
Bathinda Bus Accident News: ਐਸਐਸਐਫ ਨੇ ਮੌਕੇ ’ਤੇ ਪਹੁੰਚ ਕੇ ਬਚਾਈ ਜਾਨ
Terrible collision between bus and trolley in Bathinda News in punjabi : ਬਠਿੰਡਾ ਦੇ ਮਲੋਟ ਰੋਡ 'ਤੇ ਬਾਹਮਣ ਦੀਵਾਨਾ ਬੱਸ ਸਟੈਂਡ ਨੇੜੇ ਸ਼ਨੀਵਾਰ ਸਵੇਰੇ ਪੀਆਰਟੀਸੀ ਦੀ ਬੱਸ ਅਤੇ ਟਰਾਲੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਨਾਲ ਟਰਾਲੀ ਪਲਟ ਗਈ ਅਤੇ ਪੀਆਰਟੀਸੀ ਦੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵਿੱਚ ਸਵਾਰ ਦੋ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ।
ਇਹ ਵੀ ਪੜ੍ਹੋ: Nawanshahr News : ਨਵਾਂਸ਼ਹਿਰ 'ਚ 6 ਦਿਨਾਂ ਤੋਂ ਲਾਪਤਾ ਅਫਗਾਨੀ ਨੌਜਵਾਨ ਦੀ ਲਾਸ਼ ਮਿਲੀ
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ (ਰੋਡ ਸੇਫਟੀ ਫੋਰਸ) ਦੀ ਟੀਮ ਅਤੇ ਯੂਥ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਹਰਸ਼ਿਤ ਚਾਵਲਾ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਗੁਰਚਰਨ ਸਿੰਘ (65 ਸਾਲ) ਵਾਸੀ ਪਿੰਡ ਭੋਖੜਾ ਅਤੇ ਗਗਨ (30 ਸਾਲ) ਵਾਸੀ ਪਿੰਡ ਖੇੜਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Chandigarh News : ਚੰਡੀਗੜ੍ਹ ਵਿਚ ਜਿੰਮ ਟ੍ਰੇਨਰ ਨੂੰ ਨਜਾਇਜ਼ ਪਿਸਤਲ ਸਮੇਤ ਕੀਤਾ ਗ੍ਰਿਫਤਾਰ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Terrible collision between bus and trolley in Bathinda News in punjabi , stay tuned to Rozana Spokesman)