ਸਾਜ਼ਿਸ਼ਕਰਤਾ ਦਾ ਨਾਮ ਸਾਹਮਣੇ ਆਉਣ ਦੇ ਬਾਵਜੂਦ ਬਾਦਲਾਂ ਦੀ ਚੁੱਪ ਤੋਂ ਪੰਥਕ ਹਲਕੇ ਹੈਰਾਨ
Published : Jul 10, 2020, 7:54 am IST
Updated : Jul 10, 2020, 8:08 am IST
SHARE ARTICLE
Parkash Badal
Parkash Badal

2 ਜੂਨ 2015, 25 ਸਤੰਬਰ ਅਤੇ 12 ਅਕਤੂਬਰ 2015 ਨੂੰ ਥਾਣਾ ਬਾਜਾਖ਼ਾਨਾ ਵਿਖੇ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਡੀਆਈਜੀ ਰਣਬੀਰ ਸਿੰਘ.....

ਕੋਟਕਪੂਰਾ: 2 ਜੂਨ 2015, 25 ਸਤੰਬਰ ਅਤੇ 12 ਅਕਤੂਬਰ 2015 ਨੂੰ ਥਾਣਾ ਬਾਜਾਖ਼ਾਨਾ ਵਿਖੇ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸਆਈਟੀ, ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਪੁਲਿਸੀਆ ਗੋਲੀਕਾਂਡਾਂ ਦੀ ਜਾਂਚ ਕਰ ਰਹੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਅਦਾਲਤ 'ਚ ਪੇਸ਼ ਕੀਤੀਆਂ ਚਲਾਨ ਰਿਪੋਰਟਾਂ ਰਾਹੀਂ ਕੀਤੇ ਖੁਲਾਸਿਆਂ ਨੇ ਜਿਥੇ ਡੇਰਾ ਪ੍ਰੇਮੀਆਂ ਨੂੰ ਭਾਜੜਾਂ ਹੀ ਨਹੀਂ ਪਾਈਆਂ ਬਲਕਿ ਕਈ ਡੇਰਾ ਪ੍ਰੇਮੀਆਂ ਨੂੰ ਰੂਪੋਸ਼ ਹੋਣ ਲਈ ਮਜਬੂਰ ਕਰ ਦਿਤਾ ਹੈ,

Parkash Badal With Sukhbir BadalParkash Badal With Sukhbir Badal

ਉਥੇ ਅਕਾਲੀ ਦਲ ਬਾਦਲ ਦੇ ਪ੍ਰਧਾਨ, ਸਰਪ੍ਰਸਤ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਡੇਰਾ ਪ੍ਰੇਮੀਆਂ ਦੀ ਕਰਤੂਤ ਵਿਰੁਧ ਜ਼ੁਬਾਨ ਬੰਦ ਰੱਖਣ ਦੀ ਘਟਨਾ ਨੂੰ ਵੀ ਪੰਥਕ ਹਲਕੇ ਹੈਰਾਨੀ ਨਾਲ ਦੇਖ ਤੇ ਵਾਚ ਰਹੇ ਹਨ। ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਬਾਦਲਾਂ ਦੀ ਅਣਗਹਿਲੀ ਜਾਂ ਲਾਪ੍ਰਵਾਹੀ ਨਾਲ ਹੀ ਉਕਤ ਘਟਨਾਵਾਂ ਨਹੀਂ ਵਾਪਰੀਆਂ ਬਲਕਿ ਬਾਦਲਾਂ ਦੀ ਸਰਪ੍ਰਸਤੀ ਨਾਲ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਗੁੰਡਾਗਰਦੀ ਅਤੇ ਸ਼ਰਮਨਾਕ ਹਰਕਤ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਈ ਪੀੜ੍ਹੀਆਂ ਤਕ ਭੁਲਾ ਨਹੀਂ ਸਕਣਗੀਆਂ।

Parkash Badal took charge of SAD Parkash Badal 

ਇਕ ਪਾਸੇ ਦੋਵੇਂ ਵਿਸ਼ੇਸ਼ ਜਾਂਚ ਟੀਮਾਂ ਬੇਅਦਬੀ ਅਤੇ ਗੋਲੀਕਾਂਡਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖਣ ਲਈ ਯਤਨਸ਼ੀਲ ਹਨ ਅਤੇ ਦੂਜੇ ਪਾਸੇ ਸੀਬੀਆਈ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਬੇਅਦਬੀ ਕਾਂਡ ਦੇ ਮਾਮਲੇ 'ਚ ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤੀ ਗਈ ਚਲਾਨ ਰਿਪੋਰਟ ਨੂੰ ਚੁਣੌਤੀ ਦੇ ਦਿਤੀ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਮੋਹਾਲੀ 'ਚ ਅਰਜ਼ੀ ਦੇ ਕੇ ਜਾਂਚ ਟੀਮ ਨੇ ਇਸ ਗੱਲ 'ਤੇ ਸਖ਼ਤ ਇਤਰਾਜ ਕੀਤਾ ਹੈ ਕਿ ਪੰਜਾਬ ਪੁਲਿਸ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕਾਨੂੰਨੀ ਤੌਰ 'ਤੇ ਚਲਾਨ ਪੇਸ਼ ਹੀ ਨਹੀਂ ਕਰ ਸਕਦੀ।

Parkash Badal With Sukhbir BadalParkash Badal With Sukhbir Badal

ਹਾਲ ਹੀ ਵਿਚ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ 'ਸਿੱਟ' ਵਲੋਂ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤੀ ਚਲਾਨ ਰਿਪੋਰਟ 'ਚ ਸੋਦਾ ਸਾਧ ਸਮੇਤ 12 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਸਾਬਿਤ ਕਰਨ ਵਾਲੇ ਪੁਖਤਾ ਸਬੂਤ ਦਿੰਦਿਆਂ ਦਸਤਾਵੇਜ ਪੇਸ਼ ਕੀਤੇ ਹਨ। ਉਕਤ 12 ਡੇਰਾ ਪ੍ਰੇਮੀਆਂ 'ਚ ਨਾਭਾ ਜੇਲ 'ਚ ਮਾਰੇ ਜਾ ਚੁੱਕੇ ਮਹਿੰਦਰਪਾਲ ਬਿੱਟੂ ਮਨਚੰਦਾ ਦਾ ਨਾਮ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ 5 ਡੇਰਾ ਪ੍ਰੇਮੀ ਜੁਡੀਸ਼ੀਅਲ ਹਿਰਾਸਤ 'ਚ ਹਨ, 2 ਦੀ ਜ਼ਮਾਨਤ ਹੋ ਚੁੱਕੀ ਹੈ, 3 ਡੇਰਾ ਪ੍ਰੇਮੀਆਂ ਦੇ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ,

Parkash Badal With Sukhdev Dhindsa Parkash Badal With Sukhdev Dhindsa

ਜਦਕਿ ਡੇਰਾ ਮੁਖੀ ਹਿਸਾਰ ਦੀ ਸੁਨਾਰੀਆ ਜੇਲ 'ਚ ਜਬਰ ਜਿਨਾਹ (ਬਲਾਤਕਾਰ) ਦੇ ਦੋਸ਼ਾਂ ਤਹਿਤ ਦੋਹਰੀ ਉਮਰ ਕੈਦ ਦੀ ਸਜਾ ਭੁਗਤ ਰਿਹਾ ਹੈ। ਹੁਣ ਪੰਥਕ ਹਲਕਿਆਂ ਦੇ ਨਾਲ-ਨਾਲ ਪੀੜਤ ਪਰਵਾਰਾਂ ਨੂੰ ਵੀ ਇਨਸਾਫ਼ ਮਿਲਣ ਦੀ ਆਸ ਦੀ ਕਿਰਨ ਦਿਖਾਈ ਦਿਤੀ ਹੈ। ਉਨਾਂ ਦਾ ਮੰਨਣਾ ਹੈ ਕਿ ਜੇਕਰ ਦੋਨੋਂ ਐਸਆਈਟੀਆਂ ਦੀ ਜਾਂਚ 'ਚ ਕੋਈ ਅੜਿੱਕਾ ਨਾ ਪਿਆ ਤਾਂ ਬਹੁਤ ਜਲਦ ਅਸਲੀਅਤ ਦੁਨੀਆਂ ਸਾਹਮਣੇ ਸਪੱਸ਼ਟ ਹੋ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement