਇਨ੍ਹਾਂ ’ਚੋਂ ਹਰ ਚਾਰ ’ਚੋਂ ਇਕ ਬੱਚਾ ਅਪਣੇ ਪਹਿਲੇ ਜਨਮਦਿਨ ਤਕ ਅਪਣੀ ਉਮਰ ਦੇ ਦੂਜੇ ਕਿਸੇ ਬੱਚੇ ਨੂੰ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ: 1984 ਸਿੱਖ ਕਤਲੇਆਮ : ਟਾਈਟਲਰ ਵਿਰੁਧ ਚਾਰਜਸ਼ੀਟ ’ਤੇ 19 ਜੁਲਾਈ ਨੂੰ ਫੈਸਲਾ ਲਵੇਗੀ ਅਦਾਲਤ
ਹੋਰਨਾਂ ਦੇਸ਼ਾਂ ਦੇ ਖੋਜ ਸਮੂਹਾਂ ਨੇ ਇਹ ਵੀ ਵਿਖਾਇਆ ਹੈ ਕਿ ਮਹਾਮਾਰੀ ਤੋਂ ਕੁਝ ਸਮਾਂ ਪਹਿਲਾਂ ਜਾਂ ਉਸ ਦੌਰਾਨ ਪੈਦਾ ਹੋਏ ਬੱਚਿਆਂ ਦੀ ਵਿਕਾਸ ਦਰ ਥੋੜ੍ਹੀ ਘੱਟ ਸੀ। ਹੁਣ ਮਹਾਮਾਰੀ ਕਾਰਨ ਲਾਗੂ ਕੀਤੀਆਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਲਈਆਂ ਗਈਆਂ ਹਨ, ਇਸ ਲਈ ਮਹਾਮਾਰੀ ਦੌਰਾਨ ਪੈਦਾ ਹੋਏ ਸਾਰੇ ਬੱਚਿਆਂ ਲਈ ਹੁਣ ਇਸ ਬਾਹਰੀ ਦੁਨੀਆ ਬਾਰੇ ਜਾਣਨਾ ਅਸਲ ’ਚ ਮਹੱਤਵਪੂਰਨ ਹੈ। ਪ੍ਰਵਾਰਾਂ ਨੂੰ ਅਪਣੇ ਬੱਚਿਆਂ ਨੂੰ ਵੱਧ ਲੋਕਾਂ ਸਾਹਮਣੇ ਲਿਆਉਣ ਲਈ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਿਲਣਾ ਚਾਹੀਦਾ ਹੈ, ਅਤੇ ਬੱਚਿਆਂ ਨੂੰ ਹੋਰ ਬੱਚਿਆਂ ਨਾਲ ਖੇਡਣ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।