'ਆਪ' ਵਿਧਾਇਕ ਅਮਨ ਅਰੋੜਾ ਨੂੰ ਹਾਰਵਰਡ ਵਲੋਂ ਬੋਸਟਨ ‘ਚ ਆਯੋਜਿਤ ਸਲਾਨਾ ਕਾਨਫਰੰਸ ਲਈ ਮਿਲਿਆ ਸੱਦਾ
Published : Feb 10, 2019, 3:07 pm IST
Updated : Feb 10, 2019, 3:07 pm IST
SHARE ARTICLE
Aman Arora
Aman Arora

ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਵਿਸ਼ਵ ਦੇ ਪ੍ਰਸਿੱਧ ਹਾਰਵਰਡ ਬਿਜ਼ਨੈੱਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਵਲੋਂ ਸੰਯੁਕਤ ਰੂਪ...

ਚੰਡੀਗੜ੍ਹ : ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਵਿਸ਼ਵ ਦੇ ਪ੍ਰਸਿੱਧ ਹਾਰਵਰਡ ਬਿਜ਼ਨੈੱਸ ਸਕੂਲ ਅਤੇ ਹਾਰਵਰਡ ਕੈਨੇਡੀ ਸਕੂਲ ਵਲੋਂ ਸੰਯੁਕਤ ਰੂਪ ਵਿਚ ਆਯੋਜਨ ਕੀਤੀ ਜਾ ਰਹੀ 16ਵੀਂ ਵਰ੍ਹੇਗੰਢ ਕਾਨਫ਼ਰੰਸ ਜੋ ਕਿ 16 ਅਤੇ 17 ਫਰਵਰੀ 2019 ਨੂੰ ਬੋਸਟਨ, ਅਮਰੀਕਾ ਵਿਚ ਆਯੋਜਿਤ ਕੀਤੀ ਜਾ ਰਹੀ ਹੈ, ਇਸ ਕਾਨਫ਼ਰੰਸ ਨੂੰ ਸੰਬੋਧਨ ਕਰਨ ਲਈ ਅਮਨ ਅਰੋੜਾ ਨੂੰ ਸੱਦਾ ਪੱਤਰ ਦਿਤਾ ਗਿਆ ਹੈ।

ਇਸ ਕਾਨਫ਼ਰੰਸ ਵਿਚ ਜਾਣ ਨੂੰ ਪੁਸ਼ਟੀ ਕਰਦੇ ਹੋਏ ਅਮਨ ਅਰੋੜਾ  ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਇਸ ਸਾਲ ਦਾ ਵਿਸ਼ਾ 'ਇੰਡੀਆ ਐਟ ਐਨ ਇੰਫਲੈਕਸ਼ਨ ਪਵਾਇੰਟਞ ਰੱਖਿਆ ਗਿਆ ਹੈ। ਇੱਥੇ ਵਰਣਨ ਯੋਗ ਹੈ ਕਿ ਅਮਨ ਅਰੋੜਾ ਸਹਿਤ ਇਸ ਕਾਨਫ਼ਰੰਸ ਵਿਚ ਵਿਸ਼ਵ ਦੇ ਪ੍ਰਸਿੱਧ ਅਧਿਆਤਮਕ ਆਗੂ ਸਦਗੁਰੂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ, ਚੋਣ ਰਣਨੀਤੀ ਕਾਰ ਪ੍ਰਸ਼ਾਂਤ ਕੁਮਾਰ,

ਬਾਹੂਬਲੀ ਡਾਇਰੈਕਟਰ ਐਸ ਐਸ ਰਾਜਾ ਮੌਲੀ, ਵਰਖਾ ਦੱਤ, ਅਨੰਦ ਪੀਰਾਮਿਲ, ਐਮਪੀ ਆਸ਼ੂਦੀਨ ਓਬੇਸੀ ਅਤੇ ਵੱਖ ਵੱਖ ਖੇਤਰਾਂ ਜਿਵੇਂ ਉਦਯੋਗ, ਰਾਜਨੀਤੀ, ਮੀਡੀਆ ਅਤੇ ਬਾਲੀਵੁੱਡ ਦੇ ਭਾਰਤੀ ਮਾਹਿਰ ਮੇਜ਼ਬਾਨ ਵੀ ਸ਼ਾਮਿਲ ਹੋਣਗੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਅਜਿਹੇ ਮਹੱਤਵਪੂਰਨ ਮੌਕਿਆਂ ‘ਤੇ ਅਮਰਤ ਸੈਨ, ਉਮਰ ਅਬਦੁੱਲਾ, ਅਜੀਮ ਪ੍ਰੇਮਜੀ, ਕਮਲ ਹਸਨ ਇਨ੍ਹਾਂ ਕਾਨਫ਼ਰੰਸਾਂ ਵਿਚ ਭਾਗ ਲੈ ਚੁੱਕੇ ਹਨ।

ਇਸ ਸਾਲ ਭਾਰਤ ਵਿਚ ਹੋਣ ਵਾਲੇ ਚੋਣਾਂ ਦੇ ਨਜ਼ਦੀਕ ਹੋਣ ਕਾਰਨ ਖੇਤਰੀ ਪਾਰਟੀਆਂ ਵਲੋਂ ਇਸ ਚੋਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏ ਜਾਣ ਦੇ ਕਾਰਨ ਅਮਨ ਅਰੋੜਾ ਨੂੰ ਇਸ ਚੋਣ ਵਿਚ ਖੇਤਰੀ ਪਾਰਟੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਵਲੋਂ ਅਗਲੀ ਸਰਕਾਰ ਬਣਾਉਣ ਵਿਚ ਨਿਭਾਈ ਜਾਣ ਵਾਲੀ ਭੂਮਿਕਾ ਦੇ ਮੁੱਦੇ ਉਤੇ ਚਰਚਾ ਕਰਨ ਲਈ ਸੱਦਾ ਪੱਤਰ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement