
ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਦੇ ਅੱਠ ਸਾਲ ਪੂਰੇ ਹੋਣ 'ਤੇ ਕਸ਼ਮੀਰ 'ਚ ਬੰਦ
ਸ਼੍ਰੀਨਗਰ, 9 ਫ਼ਰਵਰੀ : ਸੰਸਦ 'ਤੇ ਹੋਏ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਦੇ ਅੱਠ ਸਾਲ ਪੂਰੇ ਹੋਣ ਮੌਕੇ ਕਸ਼ਮੀਰ 'ਚ ਸੱਦੇ ਗਏ ਬੰਦ ਦਾ ਮੰਗਲਵਾਰ ਸਵੇਰੇ ਆਮ ਜਨਜੀਵਨ 'ਤੇ ਅਸਰ ਦੇਖਣ ਨੂੰ ਮਿਲਿਆ | ਅਫ਼ਜ਼ਲ ਗੁਰੂ ਨੂੰ 9 ਫ਼ਰਵਰੀ 2013 ਨੂੰ ਦਿੱਲੀ ਦੀ ਤਿਹਾੜ ਜੇਲ 'ਚ ਫਾਂਸੀ ਦਿਤੀ ਗਈ ਸੀ |
ਅਧਿਕਾਰੀਆਂ ਨੇ ਦਸਿਆ ਕਿ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਮੰਗਲਵਾਰ ਸਵੇਰੇ ਦੁਕਾਨਾਂ, ਪਟਰੌਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਦਿਖਾਈ ਦਿਤੇ ਜਦਕਿ ਸੜਕਾਂ 'ਤੇ ਜਨਤਕ ਆਵਾਜਾਈ ਵੀ ਘੱਟ ਰਹੀ | ਨਿਜੀ ਕਾਰ, ਆਟੋ ਰਿਕਸ਼ਾ ਅਤੇ ਕੈਬ ਸ਼ਹਿਰ ਦੀਆਂ ਸੜਕਾਂ 'ਤੇ ਚੱਲ ਰਹੇ ਸੀ | ਅਧਿਕਾਰੀਆਂ ਨੇ ਦਸਿਆ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਘਾਟੀ ਦੇ ਹੋਰ ਜ਼ਿਲਿ੍ਹਆਂ ਤੋਂ ਵੀ ਮਿਲੀਆਂ ਹਨ |
(ਪੀਟੀਆਈ)image