
ਚੋਣ ਕਮਿਸ਼ਨ ਭਾਰਤ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਆਮ ਚੋਣਾਂ 2019 ਦੇ ਮੱਦੇਨਜਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ਤਾਇਨਾਤੀਆ ਸਬੰਧੀ...
ਚੰਡੀਗੜ੍ਹ : ਚੋਣ ਕਮਿਸ਼ਨ ਭਾਰਤ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਆਮ ਚੋਣਾਂ 2019 ਦੇ ਮੱਦੇਨਜਰ ਕੀਤੀਆਂ ਜਾਣ ਵਾਲੀਆਂ ਬਦਲੀਆਂ/ਤਾਇਨਾਤੀਆ ਸਬੰਧੀ ਪਹਿਲਾਂ ਮਿਥੀ ਤਰੀਕ ਵਿਚ ਤਬਦੀਲੀ ਕਰਦਿਆਂ ਹੁਣ ਬਦਲੀਆਂ/ਤਾਇਨਾਤੀਆਂ ਦੀ ਪ੍ਰੀਕ੍ਰਿਆਂ 20 ਫਰਵਰੀ 2019 ਤੱਕ ਮੁਕੰਮਲ ਕਰਨ ਦੇ ਹੁਕਮ ਦਿਤੇ ਹਨ। ਇਸ ਸਬੰਧੀ ਚੋਣ ਕਮਿਸ਼ਨ ਵਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਰਾਜ ਸਰਕਾਰ ਨੂੰ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਪ੍ਰੀਕ੍ਰਿਆ 20 ਫਰਵਰੀ 2019 ਤੱਕ ਮੁਕੰਮਲ ਕਰਦੇ ਹੋਏ, ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ 25 ਫਰਵਰੀ 2019 ਤੱਕ ਚੋਣ ਕਮਿਸ਼ਨ ਭਾਰਤ ਨੂੰ ਸੂਚਿਤ ਕਰਨਾ ਹੋਵੇਗਾ।
ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਚੋਣ ਕਮਿਸ਼ਨ ਭਾਰਤ ਵਲੋਂ ਪਹਿਲਾਂ ਬਦਲੀਆ ਅਤੇ ਤਾਇਨਾਤੀਆਂ ਸਬੰਧੀ 28 ਫਰਵਰੀ 2019 ਦੀ ਮਿਤੀ ਤੈਅ ਕੀਤੀ ਗਈ ਸੀ ਅਤੇ ਇਸ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਕਮਿਸ਼ਨ ਨੂੰ ਮਾਰਚ ਦੇ ਪਹਿਲੇ ਹਫ਼ਤੇ ਵਿਚ ਸੂਚਿਤ ਕਰਨ ਲਈ ਕਿਹਾ ਗਿਆ ਸੀ।