Lok Sabha Elections 2024: ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਕੋਲ 50 ਕਰੋੜ ਦੀ ਜਾਇਦਾਦ, ਜਾਣੋ ਧਰਮਵੀਰ ਗਾਂਧੀ ਤੇ ਕੁਲਬੀਰ ਜ਼ੀਰਾ ਦੀ ਜਾਇਦਾਦ
Published : May 10, 2024, 2:20 pm IST
Updated : May 10, 2024, 3:08 pm IST
SHARE ARTICLE
 Dharamvir Gandhi, Kulbir Zira and Sukhpal Singh Khaira
Dharamvir Gandhi, Kulbir Zira and Sukhpal Singh Khaira

ਹਲਫਨਾਮੇ ਅਨੁਸਾਰ ਖਹਿਰਾ ਨੇ ਅਪਣੀ ਪਤਨੀ ਸਮੇਤ ਆਪਣੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 1.12 ਕਰੋੜ ਰੁਪਏ ਅਤੇ 48.9 ਕਰੋੜ ਰੁਪਏ ਦੱਸੀ ਹੈ।

Lok Sabha Elections 2024: ਸੰਗਰੂਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅਪਣੀ ਕੁੱਲ ਜਾਇਦਾਦ 50.02 ਕਰੋੜ ਰੁਪਏ ਦੱਸੀ ਹੈ। ਖਹਿਰਾ (59) ਨੇ 8 ਮਈ ਨੂੰ ਸੰਗਰੂਰ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਹਲਫਨਾਮੇ ਅਨੁਸਾਰ ਖਹਿਰਾ ਨੇ ਅਪਣੀ ਪਤਨੀ ਸਮੇਤ ਆਪਣੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 1.12 ਕਰੋੜ ਰੁਪਏ ਅਤੇ 48.9 ਕਰੋੜ ਰੁਪਏ ਦੱਸੀ ਹੈ।

ਕਾਂਗਰਸ ਉਮੀਦਵਾਰ ਨੇ ਅਪਣੇ ਚੋਣ ਹਲਫਨਾਮੇ ਅਨੁਸਾਰ 7 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਉਨ੍ਹਾਂ ਦੀ ਪਤਨੀ ਕੋਲ 28 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਹੋਣ ਦਾ ਐਲਾਨ ਕੀਤਾ ਹੈ। ਖਹਿਰਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਅਪਰਾਧਿਕ ਮਾਮਲੇ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।

ਖਹਿਰਾ ਕੋਲ ਰਾਮਗੜ੍ਹ 'ਚ 17 ਏਕੜ ਖੇਤੀ ਵਾਲੀ ਜ਼ਮੀਨ ਅਤੇ ਚੰਡੀਗੜ੍ਹ 'ਚ ਇਕ ਮਕਾਨ ਹੈ। ਉਨ੍ਹਾਂ ਦੀਆਂ ਦੇਣਦਾਰੀਆਂ 2.80 ਕਰੋੜ ਰੁਪਏ ਹਨ। ਉਨ੍ਹਾਂ ਨੇ ਅਪਣਾ ਕਿੱਤਾ ਖੇਤੀਬਾੜੀ ਦਸਿਆ ਹੈ। ਇਸ ਤੋਂ ਇਲਾਵਾ ਖਹਿਰਾ ਕੋਲ ਟੋਇਟਾ ਫਾਰਚੂਨਰ, ਟੋਇਟਾ ਇਨੋਵਾ ਹਾਈਕਰਾਸ, ਵੋਲਕਸਵੈਗਨ ਵੈਂਟੋ, ਏਵੀਏਟਰ ਸਕੂਟੀ ਕੁੱਲ 70.25 ਲੱਖ ਦੇ ਵਾਹਨ ਹਨ।

ਧਰਮਵੀਰ ਗਾਂਧੀ ਦੀ ਕੁੱਲ ਜਾਇਦਾਦ 8.50 ਕਰੋੜ ਰੁਪਏ

ਇਸ ਦੌਰਾਨ ਪਟਿਆਲਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਨੇ ਅਪਣੀ ਕੁੱਲ ਜਾਇਦਾਦ 8.50 ਕਰੋੜ ਰੁਪਏ ਦੱਸੀ ਹੈ। ਧਰਮਵੀਰ ਗਾਂਧੀ (73) ਨੇ ਅਪਣੀ ਪਤਨੀ ਸਮੇਤ ਆਪਣੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 4.25 ਕਰੋੜ ਰੁਪਏ ਅਤੇ 4.25 ਕਰੋੜ ਰੁਪਏ ਦੱਸੀ ਹੈ।

ਉਨ੍ਹਾਂ ਕੋਲ 25 ਲੱਖ ਰੁਪਏ ਦੀਆਂ ਦੋ ਕਾਰਾਂ ਹਨ। ਉਨ੍ਹਾਂ ਨੇ ਅਨੰਦਪੁਰ ਸਾਹਿਬ ਵਿਚ ਖੇਤੀਬਾੜੀ ਜ਼ਮੀਨ ਅਤੇ ਪਟਿਆਲਾ ਅਤੇ ਆਨੰਦਪੁਰ ਸਾਹਿਬ ਵਿਚ ਰਿਹਾਇਸ਼ੀ ਇਮਾਰਤਾਂ ਦਾ ਐਲਾਨ ਕੀਤਾ ਹੈ। ਗਾਂਧੀ ਨੇ 1989 ਵਿਚ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਡਾਕਟਰ ਆਫ਼ ਮੈਡੀਸਨ (ਐਮ.ਡੀ.) ਦੀ ਪੜ੍ਹਾਈ ਪੂਰੀ ਕੀਤੀ ਹੈ।

ਕੁਲਬੀਰ ਸਿੰਘ ਜ਼ੀਰਾ ਦੀ ਜਾਇਦਾਦ ਦਾ ਵੇਰਵਾ

ਉਧਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ 9 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤੇ। ਕਾਂਗਰਸੀ ਉਮੀਦਵਾਰ ਨੇ ਹਲਫਨਾਮੇ ਵਿਚ ਅਪਣੀ ਚੱਲ ਜਾਇਦਾਦ 59 ਲੱਖ ਰੁਪਏ ਅਤੇ ਅਚੱਲ ਜਾਇਦਾਦ 1 ਕਰੋੜ ਰੁਪਏ ਦੀ ਦੱਸੀ ਹੈ।

44 ਸਾਲਾ ਕਾਂਗਰਸੀ ਆਗੂ ਦੇ ਬੈਂਕ ਵਿਚ 3.53 ਲੱਖ ਰੁਪਏ ਜਮ੍ਹਾਂ ਹਨ। ਕੁਲਬੀਰ ਜ਼ੀਰਾ ਕੋਲ 32 ਲੱਖ ਰੁਪਏ ਦੇ ਗਹਿਣੇ ਹਨ। ਇਸ ਤੋਂ ਇਲਾਵਾ ਕਾਂਗਰਸੀ ਉਮੀਦਵਾਰ ਕੋਲ 21 ਲੱਖ ਰੁਪਏ ਦੀ ਮਹਿੰਦਰਾ ਸਕਾਰਪੀਓ ਕਾਰ ਹੈ। ਕੁਲਬੀਰ ਜ਼ੀਰਾ ਵਲੋਂ 2022 ਵਿਚ ਕੁੱਲ 1.6 ਕਰੋੜ ਦੀ ਜਾਇਦਾਦ ਦਾ ਐਲਾਨ ਕੀਤਾ ਗਿਆ ਸੀ ਜੋ ਕਿ 2024 ਵਿਚ 1.59 ਕਰੋੜ ਰੁਪਏ ਹੈ।

ਸਰੋਤ: PTI

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement