
ਸੁਖਬੀਰ ਅਤੇ ਜਾਖੜ ਹੋਏ ਆਹਮੋ ਸਾਹਮਣੇ
ਅਬੋਹਰ : ਵਿਧਾਨ ਸਭਾ ਹਲਕਾ ਬੱਲੂਆਣਾ ਵਿਚ ਹੜ੍ਹ ਪ੍ਰਭਾਵਤ ਪਿੰਡਾਂ ਦੇ ਦੋਰੇ ਦੌਰਾਨ ਅੱਜ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਕਾਫ਼ਲਾ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਹਲਕੇ ਦੇ ਪਿੰਡ ਧਰਾਂਗਵਾਲਾ ਵਿਚ ਆਹਮੋ-ਸਾਹਮਣੇ ਹੋ ਗਿਆ। ਇਸ ਦੌਰਾਨ ਪੰਜਾਬ ਪੁਲਿਸ ਨੇ ਮੂਸਤੈਦੀ ਵਰਤਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁਖ ਸਰਕਾਰੀਆਂ, ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਾਫ਼ਲਾ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡਾਂ ਨੂੰ ਰਵਾਨਾ ਕਰ ਦਿਤਾ ਜਦਕਿ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਧਰਾਂਗਵਾਲਾ ਦਾ ਮੁਆਇਨਾ ਕਰ ਕੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਤਾਜਾimageਪੱਟੀ ਅਤੇ ਹੋਰਾਂ ਪਿੰਡਾਂ ਨੂੰ ਹੋ ਤੁਰਿਆ।