
ਇੱਥੋਂ ਦੇ ਸ਼ੈਫ ਸੰਜੇ ਠਾਕੁਰ ਤੇ ਫੋਟੋਗ੍ਰਾਫਰ ਰਾਜੇਸ਼ ਯਾਦਵ ਨੇ ਐਵਰੈਸਟ ਦੇ ਆਈਲੈਂਡ ਪੀਕ 'ਤੇ ਪ੍ਰਬਤਰੋਹੀਆਂ ਲਈ ਭਾਰਤੀ ਭੋਜਨ ਬਣਾ ਕੇ ਤੇ ਪਰੋਸ ਕੇ ਇਕ ਨਵਾਂ ...
ਇੱਥੋਂ ਦੇ ਸ਼ੈਫ ਸੰਜੇ ਠਾਕੁਰ ਤੇ ਫੋਟੋਗ੍ਰਾਫਰ ਰਾਜੇਸ਼ ਯਾਦਵ ਨੇ ਐਵਰੈਸਟ ਦੇ ਆਈਲੈਂਡ ਪੀਕ 'ਤੇ ਪ੍ਰਬਤਰੋਹੀਆਂ ਲਈ ਭਾਰਤੀ ਭੋਜਨ ਬਣਾ ਕੇ ਤੇ ਪਰੋਸ ਕੇ ਇਕ ਨਵਾਂ ਰਿਕਾਰਡ ਸਿਰਜਦਿਆਂ ਬਕਾਇਦਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ 'ਚ ਆਪਣੇ ਨਾਂਅ ਵੀ ਦਰਜ ਕਰਵਾਏ ਹਨ। ਐਵਰੈਸਟ ਦੇ ਆਈਲੈਂਡ ਪੀਕ (ਇਮਜਾ ਤਸੇ, ਨੇਪਾਲ) 'ਚ ਦੁਨੀਆਂ 'ਚ ਪੌਪ-ਅਪ ਰੈਸਟੋਰੈਂਟ 'ਚ ਇਹ ਭਾਰਤੀ ਭੋਜਣ ਤਿਆਰ ਕੀਤਾ ਗਿਆ। ਦੁਨੀਆ ਦਾ ਸਭ ਤੋਂ ਵੱਡਾ ਰੈਸਟੋਰੈਂਟ ਸੈੱਟਅਪ, ਜਿਸ ਨੂੰ ਦੋ ਮਕਸਦ ਨਾਲ ਤਿਆਰ ਕੀਤਾ ਗਿਆ। chef Sanjay Thakurਪਹਿਲਾ ਇੰਡੀਅਨ ਖਾਣੇ ਨੂੰ ਪਹਿਲਾਂ ਵਰਗਾ ਸਨਮਾਨ ਮਿਲੇ, ਦੂਜਾ ਸਪਾਈਸੀ ਅਤੇ ਸਪਾਈਸੇਜ਼ ਦੇ ਵਿਚਕਾਰ ਫ਼ਰਕ ਦੱਸ ਸਕਣ। ਇਸ ਲਈ ਐਵਰੈਸਟ ਰਿਜਨ 'ਚ ਪਹਿਲੀ ਵਾਰ ਸਭ ਤੋਂ ਜ਼ਿਆਦਾ ਉਚਾਈ 5300 ਮੀਟਰ 'ਤੇ ਪੌਪ-ਅਪ ਰੈਸਟੋਰੈਂਟ ਸਥਾਪਿਤ ਹੋਇਆ, ਜਿਸ 'ਚ ਫਾਈਨ ਡਾਈਨਿੰਗ ਇੰਡੀਅਨ ਕੁਕਿੰਗ ਨੂੰ ਅੰਜਾਮ ਦਿਤਾ ਗਿਆ। 'ਐਤਿਹਾਦ ਏਅਰਵੇਜ਼' ਦੇ ਸ਼ੈਫ ਸੰਜੇ ਠਾਕੁਰ, ਜਿਹੜੇ 'ਯੰਗ ਸ਼ੈਫ ਐਸੋਸੀਏਸ਼ਨ ਆਫ਼ ਇੰਡੀਆ' ਦੇ ਮੀਤ ਪ੍ਰਧਾਨ ਵੀ ਹਨ, ਨੇ ਅੱਜ ਇਥੇ ਦਸਿਆ ਕਿ ਉਹ 25 ਮਈ 2018 ਨੂੰ ਨੇਪਾਲ ਦੇ ਰਾਸਤੇ ਇਕ ਪ੍ਰੋਫੈਸ਼ਨਲ ਮਾਊਾਟੇਨੀਅਰਿੰਗ ਟੀਮ ਨਾਲ ਮਾਊਾਟ ਐਵਰੈਸਟ ਵੱਲ ਰਵਾਨਾ ਹੋਏ ਸਨ।
chef Sanjay Thakurਗਿਨੀਜ਼ ਬੁੱਕ ਟੀਮ ਦੀ ਨਿਗਰਾਨੀ 'ਚ ਐਵਰੈਸਟ ਆਈਲੈਂਡ ਪੀਕ 'ਤੇ ਉਨ੍ਹਾਂ ਮਹਿਮਾਨਾਂ ਲਈ ਪਹਿਲੀ ਵਾਰ ਭਾਰਤੀ ਖਾਣਾ (ਫਾਈਨ ਡਾਈਨਿੰਗ ਇੰਡੀਅਨ ਕੁਕਿੰਗ) ਬਣਾਇਆ। ਰਾਜੇਸ਼ ਨੇ ਦਸਿਆ ਕਿ 'ਗਿਨੀਜ ਬੁੱਕ ਦੇ ਇਸ ਰਿਕਾਰਡ ਬ੍ਰੇਕਿੰਗ ਅਭਿਆਨ ਦਾ ਹਿੱਸਾ ਬਣ ਕੇ ਚੰਗਾ ਅਨੁਭਵ ਵੀ ਮਹਿਸੂਸ ਕੀਤਾ ਹੈ। ਇਸ ਰੈਸਟੋਰੈਂਟ ਨੂੰ ਪ੍ਰੋਫੈਸ਼ਨਲਜ਼ ਸ਼ੈਫ਼ ਸੰਜੇ ਠਾਕੁਰ ਜੋ ਇਤਿਹਾਦ ਏਅਰਵੇਜ਼ ਦੇ ਪ੍ਰੋਫੈਸ਼ਨਲਜ਼ ਹਨ, ਦੂਜੇ ਹਨ ਮਹਿੰਦਰਾ ਗਰੁੱਪ ਦੇ ਸ਼ੈਫ਼ ਸੁੰਦਰ ਰਾਜਨ। ਦੋਹਾਂ ਨੇ ਉਥੇ ਮੌਜੂਦ ਇੰਗ੍ਰੀਡਿਏਂਟਸ ਨਾਲ ਫਾਈਨ ਡਾਈਟਿੰਗ ਦੇ ਭਾਰਤੀ ਖਾਣਿਆਂ ਨੂੰ ਪਹਿਲਾਂ ਪਕਾ ਕੇ ਸਰਵ ਕੀਤਾ।
Everestਫਿਰ ਕੈਂਪ ਤੋਂ ਉਪਰ ਆਈਲੈਂਡ ਪੀਕ 'ਤੇ 5585 ਮੀਟਰ ਦਾ ਸਫ਼ਰ ਤੈਅ ਕਰ ਕੇ ਰਿਕਾਰਡ ਬਣਾਇਆ। 1 ਜੂਨ ਨੂੰ ਗਿੰਨੀਜ਼ ਬੁਕ ਆਫ਼ ਰਿਕਾਰਡ ਵਿਚ ਨਾਮ ਦਰਜ ਕਰਵਾਇਆ। ਉਥੇ ਸ਼ੲਸ ਪੂਰੇ ਸਫ਼ਰ ਨੂੰ ਫੋਟੋਗ੍ਰਾਫ਼ਰ ਰਾਜੇਸ਼ ਨੇ ਸ਼ੂਟ ਕੀਤਾ। ਅਪਣੀ ਇਸ ਅਚੀਵਮੈਂਟ ਦੇ ਨਾਲ ਇਹ ਪ੍ਰਫੋਸ਼ਨਲਜ਼ ਨੇ ਇਕ ਗੱਲਬਾਤ ਦੌਰਾਨ ਅਪਣੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਸੰਜੇ ਠਾਕੁਰ ਨੇ ਕਿਹਾ ਕਿ ਜਦੋਂ ਵੀ ਅਸੀਂ ਹਿਮਾਚਲ ਵੱਲ ਦੇਖਦੇ ਹਾਂ ਤਾਂ ਉਥੇ ਸਿਰਫ਼ ਜੰਗਲਾਂ ਨੂੰ ਦੇਖਦੇ ਹਾਂ। ਉਨ੍ਹਾਂ ਵਿਚ ਮੌਜੂਦ ਖਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਨਹੀਂ, ਜਿਨ੍ਹਾਂ ਤੋਂ ਡਿਸ਼ੇਜ਼ ਤਿਆਰ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਹਿਮਾਚਲ ਨਾਲ ਸਬੰਧ ਰੱਖਦਾ ਹਾਂ।
chef Sanjay Thakurਹਿਮਾਲਿਅਨ ਸਾਇਲ ਪ੍ਰੋਜੈਕਟ ਦਾ ਹਿੱਸਾ ਹਾਂ ਅਤੇ ਪਿਛਲੇ ਦੋ ਸਾਨਾ ਤੋਂ ਇਨ੍ਹਾਂ ਚੀਜ਼ਾਂ ਬਾਰੇ ਜਾਗਰੂਕ ਕਰਨ ਵਿਚ ਲੱਗਿਆ ਹੋਇਆ ਹਾਂ। ਇਸ ਲਈ ਪਾਪਅਪ ਰੈਸਟੋਰੈਂਟ ਦਾ ਕੰਸੈਪਟ ਸੋਚਿਆ ਐਵਰੈਸਟ 'ਤੇ। ਹਾਲਾਂਕਿ ਇਸ ਤਰ੍ਹਾਂ ਚਲਦਾ ਫਿਰਦਾ ਰੈਸਟੋਰੈਂਟ ਤਿਆਰ ਕਰਨਾ ਨਵੀਂ ਗੱਲ ਨਹੀਂ ਸੀ।ਉਨ੍ਹਾਂ ਦਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਇਸ ਕੰਸੈਪਟ ਨੂੰ ਚਲਾ ਰਿਹਾ ਹਾਂ। ਹੁਣ ਤਕ ਨੌਂ ਦੇਸ਼ਾਂ ਨੂੰ ਕਵਰ ਕਰ ਚੁੱਕਿਆ ਹਾਂ। ਇਸ ਵਿਚ ਨੇਪਾਲ, ਸਿੰਗਾਪੁਰ, ਇਟਲੀ, ਜਾਪਾਨ ਤੋਂ ਬਾਅਦ ਹੁਣ ਭਾਰਤ ਨੂੰ ਕਵਰ ਕੀਤਾ ਹੈ।
Everest Island Peak ਪਹਿਲੀ ਵਾਰ ਇੰਨੀ ਉਚਾਈ 'ਤੇ ਜਾਇਕੇ ਬਣਾਏ ਹਨ। ਉਥੋਂ ਦੀਆਂ ਲੋਕਲ ਚੀਜ਼ਾਂ ਦੀ ਵਰਤੋਂ ਕੀਤੀ ਤਾਕਿ ਦੱਸ ਸਕੀਏ ਕਿ ਹਿਮਾਚਲ ਦੀ ਮਿੱਟੀ ਵਿਚ ਕਾਫ਼ੀ ਹੈਲਥੀ ਚੀਜ਼ਾਂ ਹਨ। ਸੰਜੇ ਨੇ ਦਸਿਆ ਕਿ ਇਕ ਸ਼ੈਫ ਦੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਸਾਹਮਣੇ ਇੰਗ੍ਰੀਡਿਏਂਟਸ ਨੂੰ ਲਿਆਉਣ ਦੀ, ਜੋ ਫਲੇਵਰ ਫੁੱਲ ਹੋਣ ਦੇ ਨਾਲ ਹੈਲਥੀ ਵੀ ਹੋਵੇ। ਅਸਲ ਵਿਚ ਭਾਰਤੀ ਖਾਣੇ ਇਥੋਂ ਦੇ ਜਾਇਕਿਆਂ ਨੂੰ ਸਹੀ ਤਰੀਕੇ ਨਾਲ ਬਿਆਨ ਕਰਨ ਦੇ ਲਈ ਹਨ। ਇੱਥੇ ਫੂਡ ਟ੍ਰੈਂਡ ਹੈ ਤਾਂ ਸਹੀ ਪਰ ਲੋਕਾਂ ਉਦੋਂ ਤਕ ਸੰਤੁਸ਼ਟੀ ਨਹੀਂ ਹੁੰਦੀ, ਜਦ ਤਕ ਉਨ੍ਹਾਂ ਦਾ ਪੇਟ ਨਾ ਭਰੇ।
chef Sanjay Thakurਹਿਮਾਚਲ ਦੇ ਲੋਕ ਇੰਗ੍ਰੀਡਿਏਂਟਸ ਨਾਲ ਅਜਿਹਾ ਸੰਭਵ ਹੈ। ਅਜਿਹਾ ਫੂਡ ਟ੍ਰੈਂਡ ਪਰੋਸਿਆ ਹੈ ਪਾਪਅੱਪ ਰੈਸਟੋਰੈਂਟ ਤੋਂ। ਡਿਸ਼ ਭਲੇ ਹੀ ਛੋਟੀ ਤਿਆਰ ਕੀਤੀ ਹੋਵੇ, ਪਰ ਹਰ ਡਿਸ਼ ਨੂੰ ਇਕ ਫਿਲਾਸਫ਼ੀ ਦੇ ਨਾਲ ਜੋੜਿਆ ਹੈ। ਅੱਠ ਆਈਟਮਾਂ ਨੂੰ ਮੈਨਿਊ ਨਾਲ ਪਰੋਸਿਆ। ਨੇਪਾਲੀ ਡਿਸ਼ ਨੂੰ ਇਟਾਲੀਅਨ ਟਵਿਟਸ ਦਿਤਾ। ਫਾਰੈਸਟ ਮਸ਼ਰੂਮ ਤੋਂ ਸ਼ਿਸ਼ਨੂ ਸੂਪ ਤਿਆਰ ਕੀਤਾ। ਪਿਛਲੇ 17 ਸਾਲ ਤੋਂ ਫ਼ੋਟੋਗ੍ਰਾਫ਼ੀ ਕਰ ਰਹੇ ਰਾਜੇਸ਼ ਯਾਦਵ ਨੇ ਇਸ ਪੂਰੇ ਸਫ਼ਰ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ, ਤਾਕਿ ਪਤਾ ਚੱਲੇ ਹਿਮਾਚਲ ਦੀਆਂ ਵਾਦੀਆਂ ਦਾ।
chef Sanjay Thakur ਉਹ ਦੱਸਦੇ ਹਨ ਕਿ 12 ਦਿਨਾਂ ਦਾ ਸ਼ਡਿਊਲ ਸੀ ਜਿਸ ਨੂੰ ਛੇ ਦਿਨਾਂ ਵਿਚ ਪੂਰਾ ਕੀਤਾ। ਇਸ ਪੂਰੀ ਯਾਤਰਾ ਨੂੰ ਨਾਰਮਲ ਕੈਮਰੇ ਰਾਹੀਂ ਸ਼ੂਟ ਕੀਤਾ। ਵੀਡੀਓ ਰਿਕਾਰਡਿੰਗ ਕੀਤੀ ਤਾਕਿ ਡਾਕੁਮੈਂਟਰੀ ਬਣਾ ਸਕੀਏ। 600 ਜੀਬੀ ਡੇਟਾ ਇਕੱਠਾ ਕੀਤਾ। 10 ਬੈਟਰੀਆਂ ਅਤੇ ਦੋ ਕੈਮਰੇ ਲੈ ਕੇ ਗਏ ਸੀ। 8 ਤੋਂ 10 ਕਾਰਡਸ ਦਾ ਬੈਕਅੱਪ ਰੱਖਿਆ ਕਿਉਂਕਿ ਉਹ ਥਾਵਾਂ ਅਜਿਹੀਆਂ ਸਨ, ਜਿੱਥੇ ਡੇਟਾ ਨੂੰ ਟਰਾਂਸਫਰ ਕਰਨਾ ਮੁਨਾਸਿਬ ਨਹੀਂ ਸੀ।