
ਐਸਜੀਪੀਸੀ ਨੇ ਵੀ ਰਾਗੀ ਸਿੰਘਾਂ ਨੂੰ ਕੀਰਤਨ ਕਰਨ ਲਈ ਭੇਜਣ ਦਾ ਕੀਤਾ ਹੈ ਐਲਾਨ
ਚੰਡੀਗੜ੍ਹ : ਪਾਕਿਸਤਾਨ ਵਿਚ ਪਿਆਜ਼,ਟਮਾਟਰ ਅਤੇ ਹਰੀ ਸਬਜੀਆਂ ਇੰਨੀ ਮਹਿੰਗੀਆਂ ਹਨ ਕਿ ਉਨ੍ਹਾਂ ਦਾ ਅਸਰ ਕਰਤਾਰਪੁਰ ਸਹਿਬ ਵਿਚ ਬਣਨ ਵਾਲੇ ਲੰਗਰ 'ਤੇ ਵੀ ਪੈ ਰਿਹਾ ਹੈ। ਇਸ ਲਈ ਕਰਤਾਰਪੁਰ ਕੌਰੀਡੋਰ ਦੇ ਰਸਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਆਪਣੇ ਨਾਲ ਟਮਾਟਰ,ਪਿਆਜ਼,ਹਰੀ ਮਿਰਚਾ ਸਮੇਤ ਸਬਜੀਆਂ ਨਾਲ ਭਰੇ ਬੈਗ ਲੈ ਕੇ ਜਾ ਰਹੇ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਸ਼ਰਧਾਲੂਆਂ ਦੇ ਲਈ ਲਗਾਏ ਜਾ ਰਹੇ ਲੰਗਰ ਵਿਚ ਇਨ੍ਹਾਂ ਸਬਜੀਆਂ ਦਾ ਇਸਤਾਮਾਲ ਕੀਤਾ ਜਾ ਰਿਹਾ ਹੈ।
file photo
ਹਾਲਾਕਿ ਭਾਰਤ ਵਿਚ ਵੀ ਪਿਆਜ਼ 100 ਤੋਂ 180 ਰੁਪਏ ਪ੍ਰਤੀ ਕਿਲੋ ਹੈ ਪਰ ਪਾਕਿਸਤਾਨ ਵਿਚ ਪਿਆਜ਼ ਦੀ ਕੀਮਤ 300 ਰੁਪਏ ਤੋਂ ਵੀ ਜ਼ਿਆਦਾ ਹੈ। ਉੱਥੇ ਹੀ ਟਮਾਟਰ ਪ੍ਰਤੀ ਕਿਲੋ 300 ਤੋਂ 400 ਰੁਪਏ ਹਨ। ਪਿਆਜ਼ ਅਤੇ ਟਮਾਟਰ ਦੀ ਕੀਮਤ ਵੱਧ ਹੋਣ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਗਰ ਵਿਚ ਇਨ੍ਹਾਂ ਦੀ ਵਰਤੋਂ ਘੱਟ ਕਰ ਦਿੱਤੀ ਗਈ ਸੀ। ਹੁਣ ਗੁਰਦੁਆਰਾ ਸਾਹਿਬ ਵਿਚ ਤਿਆਰ ਹੋਣ ਵਾਲੇ ਲੰਗਰ ਵਿਚ ਅੰਮ੍ਰਿਤਸਰ ਤੋਂ ਗਈ ਮਿਰਚ ਲਸਣ ਅਤੇ ਪਿਆਜ਼ ਦੀ ਤੜਕਾ ਲੱਗ ਰਿਹਾ ਹੈ।
file photo
ਥੈਲੇ ਭਰ ਕੇ ਸਬਜੀਆਂ ਲੈ ਕੇ ਗਏ ਸ਼ਰਧਾਲੂਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੇ ਲੰਗਰ ਦੇ ਲਈ ਆਪਣਾ ਯੋਗਦਾਨ ਦਿੱਤਾ ਹੈ। ਸ਼ਰਧਾਲੂਆਂ ਮੁਤਾਬਕ ਕੋਈ ਵੀ ਸਿੱਖ ਕਿਸੇ ਦੇ ਘਰ ਉਪਹਾਰ ਦੇ ਬਿਨਾਂ ਜਾਣਾ ਪਸੰਦ ਨਹੀਂ ਕਰਦਾ ਇਸ ਲਈ ਉਹ ਆਪਣੇ ਗੁਰੂ ਘਰ ਵਿਚ ਕੁੱਝ ਲੈ ਕੇ ਜਾਣਾ ਕਿਵੇਂ ਭੁੱਲ ਸਕਦਾ ਹੈ।
file photo
ਦੂਜੇ ਪਾਸੇ ਐਸਜੀਪੀਸੀ ਨੇ ਵੀ ਗੁਰਦੁਆਰਾ ਕਰਤਾਰੁਪਰ ਸਾਹਿਬ ਵਿਚ ਕੀਰਤਨ ਕਰਨ ਦੇ ਲਈ ਰਾਗੀ ਸਿੰਘਾਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। ਐਸਜੀਪੀਸੀ ਵੱਲੋਂ ਕੀਰਤਨ ਦੇ ਲਈ ਭੇਜੇ ਜਾਣ ਵਾਲੇ ਰਾਗੀ ਸਿੰਘ ਸੰਗਤ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਜਾਣਗੇ। ਦਿਨ ਭਰ ਕੀਰਤਨ ਕਰਨ ਤੋਂ ਬਾਅਦ ਰਾਗੀ ਸਿੰਘ ਨਿਧਾਰਤ ਕੀਤੇ ਸਮੇਂ ਵਿਚ ਸੰਗਤ ਦੇ ਨਾਲ ਵਾਪਸ ਆ ਜਾਣਗੇ।