ਇੰਦਰਾ ਨਹਿਰੂ ਦੀ ਸਕੱਤਰ ਹੋਣ ਕਾਰਨ ਬਾਪ ਵਾਂਗ ਸਿੱਖ ਵਿਰੋਧੀ ਤੇ ਪੰਥ ਨੂੰ ਸਬਕ ਸਿਖਾਉਣ ਲਈ ਬਜ਼ਿੱਦ ਸੀ
Published : Jun 9, 2021, 9:48 am IST
Updated : Jun 9, 2021, 9:48 am IST
SHARE ARTICLE
Indira Gandhi and  Jawaharlal Nehru
Indira Gandhi and Jawaharlal Nehru

ਇੰਦਰਾ ਗਾਂਧੀ ਨਹਿਰੂ ਦੀ ਸਕੱਤਰ ਹੋਣ ਕਰ ਕੇ ਬਾਪ ਵਾਂਗ ਸਿੱਖ ਵਿਰੋਧੀ ਤੇ ਪੰਥ ਨੂੰ ਸਬਕ ਸਿਖਾਉਣ ਲਈ ਬਜ਼ਿੱਦ ਸੀ

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖਾਂ ਨੂੰ ਸਬਕ ਸਿਖਾਉਣ ਲਈ ਪੰਡਤ ਜਵਾਹਰ ਲਾਲ ਨਹਿਰੂ (Jawaharlal Nehru)  ਸਾਬਕਾ ਪ੍ਰਧਾਨ ਮੰਤਰੀ ਨੇ ਨੀਂਹ 1947 ਵਿਚ ਹਿੰਦ-ਪਕਿ ਵੰਡ (Indo-Pak partition) ਬਾਅਦ ਰੱਖੀ। ਉਸ ਸਮੇਂ ਇੰਦਰਾ ਗਾਂਧੀ (Indira Gandhi) ਨਹਿਰੂ ਦੀ ਸਕੱਤਰ ਸੀ ਤੇ ਉਸ ਦੇ ਖ਼ੂਨ ਵਿਚ ਵੀ ਸਿੱਖ ਵਿਰੋਧੀ ਸੋਚ ਕੁੱਟ-ਕੁੱਟ ਭਰੀ ਸੀ।  ਬਲਦੇਵ ਸਿੰਘ ਵਲੋਂ ਮਾਸਤਰ ਤਾਰਾ ਸਿੰਘ (Master Tara Singh) ਦੀ ਮੰਨਣ ਦੀ ਥਾਂ ਨਹਿਰੂ ਦੀ ਮੰਨ ਕੇ ਬੱਫ਼ਰ ਸਟੇਟ ਜਾਂ ਸਿੱਖ ਰਾਜ ਦੀ ਮੰਗ ਛੱਡ ਦਿਤੀ ਤੇ ਹਿੰਦੂਆਂ ਨਾਲ ਦਸਤਕ ਕਰ ਆਇਆ, ਬਾਅਦ ਵਿਚ ਪਛਤਾਇਆ ਵੀ।

Indira Gandhi Indira Gandhi

ਹੋਰ ਪੜ੍ਹੋ: ਪੰਜਾਬ ਦੇ ਹਰਵੀਰ ਸਿੰਘ ਨੇ ਅਮਰੀਕਾ ਵਿਚ ਗੱਡੇ ਝੰਡੇ, Hawaii ’ਚ ਜਿੱਤਿਆ ‘Iron Man’ ਦਾ ਖ਼ਿਤਾਬ

1960 ਵਿਚ ਇੰਦਰਾ ਗਾਂਧੀ ਕਾਂਗਰਸ (Congress) ਪ੍ਰਧਾਨ ਵੀ ਬਣ ਗਈ ਤੇ ਸੀਨੀਅਰ ਵੇਖਦੇ ਰਹਿ ਗਏ। ਇੰਦਰਾ ਪੰਜਾਬੀ ਸੂਬੇ ਵਿਰੁਧ ਸੀ। ਐਮਰਜੈਂਸੀ ਵਿਚ ਉਹ ਅਕਾਲੀਆਂ ਵਿਰੁਧ ਸੀ ਜਿਨ੍ਹਾਂ ਉਸ ਵਿਰੁਧ ਮੋਰਚਾ ਲਾਇਆ ਸੀ।  ਇੰਦਰਾ ਤੋਂ ਬਾਅਦ ਮੁਰਾਰਜੀ ਡਸਾਈ ਵੀ ਸਿੱਖ ਵਿਰੋਧੀ ਸੀ ਜਿਸ ਦੇ ਰਾਜ ਵਿਚ ਨਿਰੰਕਾਰੀ ਕਾਂਡ ਹੋਇਆ। ਪਰ ਬਾਅਦ ਵਿਚ ਸਰਕਾਰ ਕੁੱਝ ਨਾ ਕਰ ਸਕੀ। ਨਿਰੰਕਾਰੀਆਂ 13 ਸਿੱਖ ਅੰਮ੍ਰਿਤਸਰ ਵਿਚ ਗੋਲੀਆਂ ਨਾਲ ਭੁੰਨ ਦਿਤੇ ਸੀ। ਇੰਦਰਾ ਮੁੜ 1980 ਵਿਚ ਪ੍ਰਧਾਨ ਮੰਤਰੀ ਬਣੀ। ਉਸ ਦੇ ਵਜ਼ੀਰ ਗਿ. ਜ਼ੈਲ ਸਿੰਘ, ਬੂਟਾ ਸਿੰਘ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਵਿਰੁਧ ਸਨ। ਇਨ੍ਹਾਂ ਦੀ ਲੜਾਈ ਕਾਰਨ ਪੰਜਾਬ ਦੇ ਹਾਲਾਤ ਵਿਗੜੇ ।

Jawaharlal NehruJawaharlal Nehru

ਹੋਰ ਪੜ੍ਹੋ: ਜੂਨ 1984 ਵਿਚ ਕੀ ਗਵਾਇਆ ਤੇ ਕੀ ਵਾਪਸ ਮਿਲਿਆ, ਕਿਸੇ ਨੂੰ ਕੁੱਝ ਪਤਾ ਨਹੀਂ?

ਕੇਂਦਰ ਦੀ ਕਰੀਮ ਅਫ਼ਸਰਸ਼ਾਹੀ, ਨਰਸਿੰਮਾ ਰਾਉ , ਅਰਜਨ ਸਿੰਘ, ਰਾਜੀਵ ਗਾਂਧੀ, ਅਰੁਣ ਨਹਿਰੂ, ਅਰਨ ਸਿੰਘ, ਕਾਮਰੇਟ ਹਰਕਿਸ਼ਨ ਸਿੰਘ ਸਰਜੀਤ, ਸਵਰਨ ਸਿੰਘ ਆਦਿ ਕਾਂਗਰਸ ਵਲੋਂ ਅਤੇ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਬਰਨਾਲਾ ਬਲਵੰਤ ਸਿੰਘ, ਰਵੀਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਆਦਿ ਅਕਾਲੀਆਂ ਵਲੋਂ ਸਮਝੌਤੇ ਕਰਵਾਉਣ ਲਈ ਮੋਹਰੀ ਰਹੇ ਪਰ ਇੰਦਰਾ ਗਾਂਧੀ ਮੁਕਰ ਜਾਂਦੀ ਰਹੀ। 

SikhsSikhs

ਹੋਰ ਪੜ੍ਹੋ: ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦਲੇਰ ਦਾਦੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ

ਜ਼ਿਕਰਯੋਗ ਹੈ ਕਿ ਸਾਰੇ ਅਕਾਲੀ ਮੁੱਖ ਮੰਤਰੀ (Akali Chief Minister) ਬਣਨ ਲਈ ਜ਼ਿਆਦਾ ਉਤਾਵਲੇ ਸਨ । ਦੂਸਰੇ ਪਾਸੇ ਇੰਦਰਾ ਗਾਂਧੀ ਮੌਕਾ ਮਿਲਣ ’ਤੇ ਸਿੱਖਾਂ ਨੂੰ ਸਬਕ ਸਿਖਾਵੇਗੀ ਜੋ ਅਕਾਲ ਤਖ਼ਤ ਸਾਹਿਬ ਤੋਂ ਤਾਕਤ ਲੈ ਕੇ ਅੱਖਾਂ ਵਿਖਾਉਂਦੇ ਹਨ। ਦੂਸਰੇ ਪਾਸੇ ਮੀਰੀ-ਪੀਰੀ ਦੇ ਸਿਧਾਂਤ ਮੁਤਾਬਕ ਸਿੱਖ ਕੌਮ ਇਸ ਵੇਲੇ ਪ੍ਰਭਾਵਸ਼ਾਲੀ ਤੇ ਧੜੱਲੇਦਾਰ ਲੀਡਰਸ਼ਿਪ ਤੋਂ ਵਾਂਝੀ ਹੈ। ਵੱਖ-ਵੱਖ ਸੰਗਠਨਾਂ ਦੇ ਅਕਾਲ ਤਖ਼ਤ ਸਾਹਿਬ ਦੇ ਤਿੰਨ ਜਥੇਦਾਰ ਹਨ, ਜਿਨ੍ਹਾਂ ਘੱਲੂਘਾਰਾ ਦਿਵਸ ਆਪੋ-ਅਪਣੇ ਸੰਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਿ. ਹਰਪ੍ਰੀਤ ਸਿੰਘ, ਗਰਮ ਖ਼ਿਆਲੀ ਸੰਗਠਨਾਂ ਦੇ ਤਿਹਾੜ ਜੇਲ ਵਿਚ ਬੰਦ ਜਗਤਾਰ ਸਿੰਘ ਹਵਾਰਾ, ਸਰਬੱਤ ਖ਼ਾਲਸਾ ਵਲੋਂ ਤਾਇਨਾਤ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਆਦਿ ਹਨ। ਰਾਜਸੀ ਖੇਤਰ ਵਿਚ ਬਾਦਲ ਪ੍ਰਵਾਰ ਦਾ ਸਮੁੱਚਾ ਕਬਜ਼ਾ ਪ੍ਰਮੁੱਖ ਮੁਕੱਦਸ ਸੰਸਥਾਵਾਂ ’ਤੇ ਹੈ।

Jagtar Singh HawaraJagtar Singh Hawara

ਹੋਰ ਪੜ੍ਹੋ: ਅੱਜ ਦੇ ਦਿਨ ਆਕਾਸ਼ਵਾਣੀ ਤੋਂ ਸ਼ੁਰੂ ਹੋਇਆ ਸੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਨ

ਇਸ ਤੋਂ ਸਿੱਖ ਕੌਮ ਖ਼ਫ਼ਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਤੀਸਰੀ ਵਾਰ ਇਸ ਵਕਾਰੀ ਅਹੁਦੇ ਤੇ ਨਿਯੁਕਤ ਹਨ ਜਿਸ ’ਤੇ ਕਿਸੇ ਸਮੇਂ ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਪੰਥਕ ਆਗੂਆਂ ਦੀ ਕਮਾਂਡ ਰਹੀ ਹੈ ਜਿਨ੍ਹਾਂ ਤੋਂ ਸਿੱਖ ਵਿਰੋਧੀ ਤਾਕਤਾਂ ਡਰਦੀਆਂ ਤੇ ਇੱਜ਼ਤ ਵੀ ਕਰਦੀਆਂ ਸਨ। ਪਰ ਹੁਣ ਪ੍ਰਭਾਵਸ਼ਾਲੀ ਸਿੱਖ ਚਿਹਰਾ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਪੰਥਕ ਸਫਾਂ ਵਿਚ ਨਿਘਾਰ ਆਉਣ ਨਾਲ, ਸਿੱਖ ਕੌਮ ਪਹਿਲਾਂ ਵਰਗੀ ਪੈਠ ਜਾਂ ਚੌਧਰ ਨਹੀਂ ਰਹੀ।

Bibi Jagir KaurBibi Jagir Kaur

 ਇਹ ਵੀ ਪੜ੍ਹੋ: ਸੰਪਾਦਕੀ: ਟੋਹਾਣਾ (ਹਰਿਆਣੇ) ਦੇ ਕਿਸਾਨਾਂ ਦੇ ਏਕੇ ਅੱਗੇ ਸਰਕਾਰ ਦੀ ਹਾਰ ਦਾ ਸਬਕ

ਚਰਚਾ ਮੁਤਾਬਕ ਆਪਸੀ ਫੁੱਟ ਤੇ ਮੁੱਖ ਮੰਤਰੀ ਬਣਨ ਦੀ ਚਾਹਤ ਵਾਲੇ ਲੀਡਰਾਂ ਦੀਆਂ ਨਵੀਂ ਦਿੱਲੀ ਫੇਰੇ ਲਾਉਣ ਨਾਲ ਵੱਖ-ਵੱਖ ਸਿਆਸੀ ਦਲਾਂ ਦੀ ਕੇਂਦਰੀ ਲੀਡਰਸ਼ਿਪ ਨੇ ਇਨ੍ਹਾਂ ਨੂੰ ਅਪਣਾ ਰਾਜਸੀ ਹਥਿਆਰ ਬਣਾ ਕੇ ਵਰਤਿਆ ਜਿਸ ਦੀ ਸਜ਼ਾ ਅੱਜ ਸਿੱਖ ਕੌਮ ਭੁਗਤ ਰਹੀ ਹੈ ਤੇ ਇਸ ਹੀ ਕੜੀ ਵਿਚ ਸਾਕਾ ਨੀਲਾ ਤਾਰਾ ਕਰਨ ਲਈ ਇੰਦਰਾ ਗਾਂਧੀ ਨੇ ਜੁਅਰਤ ਕੀਤੀ ਜੋ ਅਪਣੇ ਬਾਪ ਪੰਡਤ ਨਹਿਰੂ ਵਾਂਗ ਸਿੱਖ ਵਿਰੋਧੀ ਸੀ। ਇੰਦਰਾ ਪੰਜਾਬੀ ਸੂਬੇ ਦੀ ਵਿਰੋਧੀ ਸੀ। ਲਾਲ ਬਹਾਦਰ ਸ਼ਾਸਤਰੀ ਦੀ ਮੌਤ ਬਾਅਦ ਇੰਦਰਾ ਨੇ ਲੰਗੜੇ ਪੰਜਾਬੀ ਸੂਬੇ ਦੀ ਆਗਿਆ ਦੇ ਦਿਤੀ। ਮੌਜੂਦਾ ਬਣੇ ਸਿਆਸੀ, ਧਾਰਮਕ ਤੇ ਸਮਾਜਕ ਹਾਲਾਤ ਵਿਚ ਇਮਾਨਦਾਰ ਸਿੱਖ ਲੀਡਰਸ਼ਿਪ ਦੀ ਲੋੜ ਹੈ ਤਾਂ ਜੋ ਪੰਥ ਵਿਰੋਧੀ ਤਾਕਤਾਂ ਨੂੰ ਭਾਂਜ ਦਿਤੀ ਜਾ ਸਕੇ। ਜੇਕਰ ਅਜਿਹਾ ਨਾ ਹੋਇਆਂ ਤਾਂ ਕੌਮ ਦੇ ਹੋਰ ਨਿਘਾਰ ਵੱਲ ਜਾਣ ਦੇ ਅਸਾਰ ਹਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement