
ਪੰਜਾਬ ਦੇ ਜ਼ਿਲ੍ਹਾ ਪਟਿਆਲਾ (Patiala) ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।
ਪਟਿਆਲਾ(ਗਗਨਦੀਪ ਸਿੰਘ): ਪੰਜਾਬ ਦੇ ਜ਼ਿਲ੍ਹਾ ਪਟਿਆਲਾ (Patiala) ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਾਸਕੇਟਬਾਲ ਜੂਨੀਅਰ ਵਿੰਗ (Basketball Junior Wing) ਦੇ ਰਾਸ਼ਟਰੀ ਪੱਧਰ ਦੇ ਖਿਡਾਰੀ (National Player) ਨੂੰ ਉਸ ਦੇ ਅਪਣੇ ਹੀ ਦੋਸਤਾਂ ਨੇ ਭਾਖੜਾ ਨਹਿਰ (Bhakra River) ਵਿਚ ਧੱਕਾ ਦੇ ਦਿੱਤਾ। ਦਰਅਸਲ ਇੰਦਰਪ੍ਰੀਤ ਸਿੰਘ (Inderpreet Singh) ਨਾਂਅ ਦੇ ਨੌਜਵਾਨ ਨੂੰ ਉਸ ਦੇ ਦੋਸਤ 7 ਜੂਨ ਦੀ ਰਾਤ ਨੂੰ ਜ਼ਰੂਰੀ ਕੰਮ ਦੇ ਬਹਾਨੇ ਘਰੋਂ ਨਾਲ ਲੈ ਗਏ। ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਨੂੰ ਲ਼ੱਭਣਾ ਸ਼ੁਰੂ ਕੀਤਾ।
Police Station
ਹੋਰ ਪੜ੍ਹੋ: ਕਾਰੀਗਰਾਂ ਲਈ ਉਮੀਦ ਦੀ ਕਿਰਨ ਬਣੀ Raha Foundation, 300 ਲੋਕਾਂ ਨੂੰ ਦਿੱਤੀ ਟ੍ਰੇਨਿੰਗ
ਸ਼ੱਕ ਦੇ ਅਧਾਰ 'ਤੇ ਪਰਿਵਾਰ ਨੇ ਦੋਸਤਾਂ ਖਿਲਾਫ਼ ਪੁਲਿਸ (Police) ਕੋਲ ਸ਼ਿਕਾਇਤ ਕੀਤੀ। 17 ਸਾਲਾ ਨੌਜਵਾਨ ਦੇ ਪਿਤਾ ਧਰਮਪਾਲ ਸਿੰਘ ਪੰਜਾਬ ਪੁਲਿਸ (Punjab Police) ਵਿਚ ਸਿਪਾਹੀ ਹਨ। ਉਹ ਫੌਜ ’ਚੋਂ ਸੇਵਾਮੁਕਤ ਹੋਣ ਤੋਂ ਬਾਅਦ ਪੁਲਿਸ ਵਿਚ ਭਰਤੀ ਹੋਏ ਸੀ। ਇਹਨੀਂ ਦਿਨੀਂ ਉਹ ਐਸਪੀ ਟ੍ਰੈਫਿਕ ਪਲਵਿੰਦਰ ਸਿੰਘ ਚੀਮਾ ਦੇ ਡਰਾਈਵਰ ਹਨ।
Inderpreet Singh
ਹੋਰ ਪੜ੍ਹੋ: ਮਹਾਂਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਸਿੱਖਿਆ ਸਰਕਾਰੀ ਜਾਂ ਨਿੱਜੀ ਸਕੂਲਾਂ 'ਚ ਜਾਰੀ ਰਹੇਗੀ- SC
ਮੁਲਜ਼ਮਾਂ ਦੀ ਪਛਾਣ ਸਰਬਲੰਦ ਸਿੰਘ ਨਿਵਾਸੀ ਅੰਬਿਕਾ ਇਨਕਲੇਵ ਸਨੌਰ ਰੋਡ, ਆਰਿਅਨ ਸੰਧੂ ਉਰਫ ਬਿੱਲਾ ਨਿਵਾਸੀ ਸੰਤ ਇਨਕਲੇਵ ਸੁਲਾਰ, ਆਦੇਸ਼ ਪ੍ਰਤਾਪ ਸਿੰਘ ਵਾਸੀ ਫਤਿਹਪੁਰ ਰਾਜਪੂਤਾਂ ਅਤੇ ਅਨੰਤ ਸਿੰਘ ਨਿਵਾਸੀ ਪਿੰਡ ਦਫ਼ਤਰੀ ਵਾਲਾ ਘੱਗਾ ਵਜੋਂ ਹੋਈ ਹੈ। ਪਾਸਿਆਨਾ ਥਾਣੇ ਵਿਚ ਇਹਨਾਂ ਖ਼ਿਲਾਫ਼ ਧਾਰਾ 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
Police Officer
ਹੋਰ ਪੜ੍ਹੋ: ਬਜ਼ੁਰਗ ਜੋੜੇ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਪੇਸ਼ ਕੀਤੀ ਜ਼ਿੰਦਾਦਿਲੀ ਦੀ ਮਿਸਾਲ
ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਇੰਦਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਆਰਿਅਨ ਸੰਧੂ ਬਾਸਕੇਟਬਾਲ ਖਿਡਾਰੀ ਹੈ ਅਤੇ ਉਹਨਾਂ ਦੇ ਬੇਟੇ ਇੰਦਰਪ੍ਰੀਤ ਦਾ ਸੀਨੀਅਰ ਸੀ। ਇਸ ਕਾਰਨ ਦੋਵਾਂ ਦੀ ਚੰਗੀ ਦੋਸਤੀ ਸੀ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਆਰਿਅਨ ਨੇ ਦੱਸਿਆ ਕਿ ਉਹ ਇੰਦਰਪ੍ਰੀਤ ਨੂੰ ਜ਼ਰੂਰੀ ਕੰਮ ਦੇ ਬਹਾਨੇ ਘਰੋਂ ਲੈ ਗਿਆ ਸੀ ਅਤੇ ਉਸ ਨੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਸੰਗਰੂਰ ਰੋਡ ਸਥਿਤ ਪੱਸੀਆਣਾ ਥਾਣੇ ਦੇ ਸਾਹਮਣੇ ਭਾਖੜਾ ਨਹਿਰ ਵਿਚ ਧੱਕਾ ਦੇ ਦਿੱਤਾ।