
-ਪ੍ਰਤਾਪ ਸਿੰਘ ਬਾਜਵਾ ਨੇ ਮੰਤਰਾਲੇ ਵੱਲੋਂ ਆਏ ਪੱਤਰ ਬਾਰੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਜਾਣਕਾਰੀ
ਚੰਡੀਗੜ੍ਹ :ਬੀਤੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਭਾਰਤ ਸਰਕਾਰ ਦੀ ਮਜ਼ਦੂਰ ਅਤੇ ਰੁਜ਼ਗਾਰ ਮੰਤਰੀ ਨੂੰ ਇਕ ਪੱਤਰ ਲਿਖਿਆ ਗਿਆ ਜਿਸ ਵਿਚ ਉਨ੍ਹਾਂ ਨੇ ਲੇਬਰ ਕਾਨੂੰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਗਈ । ਜਿਸ ਵਿਚ ਉਨ੍ਹਾਂ ਨੇ ਪੁੱਛਿਆ ਕਿ ਇਕ ਉਸਾਰੀ ਮਜ਼ਦੂਰ ਦੀ ਕੰਮ ਕਰਨ ਦੀ ਘੱਟੋ ਘੱਟ ਉਮਰ ਅਤੇ ਵੱਧ ਤੋਂ ਵੱਧ ਉਮਰ ਕਿੰਨੀ ਹੈ । ਇਸ ਤੋਂ ਇਲਾਵਾ ਸਾਰੇ ਮਜ਼ਦੂਰ ਵੱਲੋਂ ਲਾਭ ਪ੍ਰਾਪਤੀ ਐਕਟ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਦੀਆਂ ਯੋਗਤਾਵਾਂ ਬਾਰੇ ਵੀ ਪੁੱਛਿਆ ਗਿਆ ।
photoਬਾਜਵਾ ਨੇ ਜਾਣਕਾਰੀ ਲਈ ਪੁੱਛਿਆ ਮਜ਼ਦੂਰ ਅਤੇ ਹੋਰ ਨਿਰਮਾਣ ਕਰਮਚਾਰੀ ਐਕਟ ਤਹਿਤ ਸਾਲ 2020 ਤਕ ਕਿੰਨੇ ਮਜ਼ਦੂਰ ਕੰਮ ਕਰਦੇ ਹਨ , ਇਸ ਤੋਂ ਇਲਾਵਾ ਰਾਜ ਵਿਚ ਕੁੱਲ ਕਿੰਨੇ ਮਜ਼ਦੂਰ ਕੰਮ ਕਰਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਕਿ ਰਾਜ ਵਿੱਚੋਂ ਕੰਮ ਛੱਡ ਕੇ ਬਾਹਰ ਗਏ ਮਜ਼ਦੂਰਾਂ ਦੀ ਗਿਣਤੀ ਅਤੇ ਰਾਜ ਵਿੱਚ ਕੰਮ ਕਰਨ ਆਏ ਮਜ਼ਦੂਰਾਂ ਦੀ ਗਿਣਤੀ ਕਿੰਨੀ ਹੈ । ਅਤੇ ਕਿੰਨੇ ਮਜ਼ਦੂਰ ਇਸ ਐਕਟ ਤਹਿਤ ਲਾਭ ਪ੍ਰਾਪਤ ਕਰ ਰਹੇ ਹਨ । ਇਸ ਬਾਰੇ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ।
photoਪ੍ਰਤਾਪ ਸਿੰਘ ਬਾਜਵਾ ਵੱਲੋਂ ਭੇਜੇ ਪ੍ਰਸ਼ਨ ਪੱਤਰ ਦੇ ਜੁਆਬ ਵਿਚ ਉਨ੍ਹਾਂ ਨੇ ਦੱਸਿਆ ਬਿਲਡਿੰਗ ਅਤੇ ਹੋਰ ਉਸਾਰੀ ਦੇ ਕਾਮੇ ਕੰਮ ਕਰਦੇ ਹਨ ਹਰੇਕ ਬਿਲਡਿੰਗ ਵਰਕਰ ਜਿਸਦੀ ਉਮਰ 18 ਸਾਲ ਪੂਰੀ ਹੋ ਚੁੱਕੀ ਹੈ ਅਤੇ 60 ਸਾਲਾਂ ਦੀ ਉਮਰ ਤੋਂ ਵੱਧ ਨਹੀਂ ਹੋਣੀ ਚਾਹੀਦੀ । ਮਜ਼ਦੂਰ ਵੱਲੋਂ ਲਾਭ ਪ੍ਰਾਪਤੀ ਐਕਟ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਰਜਿਸਟਰੇਸ਼ਨ ਦੀਆਂ ਯੋਗਤਾਵਾਂ ਲਈ ਲਾਭ ਪ੍ਰਾਪਤੀ ਜਿਹੜਾ ਮਜ਼ਦੂਰ ਪਿਛਲੇ 12 ਮਹੀਨਿਆਂ ਦੌਰਾਨ ਕਿਸੇ ਵੀ ਇਮਾਰਤ ਜਾਂ ਹੋਰ ਨਿਰਮਾਣ ਕਾਰਜਾਂ ਵਿੱਚ ਘੱਟੋ ਘੱਟ 90 ਦਿਨਾਂ ਤੋਂ ਕੰਮ ਕਰ ਰਿਹਾ ਹੈ।
Partap-Singh-Bajwaਉਹ ਇਸ ਐਕਟ ਅਧੀਨ ਲਾਭਪਾਤਰੀ ਵਜੋਂ ਰਜਿਸਟ੍ਰੇਸ਼ਨ ਲਈ ਯੋਗ ਹੋਵੇਗਾ । ਉਨ੍ਹਾਂ ਦੱਸਿਆ ਕਿ ਇਮਾਰਤ ਅਤੇ ਹੋਰ ਉਸਾਰੀ ਦੇ ਕਿੱਤਾਮੁਖੀ ਮਜ਼ਦੂਰਾਂ ਦੀ ਸੁਰੱਖਿਆ ਸਿਹਤ ਅਤੇ ਕਾਰਜਕਾਰੀ ਸਥਿਤੀ ਵਿੱਚ ਲਾ ਦਿੱਤਾ ਗਿਆ ਹੈ ਜਿਸ ਬਾਰੇ ਸੂਚਿਤ ਜਾਵੇਗਾ । ਸੁਰੱਖਿਆ ਸਿਹਤ ਵਿੱਚ ਵੀ ਇਹੀ ਪ੍ਰਬੰਧ ਬਰਕਰਾਰ ਰੱਖਿਆ ਗਿਆ ਹੈ ।
Today I raised the following question regarding the Building and Other Construction Workers Act, 1996. The following answer has been published by the Ministry. pic.twitter.com/MA3gnjRmym
— Partap Singh Bajwa (@Partap_Sbajwa) February 10, 2021