ਦਿੱਲੀ ਗੁਰਦੁਆਰਾ ਕਮੇਟੀ ਦੀ ਕੋ-ਆਪਸ਼ਨ ’ਚ ਬਾਦਲ ਧੜੇ ਨੂੰ ਕਰਾਰਾ ਝਟਕਾ
Published : Sep 8, 2021, 12:36 am IST
Updated : Sep 8, 2021, 12:36 am IST
SHARE ARTICLE
image
image

ਦਿੱਲੀ ਗੁਰਦੁਆਰਾ ਕਮੇਟੀ ਦੀ ਕੋ-ਆਪਸ਼ਨ ’ਚ ਬਾਦਲ ਧੜੇ ਨੂੰ ਕਰਾਰਾ ਝਟਕਾ

ਗੁਰਮੁਖੀ ਦੀ ਜਾਣਕਾਰੀ ਨਾ ਹੋਣ ਕਾਰਨ ਪਰਚਾ ਰੱਦ

ਨਵੀਂ ਦਿੱਲੀ, 7 ਸਤੰਬਰ (ਸਸਸ) : ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਵਲੋਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕੋ-ਆਪਸ਼ਨ ਅਰਥਾਤ ਨਾਮਜ਼ਦਗੀ ਲਈ ਚੋਣ ਮੈਦਾਨ ’ਚ ਉਤਰੇ ਇਕ ਉਮੀਦਵਾਰ ਦਾ ਪਰਚਾ ਰੱਦ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਗੁਰਦਵਾਰਾ ਮਾਮਲਿਆਂ ਦੇ ਮਾਹਰ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਅੱਜ ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਆਰ.ਐਸ. ਅਹੂਜਾ ਵਿਰੁਧ ਇਤਰਾਜ਼ ਦਰਜ ਕੀਤਾ ਗਿਆ ਸੀ ਕਿ ਇਸ ਉਮੀਦਵਾਰ ਨੂੰ ਗੁਰਮੁਖੀ ਦਾ ਗਿਆਨ ਨਹੀਂ ਹੈ, ਜਦਕਿ ਇਹ ਹਰ ਉਮੀਦਵਾਰ ਲਈ ਲਾਜ਼ਮੀ ਹੈ। ਇਸ ਇਤਰਾਜ਼ ’ਤੇ ਜਦੋਂ ਸ. ਆਹੂਜਾ ਨੂੰ ਗੁਰਮੁਖੀ ਪੜ੍ਹਨ-ਲਿਖਣ ਲਈ ਕਿਹਾ ਗਿਆ ਤਾਂ ਉਹ ਗੁਰਮੁਖੀ ਨਹੀਂ ਲਿਖ ਸਕਿਆ, ਜਿਸ ਕਾਰਨ ਉਸ ਵਲੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ ਰੱਦ ਹੋ ਗਿਆ ਹੈ। 
  ਉਨ੍ਹਾਂ ਦਸਿਆ ਕਿ ਇਸ ਨਾਮਜ਼ਦਗੀ ਪੱਤਰ ਦੇ ਰੱਦ ਹੋਣ ਉਪਰੰਤ ਹੁਣ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਜਿਸ ਵਿਚ 3 ਬਾਦਲ ਧੜੇ ਦੇ ਤੇ ਇਕ-ਇਕ ਸਰਨਾ ਧੜੇ ਅਤੇ ਜਾਗੋ ਪਾਰਟੀ ਦਾ ਉਮੀਦਵਾਰ ਸ਼ਾਮਲ ਹੈ, ਜਦਕਿ ਕੇਵਲ 2 ਮੈਂਬਰ ਹੀ ਨਾਮਜ਼ਦ ਕੀਤੇ ਜਾਣੇ ਹਨ।  ਇੰਦਰ ਮੋਹਨ ਸਿੰਘ ਨੇ ਦਸਿਆ ਕਿ ਇਸ ਸਬੰਧੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਦਿੱਲੀ ਦੇ 46 ਨਵੇਂ ਚੁਣੇ ਮੈਂਬਰਾਂ ਦੀ 9 ਸਤੰਬਰ ਨੂੰ ਮੀਟਿੰਗ ਸੱਦੀ ਗਈ ਹੈ, ਜੇਕਰ ਦੋ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਜਾਂਦੇ ਹਨ ਤਾਂ ਉਨ੍ਹਾਂ ਦੀ ਚੋਣ ਵੋਟਾਂ ਰਾਹੀ ਕੀਤੀ ਜਾਵੇਗੀ। 
   ਇੰਦਰ ਮੋਹਨ ਸਿੰਘ ਨੇ ਜਾਣਕਾਰੀ ਦਿਤੀ ਕਿ ਹਾਲਾਂਕਿ ਘੱਟ ਤੋਂ ਘੱਟ 16 ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦਿਤਾ ਜਾਵੇਗਾ ਪਰੰਤੂ ਕੁੱਝ ਮੈਂਬਰਾਂ ਦੀ ਇਸ ਮੀਟਿੰਗ ’ਚ ਗ਼ੈਰ-ਹਾਜ਼ਰੀ ਹੋਣ ਦੀ ਸੂਰਤ ਵਿਚ ਇਹ ਵੋਟਾਂ ਦੀ ਗਿਣਤੀ ਘੱਟ ਵੀ ਸਕਦੀ ਹੈ। ਉਨ੍ਹਾਂ ਦਸਿਆ ਕਿ ਇਹ ਚੋਣਾਂ ਰਾਜ ਸਭਾ ਦੀਆਂ ਚੋਣਾਂ ਦੀ ਤਰਜ ’ਤੇ ਕਰਵਾਈਆਂ ਜਾਂਦੀਆਂ ਹਨ, ਜਿਸ ਵਿਚ ਹਰ ਮੈਂਬਰ ਬੈਲਟ ਪੇਪਰ ’ਤੇ ਮੋਹਰ ਲਗਾਉਣ ਦੀ ਥਾਂ, ਇਕ ਤੋਂ ਵੱਧ ਉਮੀਦਵਾਰ ਨੂੰ ਅਪਣੀ ਪਸੰਦ ਦੇ ਆਧਾਰ ’ਤੇ ਵੋਟ ਪਾ ਸਕਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement