
ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਸੂਬੇ 'ਚ ਐਮਰਜੈਂਸੀ ਦਾ ਐਲਾਨ
ਟੋਰਾਂਟੋ, 9 ਅਗੱਸਤ : ਜਲਵਾਯੂ ਪਰਿਵਰਤਨ ਕਾਰਨ ਗਰਮੀਆਂ ਦਾ ਉੱਚ ਤਾਪਮਾਨ ਪੂਰੀ ਦੁਨੀਆ ਵਿਚ ਕਹਿਰ ਵਰ੍ਹਾ ਰਿਹਾ ਹੈ | ਰਿਪੋਰਟਾਂ ਅਨੁਸਾਰ ਕਥਿਤ ਤੌਰ 'ਤੇ ਕੈਨੇਡਾ ਦੇ ਪੂਰਬੀ ਪ੍ਰਾਂਤ ਨਿਊਫ਼ਾਊਾਡਲੈਂਡ ਅਤੇ ਲੈਬਰਾਡੋਰ ਆਪਣੀ ਹੁਣ ਤਕ ਦੀ ਸਭ ਤੋਂ ਭਿਆਨਕ ਜੰਗਲੀ ਅੱਗ ਦਾ ਸਾਹਮਣਾ ਕਰ ਰਹੇ ਹਨ, ਜੋ ਪਿਛਲੇ ਦੋ ਹਫ਼ਤਿਆਂ ਤੋਂ ਭੜਕ ਰਹੀ ਹੈ | ਇਥੇ ਸਥਿਤੀ ਅਜਿਹੀ ਹੋ ਗਈ ਹੈ ਕਿ ਪ੍ਰੀਮੀਅਰ ਐਂਡਰਿਊ ਫ਼ਿਊਰੀ ਨੇ ਸੂਬੇ ਵਿਚ ਐਮਰਜੈਂਸੀ ਦੀ ਸਥਿਤੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਪਿਛਲੇ 36 ਘੰਟਿਆਂ ਵਿਚ ਚੀਜ਼ਾਂ ਬਹੁਤ ਬਦਲ ਗਈਆਂ ਹਨ |
ਐਂਡਰਿਊ ਫ਼ਿਊਰੀ ਨੇ ਕਿਹਾ ਕਿ ਪਿਛਲੇ 36 ਘੰਟਿਆਂ ਵਿਚ ਚੀਜ਼ਾਂ ਬਦਲ ਗਈਆਂ ਹਨ | ਅਸੀਂ ਭਵਿੱਖਬਾਣੀ ਕਰ ਰਹੇ ਸੀ ਕਿ ਅਸੀਂ ਇਸਦਾ ਪ੍ਰਬੰਧਨ ਕਰ ਸਕਦੇ ਹਾਂ | ਹਾਲਾਂਕਿ ਹਵਾ ਦੇ ਬਦਲਾਅ ਨਾਲ ਸਾਨੂੰ ਡਰ ਹੈ ਕਿ ਧੂੰਏਾ ਦਾ ਮਹੱਤਵਪੂਰਨ ਪ੍ਰਭਾਵ ਹੋਵੇਗਾ | ਇਹ ਇਕ ਗਤੀਸ਼ੀਲ, ਵਿਕਾਸਸ਼ੀਲ ਸਥਿਤੀ ਹੈ ਪਰ ਅਸੀਂ ਆਖਰੀ ਮਿੰਟ ਲਈ ਇੰਤਜ਼ਾਰ ਨਹੀਂ ਕਰ ਸਕਦੇ, ਸਾਨੂੰ ਹੁਣ ਕੰਮ ਕਰਨਾ ਪਵੇਗਾ | ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਖੇਤਰ ਦੋ ਵੱਖ-ਵੱਖ ਜੰਗਲਾਂ ਦੀ ਅੱਗ ਨਾਲ ਤਬਾਹ ਹੋ ਗਿਆ ਹੈ | ਇਕ ਬੇ ਡੀ ਐਸਪੋਇਰ ਹਾਈਵੇਅ ਨੇੜੇ ਨਿਊਫਾਊਾਡਲੈਂਡ ਵਿਚ ਬਲ ਰਿਹਾ ਹੈ, ਜਿਸ ਨੇ ਪਹਿਲਾਂ ਹੀ 12,355 ਏਕੜ ਤੋਂ ਵੱਧ ਨੂੰ ਤਬਾਹ ਕਰ ਦਿਤਾ ਹੈ, ਜਦੋਂ ਕਿ ਦੂਜਾ ਪੈਰਾਡਾਈਜ਼ ਝੀਲ ਵਿਚ 16,062 ਏਕੜ ਤੋਂ ਵੱਧ ਦਾ ਇਲਾਕਾ ਤਬਾਹ ਹੋ ਗਿਆ ਹੈ |
ਜੰਗਲ ਦੀ ਅੱਗ ਨਾਲ ਜੂਝ ਰਹੇ ਇਕ ਫ਼ਾਇਰ ਫ਼ਾਈਟਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਅਸੀਂ ਬੇਅ ਡੀ ਐਸਪੋਇਰ ਹਾਈਵੇਅ ਨੂੰ ਦੁਬਾਰਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸਲੀਅਤ ਇਹ ਹੈ ਕਿ ਸੜਕ ਦੇ ਦੋਵੇਂ ਪਾਸੇ ਅੱਗ ਲੱਗੀ ਹੋਈ ਹੈ, ਹਵਾ ਮਦਦ ਨਹੀਂ ਕਰ ਰਹੀ ਹੈ | ਉਥੇ ਹੇਠਾਂ ਅੱਗ ਦਾ ਆਕਾਰ ਵਧ ਗਿਆ ਹੈ | ਕੈਨੇਡੀਅਨ ਅਧਿਕਾਰੀਆਂ ਨੇ ਅਜੇ ਤਕ ਕਿਸੇ ਵੀ ਨਿਕਾਸੀ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ | ਹਾਲਾਂਕਿ ਇਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਸਥਿਤੀ ਹੋਰ ਚਿੰਤਾਜਨਕ ਬਣ ਜਾਂਦੀ ਹੈ ਤਾਂ ਵਸਨੀਕਾਂ ਨੂੰ ਜਲਦੀ ਤੋਂ ਜਲਦੀ ਘਰ ਛੱਡਣ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ | ਜੇਕਰ ਨਿਕਾਸੀ ਦਾ ਹੁਕਮ ਦਿਤਾ ਜਾਂਦਾ ਹੈ, ਤਾਂ ਕੈਨੇਡਾ ਦੇ ਫ਼ੌਜੀ ਕਰਮਚਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਨਿਕਾਸੀ ਦੇ ਯਤਨਾਂ ਵਿਚ ਮਦਦ ਕਰਨਗੇ | (ਏਜੰਸੀ)