
ਦੇਸ਼ ਦੇ ਪ੍ਰਸਿੱਧ ਵਕੀਲ ਉੱਜਵਲ ਨਿਕਮ ਇਕ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਕਾਰ ਨੂੰ ਪਿੱਛੋਂ ਤੋਂ ਆ ਰਹੇ ਪੁਲਿਸ ਦੇ ਇਕ ਇਕ ...
ਨਵੀਂ ਦਿੱਲੀ : ਦੇਸ਼ ਦੇ ਪ੍ਰਸਿੱਧ ਵਕੀਲ ਉੱਜਵਲ ਨਿਕਮ ਇਕ ਸੜਕ ਹਾਦਸੇ 'ਚ ਵਾਲ-ਵਾਲ ਬਚ ਗਏ। ਉਨ੍ਹਾਂ ਦੀ ਕਾਰ ਨੂੰ ਪਿੱਛੋਂ ਤੋਂ ਆ ਰਹੇ ਪੁਲਿਸ ਦੇ ਇਕ ਇਕ ਵਾਹਨ ਨੇ ਪੂਨੇ-ਮੁੰਬਈ ਐਕਸਪ੍ਰੈਸ ਰੋਡ 'ਤੇ ਟੱਕਰ ਮਾਰ ਦਿਤੀ। ਪੁਲਿਸ ਦੇ ਪੈਟਰੌਲਿੰਗ ਵਾਹਨ 'ਚ ਸਵਾਰ 2 ਪੁਲਿਸ ਕਰਮਚਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ। ਐਡਵੋਕੇਟ ਨਿਕਮ ਪੂਨੇ ਤੋਂ ਮੁੰਬਈ ਆ ਰਹੇ ਸਨ।
advocate ujjwal nikkamਰਾਏਗੜ੍ਹ ਦੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੁਲਿਸ ਦੇ ਗਸ਼ਤੀ ਵਾਹਨ ਨੇ ਐਡਵੋਕੇਟ ਨਿਕਮ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਅਧਿਕਾਰੀ ਨੇ ਦਸਿਆ ਕਿ ਨਿਕਮ ਸੁਰੱਖਿਅਤ ਹਨ। ਉਨ੍ਹਾਂ ਨੇ ਦਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਦਕਿ ਨਿਕਮ ਮੁੰਬਈ ਲਈ ਰਵਾਨਾ ਹੋ ਗਏ ਹਨ। ਨਿਕਮ ਸਰਕਾਰੀ ਵਕੀਲ ਹਨ। ਉਨ੍ਹਾਂ ਨੇ ਕਈ ਅੱਤਵਾਦੀ ਮਾਮਲਿਆਂ ਨੂੰ ਆਪਣੇ ਹੱਥਾਂ 'ਚ ਲਿਆ ਹੈ।
advocate ujjwal nikkamਉੱਜਵਲ ਨਿਕਮ ਦੇਸ਼ ਦੇ ਸਭ ਤੋਂ ਮਸ਼ਹੂਰ ਸਰਕਾਰੀ ਵਕੀਲਾਂ ਵਿਚੋਂ ਹਨ ਅਤੇ ਪਾਕਿਸਤਾਨੀ ਅਤਿਵਾਦੀ ਅਜਮਲ ਕਸਾਬ ਨੂੰ ਫਾਂਸੀ ਦਿਵਾਉਣ 'ਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਕਸਾਬ ਮੁੰਬਈ 'ਚ 26 ਨਵੰਬਰ 2008 ਨੂੰ ਹੋਏ ਅਤਿਵਾਦੀ ਹਮਲੇ ਦਾ ਮੁੱਖ ਦੋਸ਼ੀ ਸੀ।
advocate ujjwal nikkamਅਤਿਵਾਦੀ ਅਜਮਲ ਕਸਾਬ ਨੂੰ ਫਾਂਸੀ ਦਿਵਾਉਣ ਤੋਂ ਲੈ ਕੇ 1993 ਬੰਬ ਧਮਾਕਿਆਂ, ਗੁਲਸ਼ਨ ਕੁਮਾਰ ਹੱਤਿਆ ਕਾਂਡ ਅਤੇ ਪ੍ਰਮੋਦ ਮਹਾਜਨ ਹੱਤਿਆ ਕਾਂਡ ਵਰਗੇ ਕਈ ਹਾਈ ਪ੍ਰੋਫਾਈਲ ਮਾਮਲਿਆਂ 'ਚ ਸਰਕਾਰੀ ਪੱਖ ਦੀ ਪੈਰਵੀ ਕਰ ਚੁੱਕੇ ਹਨ।