
ਜਾਣੋ, ਕੀ ਹੈ ਪੂਰਾ ਮਾਮਲਾ
ਲੋਕ ਸਭਾ ਵੋਟਾਂ ਦੇ ਚਲਦੇ ਪੁਲਿਸ ਵੱਲੋਂ ਪੂਰੀ ਸਮਝਦਾਰੀ ਵਰਤੀ ਜਾ ਰਹੀ ਹੈ। ਪਰ ਫਿਰ ਵੀ ਹਰਿਆਣਾ ਤੋਂ ਸ਼ਰਾਬ ਪੰਜਾਬ ਵਿਚ ਆ ਰਹੀ ਹੈ। ਤਾਜ਼ਾ ਮਾਮਲਾ ਲਹਿਰਾ ਦੇ ਪਿੰਡ ਬੁਸੇਹਰਾ ਦਾ ਹੈ ਜਿੱਥੋਂ ਪਿੰਡ ਦੇ ਨੇੜੇ ਇਕ ਆਈ ਟਵੰਟੀ ਕਾਰ ਸੰਤੁਲਨ ਵਿਗੜਨ ਕਾਰਨ ਪਲਟ ਗਈ ਪਰ ਜਦੋਂ ਪੁਲਿਸ ਪਾਰਟੀ ਨੇ ਕਾਰ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ ਠੇਕਾ ਸ਼ਰਾਬ ਦੇਸੀ ਦੀਆਂ ਕਰੀਬ 400 ਬੋਤਲਾਂ ਮਿਲੀਆਂ। ਕਾਰ ਚਾਲਕ ਅਤੇ ਉਸ ਦੇ ਸਾਥੀ ਭੱਜਣ ਵਿਚ ਸਫਲ ਹੋ ਗਏ।
Car
ਪੁਲਿਸ ਨੇ ਕਾਰ ਅਤੇ ਸ਼ਰਾਬ ਅਪਣੇ ਕਬਜ਼ੇ ਲੈ ਲਈ ਹੈ ਅਤੇ ਕਾਰ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਕਾਰ ਚਾਲਕ ਤੇ ਉਸ ਦੇ ਸਾਥੀਆਂ ਦੀ ਭਾਲ ਜਾਰੀ ਹੈ। ਇਹ ਸ਼ਰਾਬ ਹਰਿਆਣਾ ਤੋਂ ਆਈ ਦਸੀ ਜਾ ਰਹੀ ਹੈ। ਗੱਡੀ ਰੁਕਦੇ ਹੀ ਗੱਡੀ ਵਾਲੇ ਵਿਅਕਤੀ ਭੱਜ ਨਿਕਲੇ। ਵੋਟਾਂ ਦੌਰਾਨ ਹੋਰ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ। ਲੋਕ ਪੈਸੇ ਲੈ ਕੇ ਵੋਟਾਂ ਦੇ ਰਹੇ ਹਨ।