
ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਗ਼ਲਤੀਆਂ ਦੇ ਵਿਰੋਧ 'ਚ ਅੱਜ ਪਾਕਿ ਪੀਐਮ ਇਮਰਾਨ ਖ਼ਾਨ ਦਾ ਪੁਤਲਾ ਰਾਵਣ ਦੇ ਪੁਤਲੇ ਨਾਲ ਫੂਕਿਆ ਜਾਵੇਗਾ
ਪੰਜਾਬ- ਦੇਸ਼ ਭਰ ਵਿਚ ਅੱਜ ਦੁਸਹਿਰੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ। ਜਿੱਥੇ ਹਰ ਥਾਂ ਰਾਵਣ, ਕੁੰਭਕਰਨ ਤੇ ਮੇਘਨਾਥ ਦਾ ਪੁਤਲਾ ਫੂਕਿਆ ਜਾਵੇਗਾ, ਉੱਥੇ ਬਠਿੰਡਾ ਅੰਦਰ ਇਨ੍ਹਾਂ ਤਿੰਨਾਂ ਦੇ ਨਾਲ ਹੀ ਇੱਕ ਵੱਖਰਾ ਪੁਤਲਾ ਬਣਾਇਆ ਗਿਆ ਹੈ ਜੋ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਦੁਸਹਿਰੇ ਦੇ ਮੈਦਾਨ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਦੇ ਨਾਲ-ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਵੀ ਪੁਤਲਾ ਬਣਾਇਆ ਗਿਆ ਹੈ।
ਰਾਵਣ ਦਹਿਨ ਦੇ ਨਾਲ-ਨਾਲ ਅੱਜ ਬਠਿੰਡਾ ਵਿਚ ਇਮਰਾਨ ਖ਼ਾਨ ਦਾ ਪੁਤਲਾ ਵੀ ਫੂਕਿਆ ਜਾਵੇਗਾ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਗ਼ਲਤੀਆਂ ਦੇ ਵਿਰੋਧ 'ਚ ਅੱਜ ਪਾਕਿ ਪੀਐਮ ਇਮਰਾਨ ਖ਼ਾਨ ਦਾ ਪੁਤਲਾ ਰਾਵਣ ਦੇ ਪੁਤਲੇ ਨਾਲ ਫੂਕਿਆ ਜਾਵੇਗਾ ਤਾਂ ਕਿ ਪਾਕਿਸਤਾਨ ਦੀਆਂ ਗ਼ਲਤ ਨੀਤੀਆਂ ਦਾ ਖ਼ਾਤਮਾ ਕੀਤਾ ਜਾ ਸਕੇ।