ਕੇਂਦਰੀ ਰਾਜ ਮੰਤਰੀ ਦੀ ਪ੍ਰੈੱਸ ਕਾਨਫਰੰਸ ‘ਚ ਕਿਸਾਨਾਂ ਨੇ ਪਾਇਆ ਭੜਥੂ-"ਵਾਪਸ ਜਾਓ" ਦੇ ਲਗਾਏ ਨਾਅਰੇ
Published : Oct 8, 2020, 10:58 am IST
Updated : Oct 8, 2020, 10:58 am IST
SHARE ARTICLE
protest
protest

ਟਾਂਡਾ ਚੌਕ ਸਥਿਤ ਹੋਟਲ ਅੱਗੇ "ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ ਵਾਪਸ ਜਾਓ', 'ਕਾਲੇ ਕਾਨੂੰਨਾਂ ਨੂੰ ਰੱਦ ਕਰੋ', ਦੇ ਨਾਅਰੇ ਲਾਉਂਦੇ ਹੋਏ ਪ੍ਰੈੱਸ ਕਾਨਫਰੰਸ ਦਾ ਵਿਰੋਧ

ਹੁਸ਼ਿਆਰਪੁਰ: ਨਵੇਂ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਵਿਰੋਧ ਵਧਦਾ ਜਾ ਰਿਹਾ ਹੈ। ਇਸ ਦੇ ਚਲਦੇ ਹੁਸ਼ਿਆਰਪੁਰ ਦੇ ਇਕ ਨਿੱਜੀ ਹੋਟਲ 'ਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਦਾ ਕਿਸਾਨ ਜਥੇਬੰਦੀਆਂ ਸਮੇਤ ਹੋਰਨਾਂ ਸਮਾਜਿਕ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ। 

PROTESTPROTESTਇਸ ਦੌਰਾਨ ਭੜਕੇ ਹੋਏ ਜਥੇਬੰਦੀਆਂ ਹੋਟਲ ਦੇ ਮੁੱਖ ਗੇਟ ਤਕ ਜਾ ਪੁੱਜਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਿਸਦੇ ਚਲਦੇ ਟਾਂਡਾ ਚੌਕ ਸਥਿਤ ਹੋਟਲ ਅੱਗੇ ਆਣ ਕੇ "ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ ਵਾਪਸ ਜਾਓ', 'ਕਾਲੇ ਕਾਨੂੰਨਾਂ ਨੂੰ ਰੱਦ ਕਰੋ', 'ਮਨੀਸ਼ਾ ਦੇ ਕਾਤਿਲਾਂ ਨੂੰ ਫਾਹੇ ਲਾਓ', 'ਮੋਦੀ ਸਰਕਾਰ ਮੁਰਦਾਬਾਦ', 'ਮਨੂਵਾਦੀ ਤੇ ਪੂੰਜੀਵਾਦੀ ਸਰਕਾਰ ਮੁਰਦਾਬਾਦ' ਦੇ ਨਾਅਰੇ ਲਾਉਂਦੇ ਹੋਏ ਪ੍ਰੈੱਸ ਕਾਨਫਰੰਸ ਦਾ ਭਾਰੀ ਵਿਰੋਧ ਕੀਤਾ। 

ਇਹ ਸਨ ਮੌਜੂਦ
ਇਸ ਮੌਕੇ ਤੇ ਲਾਰੈਂਸ ਚੌਧਰੀ, ਕਿਸਾਨ ਆਗੂ ਗੁਰਦੀਪ ਸਿੰਘ ਖੁਣਖੁਣ, ਜਗਤਾਰ ਸਿੰਘ ਭਿੰਡਰ, ਗੁਰਨਾਮ ਸਿੰਘ ਸਿੰਗੜੀਵਾਲਾ, ਵਿਕਾਸ ਹੰਸ, ਚੰਦਨ ਲੱਕੀ, ਮੌਲਵੀ ਖਲੀਲ ਅਹਿਮਦ, ਕਰਨੈਲ ਸਿੰਘ ਲਵਲੀ, ਸਵਰਨ ਸਿੰਘ ਧੁੱਗਾ,ਹਰਵਿੰਦਰ ਸਿੰਘ ਹਰਮੋਏ, ਅਵਤਾਰ ਸਿੰਘ ਬੱਸੀ ਖਵਾਜੂ, ਅਸ਼ੋਕ ਸਲ੍ਹਣ, ਭੁਪਿੰਦਰ ਸਿੰਘ ਭੂੰਗਾ,ਹਰਵਿੰਦਰ ਹੀਰਾ,ਅਜੀਵ ਦਿਰਵੇਦੀ, ਐਮ ਸੀ ਗੁਰਦੀਪ ਸਿੰਘ ਗੜ੍ਹਦੀਵਾਲਾ, ਸਿਮਰਨਜੀਤ ਸਿੰਘ, ਦਾਨਿਸ਼ ਕੁਰੈਸ਼ੀ, ਰਾਜਕੁਮਾਰ, ਅਮਨਦੀਪ ਸਿੰਘ, ਵਿਪਨੇਸ਼ ਸੱਗਰ, ਮਾਸਟਰ ਕੁਲਦੀਪ ਸਿੰਘ ਮਸੀਤੀ, ਕਿਸ਼ਨ ਲਾਲ ਨਾਹਰ, ਮੁਕੇਸ਼ ਰੱਤੀ, ਦਲਜੀਤ, ਗੌਰਵ, ਗੁਰਪ੍ਰੀਤ ਸਿੰਘ, ਸ਼ਾਹ ਸਾਂਧਰਾ, ਮੁਸਤਾਕ ਕਸ਼ਮੀਰ, ਚੰਦਨ ਹੈਰੀ, ਮਨੂੰ ਹੰਸ, ਦਲਜੀਤ ਬੈਂਸ, ਬਿੱਟੂ ਰਾਜਾ, ਗੁਰਦੀਪ ਸਿੰਘ ਟੋਨੀ,ਸੰਜੇ, ਮਨੀਤ, ਜਗਜੀਤ ਸਿੰਘ, ਮਨਜੀਤ, ਸੁਖਦੇਵ ਸਿੰਘ ਕਾਹਰੀ, ਰਾਜਕੁਮਾਰ, ਸੌਰਵ, ਅਜੈ ਕੁਮਾਰ ਲਾਡੀ, ਮੁਕੇਸ਼ , ਸਵੀ ਅਟਵਾਲ, ਸਰਪੰਚ ਗੁਰਪਰੀਤ ਸਿੰਘ, ਸਰਪੰਚ ਸੁਖਦੀਪ ਸਿੰਘ ਕਾਹਰੀ, ਗੁਰਪ੍ਰੀਤ ਗੋਪੀ, ਵਰਿੰਦਰ ਸ਼ੇਰਗੜ੍ਹ ਆਦਿ ਸ਼ਾਮਲ ਹੋਏ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement