ਕਰਤਾਰਪੁਰ ਲਾਂਘੇ ਦਾ ਉਦਘਾਟਨ ਅੱਜ
Published : Nov 8, 2019, 8:43 pm IST
Updated : Nov 8, 2019, 8:43 pm IST
SHARE ARTICLE
Kartarpur Corridor inauguration today
Kartarpur Corridor inauguration today

ਇਮਰਾਨ ਖ਼ਾਨ ਲਾਂਘੇ ਦਾ ਅਤੇ ਮੋਦੀ ਜਾਂਚ ਚੌਕੀ ਦਾ ਕਰਨਗੇ ਉਦਘਾਟਨ

ਲਾਹੌਰ/ਨਵੀਂ ਦਿੱਲੀ : ਭਾਰਤ ਦੇ ਹਜ਼ਾਰਾਂ ਸਿੱਖ ਸ਼ਰਧਾਲੂ 9 ਨਵੰਬਰ ਨੂੰ ਹੋਣ ਵਾਲੇ ਕਰਤਾਰਪੁਰ ਲਾਂਘੇ ਦੇ ਇਤਿਹਾਸਕ ਉਦਘਾਟਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਜਿਸ ਮਗਰੋਂ ਉਹ ਗੁਰਦਵਾਰਾ ਦਰਬਾਰ ਸਾਹਿਬ ਦੀ ਯਾਤਰਾ ਕਰ ਸਕਣਗੇ। 12 ਨਵੰਬਰ ਨੂੰ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਦਿਹਾੜਾ ਹੈ ਜਿਸ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਰਹੇ ਹਨ।

Kartarpur Sahib GurudwaraKartarpur Sahib Gurudwara

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਨੂੰ ਪੰਜਾਬ ਦੇ ਡੇਰਾ ਬਾਬਾ ਨਾਨਕ ਵਿਚ ਪੈਂਦੇ ਕਰਤਾਰਪੁਰ ਲਾਂਘੇ ਦੀ ਏਕੀਕ੍ਰਿਤ ਜਾਂਚ ਚੌਕੀ ਦਾ ਉਦਘਾਟਨ ਕਰਨਗੇ। ਜਾਂਚ ਚੌਕੀ ਦੇ ਉਦਘਾਟਨ ਜ਼ਰੀਏ ਭਾਰਤੀ ਯਾਤਰੂਆਂ ਨੂੰ ਪਾਕਿਸਤਾਨ ਵਿਚ ਪੈਂਦੇ ਕਰਤਾਰਪੁਰ ਜਾਣ ਦੀ ਸਹੂਲਤ ਮਿਲੇਗੀ। ਹਰ ਦਿਨ 5000 ਭਾਰਤੀ ਸ਼ਰਧਾਲੂ ਗੁਰਦਵਾਰਾ ਦਰਬਾਰ ਸਾਹਿਬ ਜਾ ਸਕਣਗੇ। ਬਾਬੇ ਨਾਨਕ ਨੇ ਕਰਤਾਰਪੁਰ ਵਿਚ ਅਪਣੇ ਜੀਵਨ ਦੇ ਆਖ਼ਰੀ 18 ਸਾਲ ਬਿਤਾਏ ਸਨ।

Kartarpur Corridor inauguration todayKartarpur Corridor inauguration today

ਇਸੇ ਦੌਰਾਨ ਪਾਕਿਸਤਾਨ ਨੇ ਅਪਣੇ ਵਾਅਦੇ ਤੋਂ ਮੁਕਰਦਿਆਂ ਭਾਰਤ ਨੂੰ ਦਸਿਆ ਹੈ ਕਿ ਉਹ ਸਨਿਚਰਵਾਰ ਨੂੰ ਵੀ ਗੁਰਦਵਾਰਾ ਦਰਬਾਰ ਸਾਹਿਬ ਆਉਣ ਲਈ ਕਰਤਾਰਪੁਰ ਲਾਂਘੇ ਵਿਚੋਂ ਲੰਘਣ ਵਾਲੇ ਹਰ ਸ਼ਰਧਾਲੂ ਕੋਲੋਂ 20 ਡਾਲਰ ਦੀ ਸਹੂਲਤ ਫ਼ੀਸ ਲਵੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਨੌਂ ਨਵੰਬਰ ਨੂੰ ਲਾਂਘੇ ਦੇ ਉਘਘਾਟਨ ਵਾਲੇ ਦਿਨ ਅਤੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸ਼ਰਧਾਲੂਆਂ ਕੋਲੋਂ ਕੋਈ ਫ਼ੀਸ ਲਈਂ ਲਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਥਨ ਦਾ ਹਵਾਲਾ ਦਿੰਦਿਆਂ ਵੀਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਉਦਘਾਟਨ ਵਾਲੇ ਦਿਨ ਅਤੇ 12 ਨਵੰਬਰ ਨੂੰ ਫ਼ੀਸ ਤੋਂ ਛੋਟ ਮਿਲੇਗੀ।

Kartarpur Corridor inauguration todayKartarpur Corridor inauguration today

ਸੂਤਰਾਂ ਮੁਤਾਬਕ ਪਾਕਿਸਤਾਨ ਨੇ ਭਾਰਤ ਨੂੰ ਦਸਿਆ ਕਿ ਸਨਿਚਰਵਾਰ ਨੂੰ ਵੀ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ 20 ਡਾਲਰ ਦੀ ਫ਼ੀਸ ਦੇਣੀ ਪਵੇਗੀ। ਉਨ੍ਹਾਂ ਦਸਿਆ ਕਿ ਫ਼ਿਲਹਾਲ ਇਹ ਸਪੱਸ਼ਟ ਨਹੀਂ ਕਿ ਕੀ ਉਨ੍ਹਾਂ ਕੋਲੋਂ ਵੀ ਫ਼ੀਸ ਲਈ ਜਾਵੇਗੀ ਜਿਹੜੇ 550 ਮੈਂਬਰੀ ਅਧਿਕਾਰਤ ਜੱਥੇ ਦਾ ਹਿੱਸਾ ਹੋਣਗੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਪਣੇ ਬਿਆਨਾਂ ਤੋਂ ਵਾਰ-ਵਾਰ ਪਲਟ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਹਿਲਾਂ ਕਿਹਾ ਸੀ ਕਿ ਕਰਤਾਰਪੁਰ ਆਉਣ ਵਾਲੇ ਤੀਰਥਯਾਤਰੀਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਪਵੇਗੀ ਤੇ ਦੋ ਦਿਨ ਪਹਿਲਾਂ ਹੀ ਫ਼ੌਜ ਨੇ ਕਿਹਾ ਕਿ ਯਾਤਰੀਆਂ ਨੂੰ ਪਾਸਪੋਰਟ ਨਾਲ ਲਿਆਉਣਾ ਪਵੇਗਾ ਤੇ ਉਸੇ ਦਿਨ ਸਰਕਾਰ ਨੇ ਐਨਾਨ ਕਰ ਦਿਤਾ ਕਿ ਪਾਸਪੋਰਟ ਤੋਂ ਇਕ ਸਾਲ ਲਈ ਛੋਟ ਦੇ ਦਿਤੀ ਗਈ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement