
ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਅਪਣੇ ਪਿਤਾ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ ਕਰ ਰਹੇ ਹਨ।
ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਅਪਣੇ ਪਿਤਾ ਲਈ ਡੋਰ-ਟੂ-ਡੋਰ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਬੀਆ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਹਾਲਤ ਬਹੁਤ ਖ਼ਰਾਬ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਇਕੋ ਇਨਸਾਨ ਬਚਾ ਸਕਦਾ ਹੈ, ਉਹ ਹੈ ਨਵਜੋਤ ਸਿੱਧੂ।
ਰਾਬੀਆ ਸਿੱਧੂ ਨੇ ਕਿਹਾ ਕਿ ਜੋ ਇਨਸਾਨ ਕਾਫੀ ਸਮੇਂ ਤੋਂ ਪੰਜਾਬ ਲਈ ਇਕ ਮਾਡਲ ਤਿਆਰ ਕਰ ਰਿਹਾ ਹੈ, ਉਸ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦਾ ਕੋਈ ਮੁਕਾਬਲਾ ਨਹੀਂ ਹੈ। ਜਿੱਤ ਸੱਚਾਈ ਦੀ ਹੀ ਹੋਵੇਗੀ। ਉਹਨਾਂ ਅੰਦਰ ਪੰਜਾਬ ਵੱਸਦਾ ਹੈ ਪਰ ਡਰੱਗ ਮਾਫੀਆ ਉਹਨਾਂ ਨੂੰ ਹਟਾਉਣ ਵਿਚ ਲੱਗਿਆ ਹੈ ਕਿਉਂਕਿ ਜੇ ਸਿੱਧੂ ਆ ਗਿਆ ਤਾਂ ਡਰੱਗ ਮਾਫੀਆ ਦਾ ਕੱਖ ਨਹੀਂ ਰਹਿਣਾ।
Navjot Singh Sidhu Vs Bikram Majithia
ਰਾਬੀਆ ਸਿੱਧੂ ਨੇ ਕਿਹਾ ਕਿ ਮਾਫੀਆ ਇਮਾਨਦਾਰ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦਾ। ਅਕਾਲੀ ਆਗੂ ਬਿਕਰਮ ਮਜੀਠੀਆ ’ਤੇ ਹਮਲਾ ਬੋਲਦਿਆਂ ਰਾਬੀਆ ਸਿੱਧੂ ਨੇ ਕਿਹਾ ਕਿ, ਉਹ ਦੱਸਣ ਕਿ ਉਹਨਾਂ ਦੇ ਇਲਾਕੇ ਵਿਚ ਹਰੇਕ ਕਰਿਆਨੇ ਦੀ ਦੁਕਾਨ ’ਤੇ 20 ਰੁਪਏ ਵਿਚ 'ਚ ਚਿੱਟਾ ਕਿਉਂ ਮਿਲਦਾ ਹੈ?