
ਕੈਦੀ ਨੇ ਇਲਾਜ ਦੌਰਾਨ ਤਿੰਨ ਮੰਜਿਲਾਂ ਇਮਾਰਤ ਤੋਂ ਮਾਰੀ ਸੀ ਛਾਲ
ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹਫੜਾ ਤਫੜੀ ਮੱਚ ਗਈ ਸੀ ਜਦੋਂ ਚੱਲ ਰਹੇ ਇਲਾਜ ਦੌਰਾਨ ਇੱਕ ਕੈਦੀ ਅਚਾਨਕ ਫਰਾਰ ਹੋ ਗਿਆ ਸੀ ਪਰ ਲੁਧਿਆਣਾ ਪੁਲਿਸ ਵੱਲੋਂ ਡਰਾਮੇਬਾਜ਼ ਕੈਦੀ ਨੂੰ ਹੁਸ਼ਿਆਰਪੁਰ ਤੋਂ ਬਹੁਤ ਹੀ ਫੁਰਤੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਇਸ ਮਮਾਲੇ ‘ਚ ਏਡੀਸੀਪੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੈਦੀ ਗੌਰਵ ਬਹੁਤ ਹੀ ਵੱਡਾ ਡਰਾਮੇਬਾਜ਼ ਹੈ।
Ludhiana
ਜਿਸ ਵੱਲੋਂ ਹਸਪਤਾਲ ‘ਚ ਇਲਾਜ ਦੌਰਾਨ ਟਾਇਲਟ ਜਾਣ ਦਾ ਬਹਾਨਾ ਬਣਾ ਕੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਗਈ ਸੀ। ਇਸੇ ਦੌਰਾਨ ਆਰੋਪੀ ਦੀ ਬਾਹ ਵੀ ਟੁੱਟ ਗਈ ਹੈ ਜਿਸ ਦਾ ਇਲਾਜ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਆਰੋਪੀ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ।
Ludhiana
ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਸੀ ਜਿਸ ਵਿਚ ਗੌਰਵ ਨਾਂ ਦਾ ਕੈਦੀ ਜੋ ਸਨੈਚਿੰਗ ਦੇ ਮਾਮਲੇ ਚ ਕੁਝ ਦਿਨ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਅਚਾਨਕ ਉਸ ਦੀ ਸਿਹਤ ਖਰਾਬ ਹੋਣ ਕਾਰਨ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ ਸੀ ਜੋ ਕਿ ਇਲਾਜ ਦੌਰਾਨ ਟਾਇਲਟ ਜਾਣ ਦਾ ਬਹਾਨਾ ਬਣਾ ਕੇ ਉਥੋਂ ਦੇ ਰੌਸ਼ਨਦਾਨ ਚੋਂ ਫਰਾਰ ਹੋ ਗਿਆ ਸੀ।
Ludhiana
ਜਾਣਕਾਰੀ ਮੁਤਾਬਿਕ ਡਵੀਜ਼ਨ ਨੰਬਰ 5 ਦੀ ਪੁਲਿਸ ਵੱਲੋਂ 2 ਦਿਨ ਪਹਿਲਾਂ ਗੌਰਵ ਨਾਮ ਦੇ ਅਪਰਾਧੀ ਨੂੰ ਚੇਨ ਸਨੈਚਿੰਗ ਦੇ ਕੇਸ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਏ .ਡੀ.ਸੀ .ਪੀ ਲੁਧਿਆਣਾ ਗੁਰਪ੍ਰੀਤ ਸਿੰਘ ਸਿਕੰਦ ਨੇ ਮੌਕੇ ‘ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਖਾਨਾ ਜਾਣ ਦਾ ਬਹਾਨਾ ਬਣਾ ਕੇ ਰੌਸ਼ਨਦਾਨ ਵਿਚੋਂ ਫ਼ਰਾਰ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।