ਜਾਣੋਂ ਕਿਹੜੇ ਜ਼ਿਲ੍ਹੇ 'ਚ ਕਿਹੜਾ ਮੰਤਰੀ ਚੁਕਾਏਗਾ ਨਵੇਂ ਪੰਚਾਂ-ਸਰਪੰਚਾਂ ਨੂੰ ਸਹੁੰ
Published : Jan 9, 2019, 5:42 pm IST
Updated : Jan 9, 2019, 5:42 pm IST
SHARE ARTICLE
ਨਵੇਂ ਚੁਣੇ ਸਰਪੰਚ-ਪੰਚ
ਨਵੇਂ ਚੁਣੇ ਸਰਪੰਚ-ਪੰਚ

ਨਵੇਂ ਚੁਣੇ ਗਏ ਸਰਪੰਚਾਂ ‘ਤੇ ਪੰਚਾਂ ਨੂੰ ਸਹੁੰ ਚੁਕਾਉਣ ਲਈ 11 ਤੇ 12 ਜਨਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਸਮਾਗਮ ਕਰਵਾਏ ਜਾਣਗੇ। ਜਿੱਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ...

ਸ਼੍ਰੀ ਫ਼ਤਿਹਗੜ੍ਹ ਸਾਹਿਬ : ਨਵੇਂ ਚੁਣੇ ਗਏ ਸਰਪੰਚਾਂ ‘ਤੇ ਪੰਚਾਂ ਨੂੰ ਸਹੁੰ ਚੁਕਾਉਣ ਲਈ 11 ਤੇ 12 ਜਨਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਸਮਾਗਮ ਕਰਵਾਏ ਜਾਣਗੇ। ਜਿੱਥੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕੈਬਨਿਟ ਮੰਤਰੀ ਸਾਰੇ ਨੁਮਾਇੰਦਿਆਂ ਨੂੰ ਸਹੁੰ ਚੁਕਾਉਣਗੇ। ਇਸ ਲਈ 15 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੂੰ 11 ਜਨਵਰੀ ਤੇ 7 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੂੰ 12 ਜਨਵਰੀ ਨੂੰ ਸਹੁੰ ਚੁਕਾਈ ਜਾਵੇਗੀ। ਜੇਕਰ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਏ ਤਾਂ ਉਹ 11 ਜਨਵਰੀ ਨੂੰ ਪਟਿਆਲਾ ਤੇ ਸ਼੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ।

ਨਵਾਂ ਚੁਣਿਆ ਸਰਪੰਚ ਨਵਾਂ ਚੁਣਿਆ ਸਰਪੰਚ

ਜਦਕਿ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ 11 ਜਨਵਰੀ ਨੂੰ ਲੁਧਿਆਣਾ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨਗੇ।ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਸੁਖਜਿੰਦਰ ਸਿੰਘ ਰੰਧਾਵਾ, ਮੁਕਤਸਰ ‘ਚ ਗੁਰਪ੍ਰੀਤ ਸਿੰਘ ਕਾਂਗੜ, ਤੇ ਜਲੰਧਰ ਜ਼ਿਲ੍ਹੇ ‘ਚ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ, ਪਠਾਨਕੋਟ ‘ਚ ਅਰੁਣਾ ਚੌਧਰੀ, ਨਵਾਂ ਸ਼ਹਿਰ ‘ਚ ਚਰਨਜੀਤ ਸਿੰਘ ਚੰਨੀ, ਕਪੂਰਥਲਾ ‘ਚ ਸੁੰਦਰ ਸ਼ਾਮ ਅਰੋੜਾ, ਬਰਨਾਲਾ ਤੇ ਮਾਨਸਾ ‘ਚ ਰਜ਼ੀਆ ਸੁਲਤਾਨਾ, ਮੋਗਾ ‘ਚ ਭਰਤ ਭੂਸ਼ਨ ਆਸ਼ੂ, ਫਰੀਦਕੋਟ ਰਾਣਾ ਗੁਰਮੀਤ ਸਿੰਘ ਸੋਢੀ, ਤਰਨ ਤਾਰਨ ‘ਚ ਬਲਬੀਰ ਸਿੰਘ ਸਿੱਧੂ, ਤੇ ਬਠਿੰਡਾ ‘ਚ ਵਿਜੈਇੰਦਰ ਸਿੰਗਲਾ ਪੰਚਾਇਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਹੁੰ ਚੁਕਾਉਣਗੇ।

ਨਵਾਂ ਚੁਣਿਆ ਸਰਪੰਚ ਨਵਾਂ ਚੁਣਿਆ ਸਰਪੰਚ

ਅਗਲੇ ਦਿਨ ਯਾਨੀ 12 ਜਨਵਰੀ ਨੂੰ ਗੁਰਦਾਸਪੁਰ ‘ਚ ਸੁਖਵਿੰਦਰ ਸਿੰਘ ਸਰਕਾਰੀਆ, ਹੁਸ਼ਿਆਰਪੁਰ ‘ਚ ਨਵਜੋਤ ਸਿੰਘ ਸਿੱਧੂ, ਮੁਹਾਲੀ ‘ਚ ਸਵੇਰੇ ਤੇ ਰੂਪਨਗਰ ‘ਚ ਬਾਅਦ ਦੁਪਹਿਰ ਸਾਧੂ ਸਿੰਘ ਧਰਮਸੋਤ, ਸੰਗਰੂਰ ‘ਚ ਬ੍ਰਹਮ ਮਹਿੰਦਰਾ, ਫਾਜ਼ਿਲਕਾ ‘ਚ ਗੁਰਪ੍ਰੀਤ ਸਿੰਘ ਕਾਂਗੜ ਤੇ ਫ਼ਿਰੋਜ਼ਪੁਰ ‘ਚ ਮਨਪ੍ਰੀਤ ਸਿੰਘ ਬਾਦਲ ਸਹੁੰ-ਚੁੱਕ ਸਮਾਗਮਾਂ ‘ਚ ਸ਼ਿਰਕਤ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement