
ਬੀਤੀ ਰਾਤ 11:30 ਵਜੇ ਦੇ ਕਰੀਬ ਸਮਾਣਾ ਪਾਤੜਾ ਰੋਡ 'ਤੇ ਦੋ ਟਰੱਕਾਂ ਅਤੇ ਇਕ ਲਗਜਰੀ ਕਾਰ ਦੀ ਟੱਕਰ ਹੋਣ ਕਾਰਨ ਇਕ ਦੀ ਮੌਤ ਦੋ ਗੰਭੀਰ ਜ਼ਖ਼ਮੀ ਹੋਣ ...
ਸਮਾਣਾ, : ਬੀਤੀ ਰਾਤ 11:30 ਵਜੇ ਦੇ ਕਰੀਬ ਸਮਾਣਾ ਪਾਤੜਾ ਰੋਡ 'ਤੇ ਦੋ ਟਰੱਕਾਂ ਅਤੇ ਇਕ ਲਗਜਰੀ ਕਾਰ ਦੀ ਟੱਕਰ ਹੋਣ ਕਾਰਨ ਇਕ ਦੀ ਮੌਤ ਦੋ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਆਡੀ ਕਾਰ ਨੰਬਰ ਪੀ.ਬੀ. 11 ਬੀ.ਐਫ਼. 0073 'ਚ ਸਵਾਰ ਸਦਰ ਥਾਣਾ ਮੁਖੀ ਹਰਸ਼ਨਦੀਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਦੋ ਸਾਥੀ ਪਾਤੜਾ ਸਾਈਡ ਤੋਂ ਆ ਰਹੇ ਸੀ
ਅਤੇ ਪਾਤੜਾ ਸਾਈਡ ਤੋਂ ਆ ਰਹੇ ਟਰੱਕ ਨੰਬਰ ਪੀ.ਬੀ. 13 ਏ.ਐਲ. 5459 ਨਾਲ ਆਡੀ ਕਾਰ ਪਿਛੋਂ ਟਕਰਾਉਣ ਕਾਰਨ ਸਮਾਣਾ ਸਾਈਡ ਤੋਂ ਆ ਰਹੇ ਮਿੰਨੀ ਟਰੱਕ ਨੰਬਰ ਐਚ.ਆਰ. 63ਏ. 7776 ਦੀ ਆਹਮਣੇ ਸਾਹਮਣੇ ਟਕਰਾਉਣ ਨਾਲ ਕਾਰ ਚਕਨਾਚੂਰ ਹੋ ਗਈ। ਹਾਦਸੇ 'ਚ ਥਾਣਾ ਸਦਰ ਮੁਖੀ ਹਰਸ਼ਨਦੀਪ ਸਿੰਘ ਗਿੱਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਦੋਸਤ ਦੀਪਕ ਗਰਗ ਪੁੱਤਰ ਸਰਪੰਚ ਤਰਸੇਮ ਲਾਲ ਭੋਲਾ ਗਾਜੀਪੁਰ ਅਤੇ ਪੁਨੀਤ ਗਰਗ ਪੁੱਤਰ ਭੁਸ਼ਨ ਗਰਗ ਵਾਸੀ ਸਮਾਣਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਕੋਲੰਬੀਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।
ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰ ਕੇ ਲਾਸ਼ ਨੂੰ ਮੋਰਚਰੀ ਵਿਚ ਰੱਖ ਦਿਤਾ ਗਿਆ ਹੈ। ਥਾਣਾ ਮੁਖੀ ਦੇ ਰਿਸ਼ਤੇਦਾਰ ਵਿਦੇਸ਼ 'ਚ ਹੋਣ ਕਾਰਨ ਉਨ੍ਹਾਂ ਦਾ ਸਸਕਾਰ 11 ਜੂਨ ਦਿਨ ਸੋਮਵਾਰ ਨੂੰ ਪਟਿਆਲਾ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਸ਼ਹਿਰੀ ਦੇ ਮੁਖੀ ਕਰਨੈਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਥਾਣਾ ਮੁਖੀ ਹਰਸੰਦੀਪ ਸਿੰਘ ਗਿੱਲ ਰਿਟਾਇਰ ਡੀ.ਐਸ.ਪੀ ਜਗਜੀਤ ਸਿੰਘ ਗਿੱਲ ਦੇ ਸਪੁੱਤਰ ਅਤੇ ਐਸ.ਐਸ.ਪੀ. ਵਰਿੰਦਰਪਾਲ ਸਿੰਘ ਦੇ ਜਵਾਈ ਸਨ।