ਕਾਰ-ਸੇਵਾ ਵਾਲੇ ਬਾਬੇ ਗੁਰਦਵਾਰਾ ਸਾਹਿਬ ਦੀ ਇਮਾਰਤ ਦਾ ਕੰਮ ਜੰਗੀ ਪੱਧਰ 'ਤੇ ਕਰਨ : ਗੁਰਾਇਆ
Published : Sep 8, 2019, 8:44 am IST
Updated : Sep 9, 2019, 8:25 am IST
SHARE ARTICLE
ਦਰਬਾਰ ਸਾਹਿਬ ਦੀ ਨਵੀਂ ਇਮਾਰਤ।  550ਵੇਂ ਪੁਰਬ ਤੇ ਤਿਆਰ ਹੋਣ ਦੇ ਆਸਾਰ ਨਹੀ ਲਗਦੇ।
ਦਰਬਾਰ ਸਾਹਿਬ ਦੀ ਨਵੀਂ ਇਮਾਰਤ। 550ਵੇਂ ਪੁਰਬ ਤੇ ਤਿਆਰ ਹੋਣ ਦੇ ਆਸਾਰ ਨਹੀ ਲਗਦੇ।

ਕਰਤਾਰਪੁਰ ਲਾਂਘੇ ਦੇ ਚਲ ਰਹੇ ਕੰਮ ਤੋਂ ਸੰਤੁਸ਼ਟੀ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕਰਤਾਰਪੁਰ ਲਾਂਘੇ ਦੇ ਮੋਢੀ ਪ੍ਰਚਾਰਕ ਬੀ.ਐਸ. ਗੋਰਾਇਆ ਨੇ ਲਾਂਘੇ ਦੀਆਂ ਤਿਆਰੀਆਂ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧਨਵਾਦ ਕੀਤਾ ਹੈ। ਉਂਜ ਗੁਰਾਇਆ ਦਾ ਕਹਿਣਾ ਹੈ ਕਿ ਇਸ ਮੰਡ ਦੇ ਇਲਾਕੇ ਵਿਚ 15-20 ਫੁੱਟ ਉੱਚੀ ਸੜਕ ਵਹਾਅ ਦੇ ਉਲਟ ਬਣਾਉਣ ਦੀ ਜ਼ਰੂਰਤ ਨਹੀਂ ਸੀ। ਅਜਿਹੇ ਬੰਨ ਹੜ੍ਹਾਂ ਮੌਕੇ ਨੁਕਸਾਨ ਪਹੁੰਚਾਉਦੇ ਨੇ।

Kartarpur Corridor work on final stage : Bishan Singh, Amir SinghKartarpur Corridor 

ਗੁਰਾਇਆ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਧੁੱਸੀ ਵਿਚ ਪਏ ਪਾੜ ਨੂੰ ਛੇਤੀ ਤੋਂ ਛੇਤੀ ਭਰ ਦਿਤਾ ਜਾਵੇ। ਦੂਸਰੇ ਪਾਸੇ ਗੁਰਦੁਆਰਾ ਦਰਬਾਰ ਸਾਹਿਬ ਜੋ ਡੇਰਾ ਬਾਬਾ ਨਾਨਕ ਦੀ ਪਛਾਣ ਸੀ, ਨੂੰ ਮਈ 2018 ਵਿਚ ਵਿਰੋਧ ਦੇ ਬਾਵਜੂਦ ਢਾਹ ਦਿਤਾ ਗਿਆ ਸੀ, ਉਸ ਦੀ ਉਸਾਰੀ ਵਿਚ ਹੋ ਰਹੀ ਦੇਰੀ 'ਤੇ ਬੀ. ਐਸ. ਗੁਰਾਇਆ ਨੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਚੰਗੇ ਭਲੇ ਗੁਰਦਵਾਰਾ ਸਾਹਿਬ ਨੂੰ ਕਾਰਸੇਵਾ ਵਾਲੇ ਬਾਬੇ ਦੇ ਜ਼ੋਰ ਪਾਉਣ 'ਤੇ ਢਾਹਿਆ ਜਾ ਰਿਹਾ ਸੀ ਤਾਂ ਮੌਕੇ 'ਤੇ ਸ਼੍ਰੋਮਣੀ ਕਮੇਟੀ ਮੈਨੇਜਰ ਨੇ ਕਿਹਾ ਸੀ ਕਿ ਨਵੀਂ ਇਮਾਰਤ ਦਾ ਲੈਂਟਰ ਤਿੰਨ ਮਹੀਨੇ ਵਿਚ ਪੈ ਜਾਵੇਗਾ ਅਤੇ ਨਵੀਂ ਇਮਾਰਤ ਸਮੇਂ 'ਤੇ ਤਿਆਰ ਹੋ ਜਾਏਗੀ। ਪਰ ਦੁੱਖ ਦੀ ਗੱਲ ਇਹ ਹੈ ਕਿ ਉਗਰਾਹੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਕਿਸੇ ਵੀ ਸੂਰਤ ਵਿਚ ਇਮਾਰਤ ਨੂੰ 550ਵੇਂ ਗੁਰਪੁਰਬ 'ਤੇ ਤਿਆਰ ਕਰਨ ਨੂੰ ਰਾਜ਼ੀ ਨਹੀਂ ਜਿਸ ਰਫ਼ਤਾਰ ਨਾਲ ਕੰਮ ਚਲ ਰਿਹਾ ਹੈ ਉਸ ਤੋਂ ਲਗਦਾ ਹੈ ਕਿ ਇਮਾਰਤ ਪੂਰੀ ਹੋਣ ਵਿਚ ਅਜੇ ਦੋ ਢਾਈ ਸਾਲ ਹੋਰ ਲੱਗਣਗੇ।

SGPCSGPC

ਗੁਰਾਇਆ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ 550 ਗੁਰਪੁਰਬ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੀ। ਜਦੋਂ ਕਿ 500ਵੇਂ ਗੁਰਪੁਰਬ ਮੌਕੇ, 1969 ਵਿਚ, ਸ਼੍ਰੋਮਣੀ ਕਮੇਟੀ ਨੇ ਗੁਰਨਾਮ ਸਿੰਘ ਸਰਕਾਰ ਨੂੰ ਵੀ ਮਾਤ ਪਾ ਦਿਤੀ ਸੀ। ਅੱਜ ਜੇ ਕਮੇਟੀ ਗੰਭੀਰ ਹੁੰਦੀ ਤਾਂ ਘੱਟੋ-ਘੱਟ ਸਮੇਂ ਤੋਂ ਪਹਿਲਾਂ ਇਸ ਮਹੱਤਵਪੂਰਨ ਇਮਾਰਤ ਨੂੰ ਤਿਆਰ ਕਰਦੀ ਜਿਥੇ ਗੁਰੂ ਸਾਹਿਬ ਨੇ ਲੰਮਾ ਸਮਾਂ ਅਜਿਤੇ ਦੇ ਖੂਹ 'ਤੇ ਬਿਤਾਇਆ ਤੇ ਫਿਰ ਇਥੇ ਉਨ੍ਹਾਂ ਦੀ ਸਮਾਧ ਬਣੀ ਸੀ। ਗੁਰਾਇਆ ਨੇ ਹੋਰ ਸਵਾਲ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਮੰਜ਼ਲੀ ਬਣਾਉਣ ਪਿੱਛੇ ਕੀ ਤੁਕ ਹੈ, ਜਦੋਂ ਗੁਰੂ ਸਾਹਿਬ ਦੀ ਸਮਾਧ ਜਾਂ ਥੜਾ ਸਾਹਿਬ ਤਾਂ ਜ਼ਮੀਨੀ ਧਰਾਤਲ 'ਤੇ ਹੈ? ਗੁਰਾਇਆ ਨੇ ਦੋਸ਼ ਲਾਇਆ ਹੈ ਕਿ ਸੰਗਤ ਨੂੰ ਇਸ ਤੋਂ ਵੱਡਾ ਸਬੂਤ ਕੀ ਚਾਹੀਦਾ ਹੈ ਕਿ ਬਾਦਲ ਪ੍ਰਵਾਰ ਨੇ ਗੁਰਦਵਾਰਾ ਸਾਹਿਬ ਨੂੰ ਕਾਰਸੇਵਾ ਵਾਲੇ ਕੋਲ ਗਹਿਣੇ ਪਾ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement