
ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ...
ਜਲੰਧਰ: ਜਲੰਧਰ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਵਰਿਆਣਾ ‘ਚ ਸ੍ਰੀ ਗੁਰੂ ਰਵਿਦਾਸ ਭਵਨ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ 8 ਵਿਅਕਤੀਆਂ ਨੂੰ ਅਚਾਨਕ ਕਰੰਟ ਲੱਗਿਆ ਤੇ ਝੁਲਸ ਗਏ। ਜਿਸ ‘ਚ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਹੈ।
Nishan Sahibਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦੌਰਾਨ ਨਿਸ਼ਾਨ ਸਾਹਿਬ ਨੂੰ ਜ਼ਮੀਨੀ ਪੱਧਰ ਤੋਂ ਹਟਾ ਕੇ ਉੱਪਰ ਵਾਲੀ ਇਮਾਰਤ ‘ਤੇ ਸਥਾਪਤ ਕਰਨ ਲਈ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਨਿਸ਼ਾਨ ਸਾਹਿਬ ਦੀ ਪਾਈਪ ਦਾ ਸੰਤੁਲਨ ਵਿਗੜਨ ਕਾਰਨ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ‘ਤੇ ਜਾ ਡਿੱਗੀ ਤੇ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਵਿਅਕਤੀ ਕਰੰਟ ਲੱਗਣ ਨਾਲ ਦੂਰ ਜਾ ਡਿੱਗੇ।
Nishan Sahib ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਪੁੱਤਰ ਸ਼ੰਕਰ ਦਾਸ ਪਿੰਡ ਵਰਿਆਣਾ ਦੇ ਰੂਪ ‘ਚ ਹੋਈ ਹੈ ਅਤੇ ਬਾਕੀ ਸਾਰੇ ਜ਼ਖਮੀ ਵਿਅਕਤੀ ਵੱਖ-ਵੱਖ ਹਸਪਤਾਲ ‘ਚ ਦਾਖਲ ਹਨ। ਇਸ ਮੌਕੇ ‘ਤੇ ਪਹੁੰਚੇ ਥਾਣਾ ਮਕਸੂਦਾ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਸਬ-ਇੰਸਪੈਕਟਰ ਰਘੂਵੀਰ ਸਿੰਘ ਨੇ ਜਾਇਜ਼ਾ ਲੈਂਦੇ ਹੋਏ ਮ੍ਰਿਤਕ ਬਲਵੀਰ ਚੰਦ ਦੀ ਲੋਥ ਨੂੰ ਸਿਵਲ ਹਸਪਤਾਲ ਦਿੱਤਾ ਹੈ।
Nishan Sahibਨਿਸ਼ਾਨ ਸਾਹਿਬ ਦੀ ਜ਼ਰੂਰਤ ਇਸ ਲਈ ਹੁੰਦੀ ਹੈ ਕਿ ਗੁਰੁ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਦਾ ਦੂਰੋਂ ਹੀ ਪਤਾ ਲੱਗ ਜਾਇਆ ਕਰੇਗਾ। ਉਚਾਈ ਭਾਵੇਂ ਜਿਆਦਾ ਨਾ ਹੋਵੇ, ਪਰ ਬਾਕੀ ਇਮਾਰਤਾਂ ਅਤੇ ਆਲੇ ਦੁਆਲੇ ਤੋਂ ਉਚਾ ਅਤੇ ਨਿਰਾਲਾ ਜਰੂਰ ਨਜ਼ਰ ਆਵੇਗਾ। ਜਿਨ੍ਹਾਂ ਘਰਾਂ ਵਿਚ ਵੱਖਰਾ ਕਮਰਾ ਦੇ ਕੇ ਪੱਕੇ ਤੌਰ ਤੇ ਪ੍ਰਕਾਸ਼ ਕੀਤਾ ਗਿਆ ਹੈ, ਉਥੇ ਲੱਗਿਆ ਨਿਸਾਂਨ ਸਾਹਿਬ ,ਨੇੜੇ ਦੇ ਸਿੱਖਾਂ ਲਈ ਲਾਭਦਾਇਕ ਹੋਵੇਗਾ।
Nishan Sahibਜਿੱਥੇ ਹਰ ਦੇਖਣ ਵਾਲੇ ਲਈ ਸੰਕੇਤ ਹੋਵੇਗਾ ਕਿ ਇੱਥੇ ਜਿੱਥੇ ਗੁਰਬਾਣੀ ਦਾ ਜੀਵਨ ਸੰਦੇਸ਼ ਸੁਣਨ ਨੂੰ ਮਿਲੇਗਾ, ਉਥੇ ਇਸ ਜਗ੍ਹਾ ਤੋਂ ਲੰਗਰ ਅਤੇ ਹੋਰ ਲੋੜਾਂ ਵੀ ਪੂਰੀਆਂ ਹੋ ਸਕਦੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।