ਤਵਾਂਗ ’ਚ ਕੁੱਝ ਦੇਰ ਲਈ ਭਾਰਤੀ ਤੇ ਚੀਨੀ ਫ਼ੌਜੀਆਂ ’ਚ ਝੜਪ
Published : Oct 9, 2021, 12:31 am IST
Updated : Oct 9, 2021, 12:31 am IST
SHARE ARTICLE
image
image

ਤਵਾਂਗ ’ਚ ਕੁੱਝ ਦੇਰ ਲਈ ਭਾਰਤੀ ਤੇ ਚੀਨੀ ਫ਼ੌਜੀਆਂ ’ਚ ਝੜਪ

ਨਵੀਂ ਦਿੱਲੀ, 8 ਅਕਤੂਬਰ : ਭਾਰਤੀ ਅਤੇ ਚੀਨੀ ਫ਼ੌਜੀ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਯਾਂਗਤਸੇ ਕੋਲ ਕੁਝ ਦੇਰ ਲਈ ਆਹਮਣੇ-ਸਾਹਮਣੇ ਆ ਗਏ ਸਨ ਅਤੇ ਇਸ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਦੋਹਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਸੁਲਝਾਇਆ ਗਿਆ। ਸੂਤਰਾਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਸਮਝਿਆ ਜਾਂਦਾ ਹੈ ਕਿ ਇਹ ਬਹਿਸ ਉਸ ਸਮੇਂ ਹੋਈ, ਜਦੋਂ ਚੀਨੀ ਗਸ਼ਤੀ ਦਲ ਨੇ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਫ਼ੌਜੀਆਂ ਨੂੰ ਵਾਪਸ ਭੇਜ ਦਿਤਾ ਗਿਆ। ਇਹ ਘਟਨਾ ਪੂਰਬੀ ਲੱਦਾਖ ਵਿਵਾਦ ’ਤੇ ਦੋਹਾਂ ਪੱਖਾਂ ਵਿਚਾਲੇ ਉੱਚ ਪਧਰੀ ਫ਼ੌਜੀ ਗੱਲਬਾਤ ਦੇ ਇਕ ਹੋਰ ਦੌਰ ਤੋਂ ਪਹਿਲਾਂ ਸਾਹਮਣੇ ਆਈ।
  ਇਕ ਸੂਤਰ ਨੇ ਦਸਿਆ ਕਿ ਅਗਲੇ 3-4 ਦਿਨਾਂ ’ਚ ਕੋਰ ਕਮਾਂਡਰ ਪੱਧਰ ਦੀ ਗਲਬਾਤ ਹੋਣ ਦੀ ਸੰਭਾਵਨਾ ਹੈ। ਤਾਜ਼ਾ ਬਹਿਸ ਬਾਰੇ ਸੂਤਰਾਂ ਨੇ ਕਿਹਾ ਕਿ ਦੋਵੇਂ ਪੱਖ ਅਪਣੀ-ਅਪਣੀ ਮੰਨੀ ਜਾਣ ਵਾਲੀ ਜਗ੍ਹਾ ਕੋਲ ਗਸ਼ਤ ਦੀਆਂ ਗਤੀਵਿਧੀਆਂ ਕਰਦੇ ਹਨ ਅਤੇ ਜਦੋਂ ਵੀ ਫ਼ੌਜੀਆਂ ਵਿਚਾਲੇ ਬਹਿਸ ਹੁੰਦੀ ਹੈ, ਸਥਿਤੀ ਨੂੰ ਸਥਾਪਤ ਪ੍ਰੋਟੋਕਾਲ ਅਨੁਸਾਰ ਸੁਲਝਾਇਆ ਜਾਂਦਾ ਹੈ। ਉਕਤ ਸੂਤਰ ਨੇ ਦਸਿਆ,‘‘ਆਪਸੀ ਸਮਝ ਅਨੁਸਾਰ ਪਿੱਛੇ ਹਟਣ ਤੋਂ ਪਹਿਲਾਂ ਕਈ ਘੰਟਿਆਂ ਤਕ ਗਲਬਾਤ ਚੱਲ ਸਕਦੀ ਹੈ। ਹਾਲਾਂਕਿ, ਫ਼ੋਰਸਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਹੈ।’’ ਉਨ੍ਹਾਂ ਕਿਹਾ,‘‘ਭਾਰਤ-ਚੀਨ ਸਰਹੱਦ ਦੀ ਰਸਮੀ ਰੂਪ ਨਾਲ ਹੱਦਬੰਦੀ ਨਹੀਂ ਹੋਈ ਹੈ ਅਤੇ ਇਸ ਲਈ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਨੂੰ ਲੈ ਕੇ ਦੋਹਾਂ ਦੇਸ਼ਾਂ ਦੀ ਸਮਝ ’ਚ ਅੰਤਰ ਹੈ।’’ ਘਟਨਾ ਤੋਂ ਜਾਣੂੰ ਲੋਕਾਂ ਨੇ ਕਿਹਾ ਕਿ ਖੇਤਰਾਂ ਨੂੰ ਲੈ ਕੇ ਵੱਖ-ਵੱਖ ਧਾਰਨਾਵਾਂ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚਾਲੇ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲ ਦੇ ਪਾਲਣ ਨਾਲ ਸ਼ਾਂਤੀ ਬਣਾਏ ਰੱਖਣਾ ਸੰਭਵ ਹੈ। ਇਹ ਘਟਨਾ ਪੂਰਬੀ ਲੱਦਾਖ ’ਚ ਐੱਲ.ਏ.ਸੀ. ਕੋਲ ਕਈ ਇਲਾਕਿਆਂ ’ਚ ਕਰੀਬ 17 ਮਹੀਨਿਆਂ ਤੋਂ ਭਾਰਤੀ ਅਤੇ ਚੀਨੀ ਫ਼ੌਜੀਆਂ ਦਰਮਿਆਨ ਜਾਰੀ ਵਿਵਾਦ ਵਿਚਾਲੇ 
ਹੋਈ ਹੈ।     (ਏਜੰਸੀ)
ਦੋਹਾਂ ਪੱਖਾਂ ਦੇ ਸਥਾਨਕ ਕਮਾਂਡਰਾਂ ਦਰਮਿਆਨ ਗੱਲਬਾਤ ਤੋਂ ਬਾਅਦ ਸੁਲਝਾਇਆ ਗਿਆ ਮਾਮਲਾ
 

SHARE ARTICLE

ਏਜੰਸੀ

Advertisement

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM
Advertisement