
ਦੁਸ਼ਹਿਰਾ ਮਨਾਉਣ ਦੇ ਤਰੀਕੇ ਦੀ ਹੋ ਰਹੀ ਪੂਰੀ ਸ਼ਲਾਘਾ
ਦੁਸ਼ਹਿਰੇ ਦੇ ਤਿਹਾਰ ਮੌਕੇ ਇੱਕ ਵਿਲੱਖਣ ਮਿਸਾਲ ਦੇਖਣ ਨੂੰ ਮਿਲੀ ਜਦੋਂ ਮੋਹਾਲੀ ਸ਼ਹਿਰ ਦੇ 3b2 ਇਲਾਕੇ ਵਿਚ ਨਾ ਪਟਾਕਿਆਂ ਨਾਲ, ਨਾ ਅੱਗ ਨਾਲ ਰਾਵਣ ਦਹਿਨ ਕੀਤਾ ਗਿਆ ਸਗੋਂ ਹਜ਼ਾਰਾਂ ਰੰਗ ਬਿਰੰਗੇ ਗੁਬਾਰੇ ਲਗਾ ਕੇ ਅੱਛਾਈ ਦੀ ਬੁਰਾਈ 'ਤੇ ਜਿੱਤ ਕਰਦੇ ਹੋਏ ਰਾਵਣ ਨੂੰ ਮਾਰਿਆ ਗਿਆ। ਕਈ ਲੋਕਾਂ ਵਲੋਂ ਇਸ ਰਾਵਣ ਦਹਿਨ ਨੂੰ ਗ੍ਰੀਨ ਦੁਸਹਿਰਾ ਕਹਿ ਕਿ ਵੀ ਸੰਬੋਧਨ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਰਾਵਣ ਦਹਿਨ ਨਾਲ ਕੋਈ ਧੂਆਂ ਨਹੀਂ ਹੋਇਆ ਅਤੇ ਕਿਸੇ ਰੁੱਖ ਬੂਟੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
Dussehra
ਦੱਸ ਦਈਏ ਕਿ ਮੋਹਾਲੀ ਸ਼ਹਿਰ ਦੇ ਦੁਸਹਿਰਾ ਮਨਾਉਣ ਦੇ ਇਸ ਤਰੀਕੇ ਨੇ 30- 30 ਲੱਖ ਦੇ ਬਣੇ ਰਾਵਣਾ ਨੂੰ ਫਿੱਕਾ ਪਾ ਦਿੱਤਾ ਕਿਉਂਕਿ ਇਸ ਰਾਵਣ ਤੇ ਮਹਿਜ਼ 2/3 ਹਜ਼ਾਰ ਦੀ ਲਾਗਤ ਲੱਗੀ ਹੋਵੇਗੀ ਅਤੇ ਨਾ ਹੀ ਇਹ ਬੱਚਿਆਂ ਲਈ ਖ਼ਤਰਨਾਕ ਨਿਕਲਿਆ ਨਾ ਧੁਆਂ। ਵਾਤਾਵਰਨ ਨੂੰ ਕੋਈ ਹਾਨੀ ਨਹੀਂ ਪਹੁੰਚਿਆ। ਹੋਰ ਤਾਂ ਹੋਰ ਵੱਡ ਰਾਵਣ ਦੇ ਨੇੜੇ ਕੋਈ ਨੀ ਲੱਗਦਾ। ਜਦਕਿ ਇਸ ਰਾਵਣ ਨੂੰ ਬੱਚਿਆਂ ਤੋਂ ਲੈ ਕੇ ਵੱਡੀਆਂ ਬਜ਼ੁਰਗਾਂ ਤੱਕ ਨੇ ਆਪਣੇ ਹੱਥੀਂ ਸਜ਼ਾ ਦਿੱਤੀ।
Dussehra
ਜੇ ਵੱਡੀਆਂ ਕਮੇਟੀਆਂ ਵਿਚ ਕੁਝ ਅਜਿਹੀ ਹੀ ਵਿਲੱਖਣ ਮਿਸਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਤਾਂ ਨਾ 30 ਲੱਖ ਰਾਵਣ ਤੇ ਲਾਗੂ ਅਤੇ ਨਾ ਕੋਈ ਵਾਤਾਵਰਨ ਨੂੰ ਹਾਨੀ ਪਹੁੰਚੇਗੀ। ਦਸ ਦਈਏ ਕਿ ਇਸ ਦੌਰਾਨ ਸ਼ਾਮ ਨੂੰ ਸੂਰਜ ਢਲਦਿਆਂ ਹੀ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ ਹੈ। ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
Dussehra
ਇਸ ਦੌਰਾਨ ਪੰਜਾਬ ਦੇ ਹਰ ਜ਼ਿਲ੍ਹੇ ‘ਚ ਵੱਖ -ਵੱਖ ਥਾਵਾਂ ‘ਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਹੈ।ਇਸ ਮੌਕੇ ਵੱਖ -ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਹੈ। ਇਸ ਮੌਕੇ ‘ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਲੋਕ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।