
ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਵੇਖਣ ਦਾ ਮੌਕਾ ਮਿਲੇਗਾ...
ਬਠਿੰਡਾ: ਅਕਾਲ ਤਖਤ ਸਾਹਿਬ ਦੇ ਜਥੇ. ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ 9 ਨਵੰਬਰ ਨੂੰ ਸ੍ਰੀ ਕਰਤਾਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਕਿਹਾ ਕਿ ਇਹ ਦਿਨ ਸਾਡੇ ਲਈ ਬਹੁਤ ਅਹਿਮ ਹੈ, ਜਿਸ ਦੌਰਾਨ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਵੇਖਣ ਦਾ ਮੌਕਾ ਮਿਲੇਗਾ।
Imran Khan with Sidhu
ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਮਿਲ ਲਾਂਘਾ ਖੋਲ੍ਹਣ 'ਚ ਸਹਿਮਤੀ ਜਤਾਈ, ਜਿਸ ਲਈ ਸਿੱਖ ਸੰਗਤ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਸਿੰਘ ਸਾਹਿਬ ਨੇ ਕਿਹਾ ਕਿ ਲਾਂਘਾ ਖੋਲ੍ਹਣ 'ਚ ਜਿਨ੍ਹਾਂ ਆਗੂਆਂ ਦੀ ਭੂਮਿਕਾ ਰਹੀ ਉਹ ਵੀ ਵਧਾਈ ਦੇ ਪਾਤਰ ਹਨ। ਇਹ ਮਾਮਲਾ ਕਈ ਸਾਲਾਂ ਤੋਂ ਲਟਕਿਆ ਹੋਇਆ ਸੀ, ਜਿਸ 'ਤੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਵੱਡਾ ਦਿਲ ਵਿਖਾਇਆ ਤੇ ਸਹਿਮਤੀ ਦੇ ਦਿੱਤੀ।
Kartarpur Sahib
ਸਿੰਘ ਸਾਹਿਬ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਪਾਕਿਸਤਾਨ ਵਲੋਂ ਲਾਏ ਗਏ 20 ਡਾਲਰ ਸਿੱਖ ਸੰਗਤਾਂ ਲਈ ਕੋਈ ਵਿਸ਼ੇਸ਼ਤਾ ਨਹੀਂ ਰੱਖਦੇ ਕਿਉਂਕਿ ਜੋ ਸੰਗਤ ਬਾਬਾ ਨਾਨਕ ਦੇ ਨਨਕਾਣਾ ਸਾਹਿਬ ਜਾ ਕੇ ਦਰਸ਼ਨ ਕਰਨਾ ਚਾਹੁੰਦੀ ਹੈ ਉਸ ਦੇ ਲਈ ਇਹ ਪੈਸੇ ਕੁਝ ਵੀ ਨਹੀਂ।