ਖ਼ਬਰਾਂ |

ਤਾਜ਼ਾ |

ਭਾਜਪਾ ਵਿਧਾਇਕ ਵੱਲੋਂ ਸ਼ਰ੍ਹੇਆਮ ਔਰਤ ਦੀ ਲੱਤਾਂ ਨਾਲ ਕੁੱਟਮਾਰ
Published : Jun 3, 2019, 12:59 pm IST
Updated : Jun 3, 2019, 12:59 pm IST
SHARE ARTICLE
Balram Thawani
Balram Thawani

ਸ਼ਿਕਾਇਤ ਹੱਲ ਕਰਨ ਦੀ ਬਜਾਏ ਵਿਧਾਇਕ ਨੇ ਕੀਤੀ ਬਦਤਮੀਜੀ

ਗੁਜਰਾਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਇਕ ਵਿਧਾਇਕ ਬਲਰਾਮ ਥਵਾਨੀ ਵਲੋਂ ਸ਼ਰ੍ਹੇਆਮ ਇਕ ਔਰਤ ਦੀ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਮਾਰ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਹੈ ਜੋ ਅਹਿਮਦਾਬਾਦ ਦੇ ਨਰੋਡਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਦਰਅਸਲ ਪਾਣੀ ਦੀ ਕਿੱਲਤ ਤੋਂ ਪਰੇਸ਼ਾਨ ਇਕ ਔਰਤ ਸ਼ਿਕਾਇਤ ਲੈ ਕੇ ਵਿਧਾਇਕ ਕੋਲ ਪੁੱਜੀ ਸੀ।

 ਪਰ ਸ਼ਿਕਾਇਤ ਦਾ ਹੱਲ ਕਰਨ ਦੀ ਬਜਾਏ ਵਿਧਾਇਕ ਅਤੇ ਉਸ ਦੇ ਸਹਿਯੋਗੀ ਨੇ ਔਰਤ ਨਾਲ ਬਦਤਮੀਜੀ ਕੀਤੀ ਅਤੇ ਉਸ ਨੂੰ ਸੜਕ 'ਤੇ ਸੁੱਟ ਕੇ ਲੱਤਾਂ ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਭਾਜਪਾ ਵਿਧਾਇਕ ਵਲੋਂ ਔਰਤ ਦੀ ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਔਰਤ ਚੀਕਦੀ ਰਹੀ ਪਰ ਕਿਸੇ ਨੇ ਔਰਤ ਦੀ ਮਦਦ ਨਹੀਂ ਕੀਤੀ। ਇਸ ਘਟਨਾ ਤੋਂ ਬਾਅਦ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਦੋਸ਼ੀ ਵਿਧਾਇਕ ਵਿਰੁਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਸੋਸ਼ਲ ਮੀਡੀਆ 'ਤੇ ਭਾਜਪਾ ਵਿਧਾਇਕ ਦੀ ਤੁਲਨਾ ਗੁੰਡੇ ਨਾਲ ਕੀਤੀ ਜਾ ਰਹੀ ਹੈ। ਦੇਖੋ ਵੀਡੀਓ.........

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement