
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨਾਲ ਇਤਿਹਾਸਕ ਸ਼ਹਿਰ 12 ਘੰਟਿਆਂ ਅੰਦਰ ਹੀ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿਚ 550 ਸਾਲਾ ਪ੍ਰਕਾਸ਼ ਪੁਰਬ ਦੇ ਜਸ਼ਨਾਂ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਆਪਣੀ ਸਾਰੀ ਤਾਕਤ ਲਗਾ ਦੇਣ ਕਰ ਕੇ ਭਾਰੀ ਬਾਰਸ਼ ਤੋਂ 12 ਘੰਟਿਆਂ ਵਿਚਕਾਰ ਹੀ ਇਸ ਇਤਿਹਾਸਕ ਸ਼ਹਿਰ ਵਿਚ ਹਾਲਾਤ ਆਮ ਵਰਗੇ ਹੋ ਗਏ।
Sultanpur Lodhi returned back to normalcy within 12 hours of heavy downpour
ਵੀਰਵਾਰ ਨੂੰ ਸੁਲਤਾਨਪੁਰ ਲੋਧੀ ਵਿਚ ਬਾਰਸ਼ ਸ਼ੁਰੂ ਹੁੰਦੇ ਸਾਰ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸੇ ਵੀ ਅਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਬਣਾਈ ਆਪਣੀ ਯੋਜਨਾ ਨੂੰ ਪੂਰੀ ਤਰਾਂ ਜ਼ਮੀਨ ਉਤੇ ਉਤਾਰ ਦਿੱਤਾ। ਇਸ ਤਹਿਤ ਪੁਲਿਸ, ਸਥਾਨਕ ਪ੍ਰਸ਼ਾਸਨ, ਰੋਡਵੇਜ਼, ਪੀ.ਐਸ.ਪੀ.ਸੀ.ਐਲ., ਸਿਹਤ, ਜਲ ਸਪਲਾਈ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਤਕਰੀਬਨ ਇਕ ਹਜ਼ਾਰ ਜਵਾਨਾਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਲਾਇਆ ਗਿਆ ਸੀ, ਜਿਸ ਦੇ ਨਤੀਜੇ ਵਜੋਂ ਇੰਨੀ ਭਾਰੀ ਬਾਰਸ਼ ਹੋਣ ਕਾਰਨ ਵੀ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ।
Pic
ਰੋਜ਼ਾਨਾ ਤੜਕੇ 3 ਵਜੇ ਤੱਕ ਫੀਲਡ ਵਿਚ ਰਹਿ ਕੇ ਸਾਰੇ ਕੰਮਾਂ ਦੀ ਨਿਗਰਾਨੀ ਕਰ ਰਹੇ ਡਿਪਟੀ ਕਮਿਸ਼ਨਰ ਖਰਬੰਦਾ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਇਤਿਹਾਸਕ ਸ਼ਹਿਰ ਵਿਚ ਸ਼ਰਧਾਲੂਆਂ ਲਈ ਘੱਟ ਘੱਟ ਤੋਂ ਅਸੁਵਿਧਾ ਯਕੀਨੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿੰਡ ਮਾਛੀਜੋਆ, ਤਰਫ਼ ਬਹਿਬਲ ਬਹਾਦਰ (ਲੋਹੀਆਂ ਸੜਕ ਉਤੇ) ਅਤੇ ਰਣਧੀਰਪੁਰ ਵਿਚ ਗੁਰੂ ਨਾਨਕ ਨਗਰ 1, ਗੁਰੂ ਨਾਨਕ ਨਗਰ 2 ਅਤੇ ਗੁਰੂ ਨਾਨਕ ਨਗਰ 3 ਦੇ ਨਾਮ ਉਤੇ ਬਣੇ ਟੈਂਟ ਸਿਟੀਆਂ ਦਾ ਸ੍ਰੀ ਖਰਬੰਦਾ ਨੇ ਖ਼ੁਦ ਦੌਰਾ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਤੇ ਜੋਸ਼ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਇਨ੍ਹਾਂ ਟੈਂਟ ਸਿਟੀਆਂ ਵਿੱਚ ਰਹਿ ਰਹੇ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Sultanpur Lodhi returned back to normalcy within 12 hours of heavy downpour
ਸਰਕਾਰੀ ਮਸ਼ੀਨਰੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਨਾਲ ਹੀ ਸਵੇਰ ਤੱਕ ਹੀ ਟੈਂਟ ਸਿਟੀਆਂ ਅਤੇ ਇਸ ਸ਼ਹਿਰ ਵਿਚ ਪੂਰੀ ਤਰਾਂ ਸਫ਼ਾਈ ਹੋ ਗਈ ਅਤੇ ਇਹ ਸ਼ਹਿਰ ਅਕੀਦਤ ਭੇਟ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਸਵਾਗਤ ਲਈ ਮੁੜ ਤਿਆਰ ਹੋ ਗਿਆ। ਇਸੇ ਤਰ੍ਹਾਂ ਸੜਕਾਂ ਉਤੇ ਜਮਾਂ ਹੋਈ ਗਾਦ ਅਤੇ ਕੂੜੇ ਨੂੰ ਵੀ ਜਲਦੀ ਹਟਾ ਦਿੱਤਾ ਗਿਆ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅੱਧੀ ਰਾਤ ਤੋਂ ਬਾਅਦ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਨਿਰਵਿਘਨ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਸ਼ਰਧਾਲੂਆਂ ਨੂੰ ਔਖ ਦਾ ਸਾਹਮਣਾ ਨਾ ਹੋਵੇ।