ਈ-ਦਾਖ਼ਿਲ ਪੋਰਟਲ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਹੋਰ ਸੁਚਾਰੂ ਬਣਾਏਗਾ: ਭਾਰਤ ਭੂਸ਼ਣ ਆਸ਼ੂ
Published : Jan 10, 2021, 5:21 pm IST
Updated : Jan 10, 2021, 5:22 pm IST
SHARE ARTICLE
E-DAAKHIL PORTAL
E-DAAKHIL PORTAL

ਆਨਲਾਈਨ ਪਲੇਟਫਾਰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਜਨਤਕ ਖੇਤਰ ਵਿੱਚ ਤਕਨੀਕੀ ਤਰੱਕੀ ਪ੍ਰਤੀ ਇਕ ਹੋਰ ਕੋਸ਼ਿਸ਼ ਹੈ।

ਚੰਡੀਗੜ੍ਹ: ਸਮੁੱਚੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਈ-ਦਾਖ਼ਿਲ ਪੋਰਟਲ ਖ਼ਪਤਕਾਰਾਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਕਰੇਗਾ ਅਤੇ ਆਪਣੇ ਸਹਿਜ ਤੇ ਸਹਿਯੋਗੀ ਢਾਂਚੇ ਨਾਲ ਖ਼ਪਤਕਾਰਾਂ ਨੂੰ ਇੱਕ ਢੁੱਕਵਾਂ ਪਲੇਟਫਾਰਮ ਮੁਹੱਈਆ ਕਰਵਾਏਗਾ। ਇਸ ਪ੍ਰਣਾਲੀ ਦੇ ਮੁੱਖ ਪਹਿਲੂਆਂ ਤੇ ਚਾਨਣਾ ਪਾਉਂਦਿਆਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਇਥੇ ਕਿਹਾ ਕਿ ਇਹ ਆਨਲਾਈਨ ਪਲੇਟਫਾਰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਦੀ ਜਨਤਕ ਖੇਤਰ ਵਿੱਚ ਤਕਨੀਕੀ ਤਰੱਕੀ ਪ੍ਰਤੀ ਇਕ ਹੋਰ ਕੋਸ਼ਿਸ਼ ਹੈ। 

Bharat Bhushan Ashu

ਉਨ੍ਹਾਂ ਕਿਹਾ ਕਿ  ਈ-ਦਾਖ਼ਿਲ ਪੋਰਟਲ ਨੂੰ ਨਵੇਂ ਖਪਤਕਾਰ ਸੁਰੱਖਿਆ ਐਕਟ 2019 ਤਹਿਤ ਵਿਕਸਿਤ ਕੀਤਾ ਗਿਆ ਹੈ ਜਿਸ ਤਹਿਤ ਖਪਤਕਾਰਾਂ ਦੇ ਝਗੜਿਆਂ ਨੂੰ  ਖ਼ਪਤਕਾਰ ਸ਼ਿਕਾਇਤ ਨਿਵਾਰਣ ਕਮਿਸ਼ਨ ਕੋਲ ਇਲੈਕਟ੍ਰਾਨਿਕ ਰੂਪ ਵਿੱਚ ਦਰਜ ਕਰਵਾਉਣ ਦਾ ਵਿਚਾਰ ਕੀਤਾ ਗਿਆ ਹੈ।

ਆਸ਼ੂ ਨੇ ਕਿਹਾ ਕਿ ਇਹ ਪੋਰਟਲ ਸੂਬਾਈ ਕਮਿਸ਼ਨ ਜਾਂ ਸੂਬੇ ਦੇ ਕਿਸੇ ਵੀ 20 ਜ਼ਿਲ੍ਹਾ ਕਮਿਸ਼ਨਾਂ ਨੂੰ ਖਪਤਕਾਰਾਂ ਦੇ ਝਗੜੇ ਦੀ ਆਨਲਾਈਨ ਈ-ਫਿਲਿੰਗ ਦੀ ਸਹੂਲਤ ਪ੍ਰਦਾਨ ਕਰੇਗਾ।ਵਿਵਾਦਾਂ ਦੀ ਪ੍ਰਕਿਰਤੀ ਅਨੁਸਾਰ ਅਤੇ ਸਵੈਚਲਿਤ ਢੰਗ ਨਾਲ ਕੈਲਕੁਲੇਟ ਕੀਤੀ, ਲੋੜੀਂਦੀ ਫੀਸ ਦਾ ਭੁਗਤਾਨ ਆਫ਼ਲਾਈਨ ਅਤੇ ਆਨਲਾਈਨ ਦੋਹਾਂ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਕੇਸ ਦੀ ਰੋਜ਼ਾਨਾ ਦੀ ਕਾਰਵਾਈ ਆਨਲਾਈਨ ਵੇਖੀ ਜਾ ਸਕਦੀ ਹੈ ਅਤੇ ਸਬੰਧਤ ਧਿਰਾਂ ਨੂੰ ਕੇਸ ਦੀ ਸਥਿਤੀ ਦੀ ਅਪਡੇਟ ਬਾਰੇ ਨਿਯਮਤ ਤੌਰ `ਤੇ ਐਸ.ਐਮ.ਐਸ. ਭੇਜੇ ਜਾਣਗੇ।

Punjab Government

ਪਹਿਲੀ ਅਪੀਲ, ਰਵੀਜ਼ਨ ਪਟੀਸ਼ਨ, ਰੀਜੁਆਇੰਡਰ ਪੋਰਟਲ ਰਾਹੀਂ ਦਾਇਰ ਕੀਤੀ ਜਾ ਸਕਦੀ ਹੈ।``ਜਦੋਂ ਕਿ ਸ਼ਿਕਾਇਤ ਦਰਜ ਕਰਨ, ਜੇ ਸ਼ਿਕਾਇਤ ਜਾਂ ਸ਼ਿਕਾਇਤ ਨਾਲ ਅਪਲੋਡ ਕੀਤੇ ਜਾਣ ਵਾਲੇ ਦਸਤਾਵੇਜ਼ ਵਿਚ ਕੋਈ ਗਲਤੀ ਪਾਈ ਜਾਂਦੀ ਹੈ, ਤਾਂ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖਪਤਕਾਰ ਸ਼ਿਕਾਇਤ ਦੇ ਅਪਡੇਟਡ ਵੇਰਵੇ ਦਰਜ ਕਰ ਸਕਦੇ ਹਨ।

ਆਸ਼ੂ ਨੇ ਦੱਸਿਆ ਕਿ ਵਿਭਾਗ ਨੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਖਪਤਕਾਰ ਹੈਲਪਲਾਈਨ ਨੰਬਰ 1800-300-11007 ਅਤੇ ਪੰਜਾਬ ਰਾਜ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸ਼ਨ ਅਤੇ 20 ਜ਼ਿਲ੍ਹਾ ਖਪਤਕਾਰ ਸ਼ਿਕਾਇਤ ਨਿਵਾਰਣ ਕਮਿਸ਼ਨਾਂ ਵਿਖੇ ਮੈਡੀਏਸ਼ਨ ਸੈੱਲ ਵੀ ਸਥਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਈ-ਕਾਮਰਸ ਲੈਣ-ਦੇਣ, ਪੋ੍ਰਡੱਕਟ ਲਾਇਬਿਲਟੀ ਅਤੇ ਗੁੰਮਰਾਹਕੁੰਨ ਇਸ਼ਤਿਹਾਰ ਇਸ ਐਕਟ ਦੇ ਦਾਇਰੇ ਹੇਠ ਆਉਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement