Moga Accident News : ਮੋਗਾ ’ਚ ਮੋਟਰਸਾਈਕਲ ਦਰਖੱਤ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਤ

By : BALJINDERK

Published : Apr 10, 2024, 1:31 pm IST
Updated : Apr 10, 2024, 1:31 pm IST
SHARE ARTICLE
ਮ੍ਰਿਤਕ ਰਾਜਵਿੰਦਰ ਸਿੰਘ (30) , ਮ੍ਰਿਤਕ ਗੁਰਭਿੰਦਰ ਸਿੰਘ (25) ਫਾਇਲ ਫੋਟੋ
ਮ੍ਰਿਤਕ ਰਾਜਵਿੰਦਰ ਸਿੰਘ (30) , ਮ੍ਰਿਤਕ ਗੁਰਭਿੰਦਰ ਸਿੰਘ (25) ਫਾਇਲ ਫੋਟੋ

ਦੋਨੋਂ ਮ੍ਰਿਤਕ ਨੌਜਵਾਨ ਆਪਸ ’ਚ ਸੀ ਚਾਚੇ ਤਾਏ ਦੇ ਪੁੱਤ 

Moga Accident News :ਮੋਗਾ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਨ। ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਘਰ ਤੋਂ ਕੰਮ ਲਈ ਮੋਟਰਸਾਈਕਲ ’ਤੇ ਪਿੰਡ ਕਮਾਲਕੇ ਗਏ ਸਨ ਅਤੇ ਰਾਤ ਨੂੰ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਟਾਹਲੀ ਨਾਲ ਟਕਰਾ ਜਾਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।  ਦੋਵੇਂ ਮ੍ਰਿਤਕ ਪਿੰਡ ਚੀਮਾ ਦੇ ਵਸਨੀਕ ਹਨ, ਮ੍ਰਿਤਕ ਰਾਜਵਿੰਦਰ ਸਿੰਘ ਦੀ ਉਮਰ 30 ਸਾਲ ਅਤੇ, ਰਾਜਵਿੰਦਰ ਸਿੰਘ ਦੀਆਂ 3 ਧੀਆਂ ਅਤੇ ਇੱਕ ਪੁੱਤਰ ਹੈ।  ਮੰਗਲਵਾਰ ਸਵੇਰੇ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ।

ਇਹ ਵੀ ਪੜੋ:Saudi Super Cup: ਰੋਨਾਲਡੋ ਨੂੰ ਮੈਚ ਦੌਰਾਨ ਆਇਆ ਗੁੱਸਾ, ਵਿਰੋਧੀ ਖਿਡਾਰੀ ਨੂੰ ਮਾਰੀ ਕੂਹਣੀ  

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਮੋਟਰਸਾਈਕਲ ’ਤੇ  ਕੰਮ ਲਈ ਗਏ ਹੋਏ ਸਨ ਅਤੇ ਰਾਤ ਕਰੀਬ 9 ਵਜੇ ਘਰ ਫੋਨ ਕੀਤਾ ਕਿ ਦੋਵੇਂ ਘਰ ਵਾਪਸ ਆ ਰਹੇ ਹਨ।  ਰਾਤ ਨੂੰ ਦੋਵੇਂ ਘਰ ਨਹੀਂ ਪਹੁੰਚੇ ਤਾਂ ਸਵੇਰੇ ਪੁਲਿਸ ਦਾ ਫ਼ੋਨ ਆਇਆ ਕਿ ਦੋਵੇਂ ਜਖ਼ਮੀ ਹਾਲਤ ’ਚ ਚੀਮਾ ਦੀ ਲਿੰਕ ਰੋਡ ’ਤੇ ਪਏ ਹਨ, ਜਿਨ੍ਹਾਂ ਨੂੰ ਚੁੱਕ ਕੇ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਰਾਜਵਿੰਦਰ ਸਿੰਘ ਦੀ ਉਮਰ 30 ਸਾਲ ਹੈ, ਰਾਜਵਿੰਦਰ ਸਿੰਘ ਦੀਆਂ 3 ਲੜਕੀਆਂ ਅਤੇ ਇੱਕ ਪੁੱਤਰ ਹੈ ਅਤੇ ਗੁਰਭਿੰਦਰ ਸਿੰਘ ਦਾ ਵਿਆਹ ਨਹੀਂ ਹੋਇਆ, ਉਸਦੀ ਉਮਰ 25 ਸਾਲ ਹੈ।

ਇਹ ਵੀ ਪੜੋ: Air Travel News : ਹਵਾਈ ਯਾਤਰਾ ਲਈ ਮੰਗ ਵੱਧਣ ਨਾਲ ਕਿਰਾਏ ’ਚ 20 ਤੋਂ 25 ਫੀਸਦੀ ਹੋਇਆ ਵਾਧਾ  

ਇਸ ਮਾਮਲੇ ’ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੋਗਾ ਦੇ ਪਿੰਡ ਚੀਮਾ ਦੇ ਵਾਸੀ ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਸੋਮਵਾਰ ਨੂੰ ਮੋਟਰਸਾਈਕਲ ’ਤੇ ਕੰਮ ਲਈ ਮੋਗਾ ਦੇ ਪਿੰਡ ਕਮਾਲਕੇ ਗਏ ਸਨ ਅਤੇ ਰਾਤ ਨੂੰ ਘਰ ਪਰਤ ਰਹੇ ਸਨ ਤਾਂ ਉਹਨਾਂ ਦਾ ਮੋਟਰਸਾਈਕਲ ਟਾਹਲੀ ਵਿੱਚ ਵੱਜਣ ਕਾਰਨ ਦੋਨਾਂ ਦੀ ਮੌਕੇ ’ਤੇ ਮੌਤ ਹੋ ਗਈ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰ ਕੇ ਦੋਵੇਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜੋ:MP News: ਕਾਰਾਂ ਨਾਲ ਸਟੰਟ ਕਰ ਰਹੇ ਨੌਜਵਾਨਾਂ ਨੇ ਭਾਜਪਾ ਆਗੂਆਂ ਨੂੰ ਮਾਰੀ ਟੱਕਰ, ਦੋ ਦੀ ਮੌਤ, ਇੱਕ ਜ਼ਖ਼ਮੀ 

(For more news apart from Motorcycle collided with a tree in Moga, 2 youths died News in Punjabi, stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement