
ਧਮਾਕੇ ਨਾਲ ਦੀਵਾਰਾਂ ਤਕ ਹਿਲੀਆ, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੌਲਬਾਗ ਰੇਲਵੇ ਸਟੇਸ਼ਨ ਵਿਖੇ ਹੋਏ ਅੱਗ ਬੁਝਾਉਣ ਵਾਲਾ ਯੰਤਰ ਫਟ ਜਾਣ ਕਾਰਨ ਜ਼ਬਰਦਸਤ ਧਮਾਕੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿੱਤੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਕੰਟਰੋਲ ਰੂਮ ਦੀਆਂ ਦੀਵਾਰਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ। ਧਮਾਕੇ ਨਾਲ ਵੱਡੇ ਮਾਲੀ ਨੁਕਸਾਨ ਦਾ ਸ਼ੱਕ ਹੈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
big explosion
ਸੂਤਰਾਂ ਮੁਤਾਬਕ ਇਹ ਧਮਾਕਾ ਰੇਲਵੇ ਕੰਟਰੋਲ ਦੇ ਪਾਵਰ ਸਟੇਸ਼ਨ ਰੂਮ ਵਿਖੇ ਪਏ ਅੱਗ ਬੁਝਾਉਣ ਵਾਲੇ ਯੰਤਰ ਫੱਟ ਜਾਣ ਕਾਰਨ ਹੋਇਆ ਹੈ।
big explosion
ਮੌਕੇ 'ਤੇ ਪਹੁੰਚੇ ਐਸ.ਐਚ.ਓ. ਜੀ.ਆਰ.ਪੀ. ਥਾਣਾ ਬਲਬੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਵੱਲੌਂ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕੀਤੀ ਗਈ ਹੈ।
big explosion
ਸ਼ੁਰੂਆਤੀ ਜਾਂਚ ਤੋਂ ਇਹ ਧਮਾਕਾ ਅੱਗ ਬੁਝਾਉਣ ਵਾਲੇ ਸਿੰਲਡਰ ਦੇ ਫਟਣ ਕਾਰਣ ਹੋਇਆ ਹੈ। ਧਮਾਕੇ ਨਾਲ ਕਾਫੀ ਮਾਲੀ ਨੁਕਸਾਨ ਦੀ ਅਸ਼ੰਕਾ ਹੈ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।