ਨਸ਼ਿਆਂ ਵਿਰੁਧ ਪਿੰਡ-ਪਿੰਡ ਅਲਖ਼ ਜਗਾ ਰਹੇ ਨੇ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ
Published : Jul 9, 2018, 4:02 pm IST
Updated : Jul 9, 2018, 4:22 pm IST
SHARE ARTICLE
EX .DGI Harinder Singh Chahal
EX .DGI Harinder Singh Chahal

ਪੰਜਾਬ ਵਿਚ ਨਸ਼ਿਆਂ ਦੇ ਮੰਦਭਾਗੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਨਸ਼ਾ ਵਿਰੋਧੀ ਮੁਹਿੰਮ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਬਹੁਤ ਸਾਰੀਆਂ ਸਮਾਜ ...

ਤਲਵੰਡੀ ਸਾਬੋ : ਪੰਜਾਬ ਵਿਚ ਨਸ਼ਿਆਂ ਦੇ ਮੰਦਭਾਗੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਨਸ਼ਾ ਵਿਰੋਧੀ ਮੁਹਿੰਮ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਤਾਂ ਜੋ ਸਮਾਜ ਵਿਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕੀਤਾ ਜਾ ਸਕੇ। ਅਜਿਹੀ ਹੀ ਇਕ ਸਮਾਜ ਸੇਵੀ ਸ਼ਖਸ਼ੀਅਤ ਹਨ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ, ਜੋ ਕਿ 'ਜਾਗੋ-ਨਸ਼ੇ ਤਿਆਗੋ ਅਤੇ ਕੋਸ਼ਿਸ਼ ਚਾਹਲ ਟਰੱਸਟ ਨਥੇਹਾ' ਦੇ ਮੋਢੀ ਹਨ। ਸਾਬਕਾ ਡੀਆਈਜੀ ਚਾਹਲ ਨੇ ਇਲਾਕੇ ਵਿਚ ਨਸ਼ਿਆਂ ਵਿਰੁਧ ਤਿੱਖਾ ਸੰਘਰਸ਼ ਵਿੱਢਿਆ ਹੋਇਆ ਹੈ,

EX .DGI Harinder Singh ChahalEX .DIG Harinder Singh Chahal

ਜਿਸ ਤਹਿਤ ਜਿੱਥੇ ਲੋਕਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਸ਼ਾ ਨਾ ਕਰਨ, ਨਾ ਵੇਚਣ ਦੀ ਸਹੁੰ ਚੁਕਾਈ ਜਾਂਦੀ ਹੈ। ਵਰਤਮਾਨ ਸਮੇਂ ਨਸ਼ਿਆਂ ਕਾਰਨ ਸੂਬੇ ਵਿਚ ਅਨੇਕਾਂ ਮੌਤਾਂ ਹੋ ਚੁੰਕੀਆਂ ਹਨ। ਪਿਛਲੇ ਦਿਨੀਂ ਤਲਵੰਡੀ ਸਾਬੋ ਦਾ ਇਕ ਨੌਜਵਾਨ ਲਵਪ੍ਰੀਤ ਖ਼ਾਨ ਵੀ ਚਿੱਟੇ ਵਰਗੀ ਨਾਮੁਰਾਦ ਅਲਾਮਤ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਿਆ ਸੀ। ਸਮਾਜ ਸੇਵੀ ਡੀਆਈਜੀ ਹਰਿੰਦਰ ਸਿੰਘ ਨੇ ਜਿੱਥੇ ਇਸ ਮ੍ਰਿਤਕ ਨੌਜਵਾਨ ਦੇ ਗ਼ਰੀਬ ਪਰਵਾਰ ਨਾਲ ਦੁੱਖ ਸਾਂਝਾ ਕੀਤਾ,

EX .DGI Harinder Singh ChahalEX .DIG Harinder Singh Chahal

ਉਥੇ ਹੀ ਉਨ੍ਹਾਂ ਨੇ ਗ਼ਰੀਬ ਪਰਵਾਰ ਨੂੰ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿਤੀ ਅਤੇ ਮ੍ਰਿਤਕ ਦੀ ਲੜਕੀ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲਈ। ਇਸ ਦੇ ਨਾਲ ਹੀ ਉਨ੍ਹਾਂ ਮ੍ਰਿਤਕ ਦੇ ਵਾਰਸਾਂ ਨੂੰ ਸਰਕਾਰ ਵਲੋਂ ਪੈਨਸ਼ਨ ਅਤੇ ਸਰਕਾਰੀ ਨੌਕਰੀ ਦਿਵਾਉਣ ਲਈ ਚਾਰਾਜ਼ੋਈ ਕਰਨ ਦੀ ਗੱਲ ਵੀ ਆਖੀ।ਇਸ ਤੋਂ ਇਲਾਵਾ ਡੀਆਈਜੀ ਚਾਹਲ ਲੋਕਾਂ ਨੂੰ ਇਸ ਗੱਲ ਲਈ ਵੀ ਜਾਗਰੂਕ ਕਰਦੇ ਹਨ ਕਿ ਜੇਕਰ ਕੋਈ ਨਸ਼ਾ ਤਸਕਰ ਜਾਂ ਨਸ਼ੇੜੀ ਪਿੰਡ ਵਿਚ ਨਸ਼ਾ ਆਦਿ ਸਪਲਾਈ ਕਰਦਾ ਹੈ ਤਾਂ ਉਸ ਨੂੰ ਤੁਰਤ ਫੜਿਆ ਜਾਵੇ ਅਤੇ ਉਸ ਦਾ ਪਿੰਡ ਵਿਚ ਜਲੂਸ ਕੱਢਿਆ ਜਾਵੇ ਤਾਂ

EX .DGI Harinder Singh ChahalEX .DIG Harinder Singh Chahal

ਜੋ ਉਹ ਅੱਗੇ ਤੋਂ ਅਜਿਹੀ ਭੈੜੀ ਅਲਾਮਤ ਵੱਲ ਜਾਣ ਦੀ ਹਿਮਾਕਤ ਨਾ ਕਰ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਬਜਾਏ ਨਾਲ ਹੀ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਫੜੇ ਗਏ ਤਸਕਰ 'ਤੇ ਸਖ਼ਤ ਕਾਰਵਾਈ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦੌਰਾਨ ਜੇਕਰ ਪੁਲਿਸ ਕੋਈ ਢਿੱਲ ਮੱਠ ਵਾਲਾ ਰਵੱਈਆ ਅਖ਼ਤਿਆਰ ਕਰਦੀ ਹੈ ਤਾਂ ਮੀਡੀਆ ਜ਼ਰੀਏ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਤਕ ਪਹੁੰਚਾਇਆ ਜਾਵੇ। ਬੀਤੇ ਦਿਨੀਂ ਸਾਬਕਾ ਡੀਆਈਜੀ ਚਾਹਲ ਨੇ ਪਿੰਡ ਨਥੇਹਾ ਦੀ ਪੰਚਾਇਤ ਅਤੇ ਕਲਾਲਵਾਲਾ

 Former DGI Harinder Singh ChahalFormer DIG Harinder Singh Chahal

ਦੇ ਮੋਹਤਬਰ ਲੋਕਾਂ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿਚ ਨਸ਼ਿਆਂ ਵਿਰੁਧ ਡਟ ਜਾਣ ਦੀ ਸਹੁੰ ਪਵਾਈ। ਇਸ ਦੌਰਾਨ ਨਥੇਹਾ ਦੇ ਸਰਪੰਚ ਕੁਲਵੰਤ ਸਿੰਘ, ਕਲਾਲਵਾਲਾ ਦੇ ਸਾਬਕਾ ਸਰਪੰਚ ਹਰਮੇਲ ਸਿੰਘ, ਮਹੰਤ ਮਿੱਠੂ ਸਿੰਘ, ਕਲੱਬ ਪ੍ਰਧਾਨ ਗੁਰਲਾਭ ਸਿੰਘ, ਗੁਰਪਾਲ ਸਿੰਘ ਨਥੇਹਾ ਸਹਾਇਕ ਥਾਣੇਦਾਰ, ਸੁਖਪਾਲ ਸਿੰਘ ਪਾਲੀ ਹੌਲਦਾਰ, ਜਗਸੀਰ ਸਿੰਘ ਰਾਏਕੋਟ ਹੌਲਦਾਰ ਸਮੇਤ ਵੱਡੀ ਗਿਣਤੀ ਵਲੋਂ ਨੇ ਚਾਹਲ ਸਾਬ੍ਹ ਨੂੰ ਭਰੋਸਾ ਦਿਤਾ ਕਿ ਉਹ ਇਸ ਦੌਰਾਨ ਲਏ ਗਏ ਅਹਿਦ 'ਤੇ ਅਮਲ ਕਰਨਗੇ।  

 Former DGI Harinder Singh ChahalFormer DIG Harinder Singh Chahal

ਇਸ ਦੌਰਾਨ ਉਕਤ ਤੋਂ ਇਲਾਵਾ ਸੇਵਾਮੁਕਤ ਜੇਈ ਗੁਰਪਿਆਰ ਸਿੰਘ, ਹਰਿੰਦਰ ਸਿੰਘ ਕੋਟਸ਼ਮੀਰ, ਹਰਦੀਪ  ਨਥੇਹਾ ਕਲੱਬ ਆਗੂ, ਸਾਬਕਾ ਪੰਚ ਪਿਆਰਾ ਸਿੰਘ, ਬਲਵੰਤ ਸਿੰਘ ਸਾਬਕਾ ਸੰਮਤੀ ਮੈਂਬਰ, ਮੰਦਰ ਸਿੰਘ ਪ੍ਰਧਾਨ, ਬਲਦੇਵ ਸਿੰਘ ਖ਼ਜ਼ਾਨਚੀ, ਹਰਭਜਨ ਸਿੰਘ ਸਹਾਇਕ ਥਾਣੇਦਾਰ, ਜਸਵੀਰ ਚਾਹਲ ਸਮਾਜ ਸੇਵਕ, ਚੰਦ ਸਿੰਘ ਬੱਸਾਂ ਦਾ ਸੈਕਟਰੀ, ਸੋਨੂੰ ਹੌਲਦਾਰ, ਸਹਿਜਪਾਲ ਨਥੇਹਾ ਸਮੇਤ ਪਿੰਡਾਂ ਦੇ ਹੋਰ ਵੱਡੀ ਗਿਣਤੀ ਮੋਹਤਬਰ ਆਗੂ ਹਾਜ਼ਰ ਸਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement