ਬਲੈਕਮੇਲਿੰਗ ਕਰਨ ਵਾਲੇ ਭੂੰਡ ਆਸ਼ਕ ਨੂੰ ਦੋ ਭੈਣਾਂ ਨੇ ਕੀਤਾ ਪੁਲਿਸ ਦੇ ਹਵਾਲੇ
Published : Mar 9, 2021, 6:34 pm IST
Updated : Mar 10, 2021, 12:59 pm IST
SHARE ARTICLE
Two Sisters
Two Sisters

ਬਲੈਕਮੇਲਿੰਗ ਕਰਨ ਵਾਲੇ ਆਸ਼ਕ ਨੂੰ ਖੁਦ ਹੀ ਕੁੜੀਆਂ ਨੇ ਕੀਤਾ ਪੁਲੀਸ ਦੇ ਹਵਾਲੇ...

ਜਲਾਲਾਬਾਦ: ਭੂੰਡ ਆਸ਼ਕ  ਜਿੰਨਾ ਮਰਜ਼ੀ ਸ਼ਾਤਿਰ ਹੋਵੇ ਆਖ਼ਰ ਉਹ ਪੁਲੀਸ ਦੇ ਅੜਿੱਕੇ ਆ ਹੀ ਜਾਂਦਾ ਹੈ।  ਇਹ ਕਹਾਵਤ ਅੱਜ ਫੇਰ ਸੱਚ ਹੋਈ ਹੈ ਹਲਕਾ ਜਲਾਲਾਬਾਦ ਦੀਆਂ ਦੋ ਭੈਣਾਂ ਵੱਲੋਂ ਮਿਲ ਕੇ ਇਕ ਭੂੰਡ ਆਸ਼ਕ ਨੂੰ ਪੁਲੀਸ ਦੇ ਹਵਾਲੇ ਕੀਤਾ  ਪੂਰਾ ਮਾਮਲਾ ਇਹ ਸੀ ਕਿ ਉਕਤ ਆਸ਼ਕ ਇਨ੍ਹਾਂ ਕੁੜੀਆਂ ਨੂੰ ਬਲੈਕਮੇਲ ਕਰਦਾ ਸੀ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ।

Punjab PolicePunjab Police

ਇਹ ਕੁੜੀਆਂ ਨੂੰ ਪਹਿਲਾਂ ਤੋਂ ਜਾਣਦਾ ਸੀ ਪਰ ਹੁਣ ਉਹ ਇਸ ਦਾ ਨਾਜਾਇਜ਼ ਫਾਇਦਾ ਚੁੱਕਣਾ ਚਾਹੁੰਦਾ ਸੀ  ਇਸ ਲਈ ਉਹ ਵਾਰ ਵਾਰ ਇਨ੍ਹਾਂ ਕੁੜੀਆਂ ਦਾ ਪਿੱਛਾ ਕਰਕੇ ਇਨ੍ਹਾਂ ਨੂੰ ਤੰਗ ਕਰ ਰਿਹਾ ਸੀ ਅਤੇ ਫੋਟੋ ਵਾਇਰਲ ਕਰਨ ਦੀਆਂ ਧਮਕੀਆਂ ਵੀ ਦੇ ਰਿਹਾ ਸੀ ਅਤੇ ਇਹ ਕੁੜੀਆਂ ਨੂੰ ਜਾਨੋਂ ਮਾਰਨ ਅਤੇ ਮੂੰਹ ਤੇ ਤੇਜ਼ਾਬ ਸੁੱਟਣ ਦੀ ਵੀ ਧਮਕੀ ਦੇ ਰਿਹਾ ਸੀ। ਇਸ ਬਾਬਤ ਜਦੋਂ ਡੀਐੱਸਪੀ ਸਭ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ  ਇਸ ਲੜਕੇ ਅਮਨਦੀਪ ਤੇ ਲੜਕੀਆਂ ਦੇ ਪਿਤਾ ਵੱਲੋਂ ਦਰਖਾਸਤ ਦਿੱਤੀ ਗਈ ਸੀ।

Two SistersTwo Sisters

ਜਿਸ ਦੇ ਤਹਿਤ ਇਸ ਤੇ ਪਰਚਾ 176/320 ਦਰਜ ਹੈ ਉਸ ਨੂੰ ਉਕਤ ਮਾਮਲੇ ਵਿਚ ਪਕੜਿਆ ਗਿਆ ਹੈ  ਅਤੇ ਡੀ ਐੱਸ ਪੀ ਸਾਹਿਬ ਕਿਹਾ ਕਿ  ਇਸ  ਵਿੱਚ ਲੜਕੇ ਅਤੇ ਲੜਕੀ ਦੋਨੋਂ ਹੀ ਸ਼ਾਮਲ ਹਨ ਅਤੇ ਮਾਂ ਬਾਪ ਖ਼ੁਦ ਹੀ ਪਹਿਲਾਂ ਆਪਣੇ ਬੱਚਿਅ ਨੂੰ ਇੰਨੀ ਖੁੱਲ੍ਹ ਦਿੰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਹਰਕਤਾਂ ਤੇ ਪੜਦੇ ਪਾਉਂਦੇ ਹਨ ਜਿਸ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ। ਇਸ ਬਾਬਤ ਜਦੋਂ ਲੜਕੇ ਦੇ ਪਿਤਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਲਡ਼ਕੀਆਂ ਪਿਛਲੇ ਕਈ ਸਾਲਾਂ ਤੋਂ ਮੇਰੇ ਬੇਟੇ ਨੂੰ ਜਾਂਦੀਆਂ ਹਨ ਅਤੇ ਇਹ  ਜੋ ਦੋਸ਼ ਮੇਰੇ ਲੜਕੇ ਤੇ ਲਗਾ ਰਹੀਆਂ ਹਨ ਇਹ ਬੇਬੁਨਿਆਦ ਹਨ।

ArrestArrest

ਜਦੋਂ ਮੀਡੀਆ ਨੇ ਪਿਤਾ ਤੋਂ ਪਰਚੇ ਬਾਰੇ ਪੁੱਛਿਆ ਤਾਂ ਉਹ ਸਾਫ਼ ਹੀ ਮੁੱਕਰ ਗਿਆ ਅਤੇ ਉਸ ਨੇ ਕਿਹਾ ਕਿ ਮੇਰੇ ਬੇਟੇ ਤੇ ਉੱਤੇ ਹੋਏ ਪਰਚੇ ਬਾਰੇ ਮੈਨੂੰ ਨਹੀਂ ਪਤਾ ਹੈ। ਇਸ ਬਾਬਤ ਜਦੋਂ ਲੜਕੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਹੈ ਕਿ ਮੇਰੇ ਉੱਪਰ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਜਦ ਕਿ ਉਕਤ ਲੜਕੀ ਦੇ ਨਾਲ ਮੈਂ ਪਿਆਰ ਕਰਦਾ ਹਾਂ ਪਰ ਮੈਂ ਇਸ ਦੀਆਂ ਫੋਟੋਆਂ ਕਿਉਂ ਵਾਇਰਲ ਕਰਾਂਗਾ ਪਰ ਹੁਣ ਪੁੱਤਾ ਨਹੀ  ਕਿਸ ਗੱਲ ਤੋਂ ਮੇਰੇ ਤੇ ਦੋਸ਼ ਲਗਾ ਰਹੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement