
ਜ਼ਿਲ੍ਹਾ ਸਿਖਿਆ ਸਿਖਲਾਈ ਸੰਸਥਾ 'ਚ ਪੜ੍ਹਾ ਰਹੇ ਅਧਿਆਪਕਾਂ ਦੀ ਬਦਲੀਆਂ ਵਿਰੁਧ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ............
ਗੁਰਦਾਸਪੁਰ : ਜ਼ਿਲ੍ਹਾ ਸਿਖਿਆ ਸਿਖਲਾਈ ਸੰਸਥਾ 'ਚ ਪੜ੍ਹਾ ਰਹੇ ਅਧਿਆਪਕਾਂ ਦੀ ਬਦਲੀਆਂ ਵਿਰੁਧ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਰੋਸ਼ ਪ੍ਰਦਰਸ਼ਨ ਕੀਤਾ ਤੇ ਬਦਲੀਆਂ ਦੇ ਹੁਕਮਾਂ ਨੂੰ ਤੁਰਤ ਵਾਪਸ ਲੈਣ ਦੀ ਮੰਗ ਕੀਤੀ। ਰੋਸ਼ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦੇ ਵਿਦਿਆਰਥੀਆਂ ਨੇ ਕਿਹਾ ਕਿ ਪੂਰੇ ਰਾਜ 'ਚ ਸਰਕਾਰ ਦੇ ਇਸ ਫ਼ੈਸਲੇ ਨਾਲ ਡਾਈਟਸ 'ਚ ਪੜ੍ਹਦੇ ਹਜ਼ਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ। ਇਹ ਫ਼ੈਸਲਾ ਵੀ ਉਨ੍ਹਾਂ ਦਿਨਾਂ 'ਚ ਲਿਆ ਗਿਆ ਜਦੋਂ ਪੰਜਾਬ ਦੇ ਡਾਈਟ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆਵਾਂ ਹਨ।
ਇਸ ਫ਼ੈਸਲੇ ਨਾਲ ਜਿੱਥੇ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਤੇ ਅਸਰ ਪਵੇਗਾ , ਉਥੇ ਹੀ ਡਾਈਟ ਵਿੱਚ ਵੀ ਅਧਿਆਪਕਾਂ ਦੀ ਗਿਣਤੀ ਨੂੰ ਵੀ ਘੱਟ ਕਰਨਾ ਹੈ ।
ਇਸ ਮੌਕੇ ਪ੍ਰਦੇਸ਼ ਨੇਤਾ ਅਮਰ ਕ੍ਰਾਂਤੀ ਨੇ ਕਿਹਾ ਕਿ ਰਾਜ ਵਿੱਚ ਪੰਜਾਬ ਸਰਕਾਰ ਆਏ ਦਿਨ ਵਿਦਿਆਰਥੀ ਅਤੇ ਸਿੱਖਿਆ ਵਿਰੋਧੀ ਫੈਸਲੇ ਸੁਣਾ ਰਹੀ ਹੈ । ਜਿਸਦੇ ਨਾਲ ਰਾਜ ਵਿੱਚ ਸਿੱਖਿਆ ਦੀ ਹਾਲਤ ਦਿਨ ਬ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ । ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਡਾਈਟ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀਆਂ ਬਦਲੀਆਂ ਕਰਨ ਦਾ ਫੈਸਲਾ ਲਿਆ ਹੈ ।
ਪੰਜਾਬ ਦੀ ਕੈਪਟਨ ਸਰਕਾਰ ਅਧਿਆਪਕਾਂ ਦੀ ਖਾਲੀ ਪੋਸਟਾਂ ਉੱਤੇ ਨਵੀ ਨਿਉਅਕਤੀਯਾਂ ਕਰਨ ਦੀ ਬਜਾਏ ਤਬਾਦਲੇ ਕਰ ਕੇ ਸਿਖਿਆ ਵਿਭਾਗ ਵਿੱਚ ਖਾਲੀ ਪੋਸਟਾਂ ਭਰਨੇ ਦਾ ਦਾਅਵਾ ਕਰ ਰਹੀ ਹੈ । ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਕਰਨਾ ਗੈਰ ਵਿਗਿਆਨਿਕ ਅਤੇ ਬੇਬੁਨਿਆਦ ਹੈ । ਇਸ ਲਈ ਇਸ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਪਈ ਪੋਸਟਾਂ ਨੂੰ ਤੁਰਤ ਭਰਿਆ ਜਾਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਹ ਬਦਲੀਆਂ ਨਹੀਂ ਰੁਕੀਆਂ ਤਾਂ ਇਸ ਫ਼ੈਸਲੇ ਵਿਰੁਧ ਸੰਘਰਸ਼ ਕੀਤਾ ਜਾਵੇਗਾ ।