
ਕਾਂਗਰਸੀ ਲੀਡਰ ਜੋਜੋ ਜੌਹਲ ਨੇ ਸੁਖਬੀਰ ਬਾਦਲ ਦੇ ਬਠਿੰਡਾ ਰੈਲ਼ੀ ਦੌਰਾਨ ਬੋਲੇ ਕੌੜੇ ਬੋਲਾਂ ਦਾ ਤਿੱਖਾ ਜਵਾਬ ਦਿੱਤਾ ਹੈ
ਬਠਿੰਡਾ, ਕਾਂਗਰਸੀ ਲੀਡਰ ਜੋਜੋ ਜੌਹਲ ਨੇ ਸੁਖਬੀਰ ਬਾਦਲ ਦੇ ਬਠਿੰਡਾ ਰੈਲ਼ੀ ਦੌਰਾਨ ਬੋਲੇ ਕੌੜੇ ਬੋਲਾਂ ਦਾ ਤਿੱਖਾ ਜਵਾਬ ਦਿੱਤਾ ਹੈ। ਦੱਸ ਦਈਏ ਕਿ ਭਾਰਤ ਬੰਦ ਦੌਰਾਨ ਰੈਲੀ ਵਿਚ ਬਠਿੰਡਾ ਦੇ ਸਦਭਾਵਨਾ ਚੌਂਕ 'ਚ ਜੋਜੋ ਜੌਹਲ ਨੇ ਸੁਖਬੀਰ ਬਾਦਲ ਨੂੰ ਸੁੱਖਾ ਗੱਪੀ ਤਕ ਕਹਿ ਦਿੱਤਾ ਅਤੇ ਅਕਾਲੀ ਦਲ 'ਤੇ ਜਮਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਸੁਖਬੀਰ ਬਾਦਲ ਨੂੰ ਉਸ ਦੇ ਨਾਮ ਨਾਲ ਨਹੀਂ ਬੁਲਾਉਂਦਾ ਬਲਕਿ ਸੁੱਖਾ ਗੱਪੀ ਕਹਿ ਕੇ ਬੁਲਾਉਂਦੇ ਹਨ।
Sukhbir singh badal and Parkash singh badal
ਦੂਜੇ ਪਾਸੇ ਜੋਜੋ ਜੌਹਲ ਨੇ ਮਨਪ੍ਰੀਤ ਸਿੰਘ ਬਾਦਲ ਦੀ ਸੁਚੱਜ ਸੋਚ ਅਤੇ ਸਿਆਣਪ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਲਿਆਕਤ ਅਤੇ ਪੜ੍ਹਾਈ ਲਿਖਾਈ ਬਾਦਲ ਪਰਿਵਾਰ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ। ਜੋਜੋ ਜੌਹਲ ਨੇ ਨਾਲ ਹੀ ਕਿਹਾ ਕਿ ਬਾਦਲ ਪਿਓ ਪੁੱਤਰਾਂ ਦੀ ਪਛਾਣ ਉਨ੍ਹਾਂ ਦੇ ਨਾਮ ਨਾਲ ਨਹੀਂ ਰਹਿ ਗਈ। ਪੰਜਾਬ 'ਚ ਕਿਸੇ ਨੂੰ ਵੀ ਪੁੱਛਿਆ ਜਾਵੇ ਤਾਂ ਇਨ੍ਹਾਂ ਨੂੰ ਨਸ਼ੇ ਦੇ ਸੌਦਾਗਰ ਹੀ ਕਿਹਾ ਜਾਂਦਾ। ਉਨ੍ਹਾਂ ਕਿਹਾ ਕਿ ਜੇ ਕਿਸੇ ਰੇਹੜੀ ਵਾਲੇ ਨਾਲ ਵੀ ਬਾਦਲਾਂ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਵੀ ਉਨ੍ਹਾਂ ਨੂੰ ਚਿੱਟੇ ਦੇ ਨਾਮ ਨਾਲ ਪਛਾਣਦਾ ਹੈ।
Congress Minister Jojo Johal speaks on Sukhbir Badal
ਚਾਰੇ ਪਾਸੇ ਤੋਂ ਵਿਵਾਦਾਂ 'ਚ ਘਿਰੇ ਬਾਦਲ ਪਰਵਾਰ ਨੂੰ ਕਦੇ ਅਪਣੇ ਵੱਡੇ ਵੱਡੇ ਲਾਰਿਆਂ ਅਤੇ ਕਦੇ ਪਵਿੱਤਰ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਲੱਗੇ ਇਲਜ਼ਾਮਾਂ ਕਾਰਨ ਹਰ ਜਗ੍ਹਾ ਤੋਂ ਮੂੰਹ ਦੀ ਖਾਣੀ ਪੈ ਰਹੀ ਹੈ। ਆਉਣ ਵਾਲੇ ਸਮੇਂ ਵਿਚ ਬਾਦਲ ਪਰਵਾਰ ਲਈ ਮੁਸ਼ਕਿਲਾਂ ਘਟਣ ਦੀ ਬਜਾਏ ਵੱਧ ਗਈਆਂ ਹਨ। ਜ਼ਾਹਿਰ ਹੈ ਕਿ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਵੱਡੇ ਬਾਦਲ ਸਾਬ੍ਹ ਆਪਣੀ ਸੂਝ ਬੂਝ ਨਾਲ ਇਨ੍ਹਾਂ ਮੁਸੀਬਤਾਂ ਦਾ ਕੋਈ ਹੱਲ ਤਾਂ ਕੱਢਣਗੇ ਹੀ।