ਕੈਪਟਨ ਦੀ ਕਬੱਡੀ, ਸੁਖਬੀਰ ਦੇ ਚੈਨਲ 'ਤੇ LIVE
Published : Oct 10, 2018, 1:13 pm IST
Updated : Oct 10, 2018, 1:13 pm IST
SHARE ARTICLE
Global Kabaddi League
Global Kabaddi League

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਹ ਦੋਵੇਂ ਹੀ ਸਿਆਸੀ ਸਟੇਜ਼ਾਂ ਤੋਂ ਭਾਵੇਂ ਹੀ.........

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਹ ਦੋਵੇਂ ਹੀ ਸਿਆਸੀ ਸਟੇਜ਼ਾਂ ਤੋਂ ਭਾਵੇਂ ਹੀ ਇਕ ਦੂਜੇ ਲਈ ਜ਼ਹਿਰ ਉਗਲਦੇ ਹੋਣ,  ਕਿੰਨਾ ਹੀ ਚੰਗਾ ਮਾੜਾ ਕਹਿੰਦੇ ਹੋਣ। ਪਰ ਇਹ ਦੋਨੋਂ ਹੁਣ ਤੁਹਾਨੂੰ ਜਲਦ ਹੀ ਇੱਕ ਸਟੇਜ ‘ਤੇ ਇਕੱਠੇ ਹੋਏ ਨਜ਼ਰ ਆ ਸਕਦੇ ਹਨ, ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਚੀਫ਼ ਪੈਟਰਨਸ਼ਿਪ ਹੇਠਾਂ ਹੋ ਰਹੇ ਗਲੋਬਲ ਕਬੱਡੀ ਕੱਪ ਨੂੰ ਦਿਖਾਉਣ ਦਾ ਅਧਿਕਾਰ ਕਿਸੇ ਹੋਰ ਕੋਲ ਨਹੀਂ, ਸਗੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਆਪਣੇ ਟੀਵੀ ਚੈਨਲ ਪੀਟੀਸੀ ਕੋਲ ਹੈ। ਖਾ ਗਏ ਨਾ ਝਟਕਾ।

ਪਰ ਇਹ ਸੌ ਫੀਸਦੀ ਸੱਚ ਹੈ। ਜੀ ਹਾਂ,  ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ 14 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦੇ ਫਾਈਨਲ ਤੱਕ ਸਾਰੇ ਮੈਚ ਦਿਖਾਉਣ ਦੀ ਜਿੰਮੇਵਾਰੀ ਪੀਟੀਸੀ ਨੂੰ ਸੌਂਪੀ ਗਈ ਹੈ,  ਜਿਸ ਦੇ ਮੈਚ ਜਲੰਧਰ ਤੋਂ ਸ਼ੁਰੂ ਹੋਣਗੇ ਤੇ ਮੋਹਾਲੀ ਵਿਖੇ ਇਸ ਦਾ ਫਾਈਨਲ ਮੈਚ ਕਰਵਾਇਆ ਜਾਏਗਾ ਜਿਸ ਦੇ ਮੁੱਖ ਮਹਿਮਾਨ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਹ ਖੁਲਾਸਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਲੀਗ ਦੇ ਪ੍ਰਬੰਧਾਂ ਲਈ ਰੱਖੀ ਸਮੀਖਿਆ ਮੀਟਿੰਗ ਉਪਰੰਤ ਕੀਤਾ।

ਉਨ੍ਹਾਂ ਕਿਹਾ ਕਿ ਕਬੱਡੀ ਲੀਗ ਵਿਚ ਛੇ ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਦੇ ਨਾਮ ਕੈਲੇਫੋਰਨੀਆ ਈਗਲਜ਼ (ਅਮਰੀਕਾ), ਮੈਪਲ ਲੀਫ (ਕੈਨੇਡਾ), ਸਿੰਘ ਵਾਰੀਅਰਜ਼ (ਪੰਜਾਬ), ਬਲੈਕ ਪੈਂਥਰਜ਼ (ਫਰਿਜ਼ਨੋ, ਅਮਰੀਕਾ), ਹਰਿਆਣਾ ਲਾਇਨਜ਼ (ਭਾਰਤ) ਤੇ ਦੋਆਬਾ ਵਾਰੀਅਰਜ਼ (ਅਮਰੀਕਾ) ਹਨ। ਇਸ ਕਬੱਡੀ ਲੀਗ ਨੂੰ ਕਰਵਾਉਣ ਲਈ ਸਰਕਾਰ ਵੱਲੋਂ ਆਪਣੇ ਅਧਿਕਾਰੀਆਂ ਤੋਂ ਲੈ ਕੇ ਖੇਡ ਸਟੇਡੀਅਮ ਅਤੇ ਕਰਮਚਾਰੀਆਂ ਦੀ ਫੌਜ ਇਸੇ ਕੰਮ ਲਈ ਲਗਾ ਦਿੱਤੀ ਗਈ ਹੈ। ਇਸ ਗਲੋਬਲ ਕਬੱਡੀ ਲੀਗ ਨੂੰ ਕਰਵਾਉਣ ਲਈ ਸਪਾਂਸਰਸ਼ਿਪ NRI ਵੀਰਾਂ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਨੇ 2016 ‘ਚ ਵੀ ਇਹ ਲੀਗ ਕਰਵਾਈ ਸੀ। 

ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸੁਖਬੀਰ ਬਾਦਲ ਦੀ ਮਾਲਕੀਅਤ ਹੋਣ ਕਾਰਨ ਜਿਸ ਪੀਟੀਸੀ ਖ਼ਿਲਾਫ਼ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਮੰਤਰੀ ਸਟੇਜ਼ਾਂ ਤੋਂ ਪ੍ਰਚਾਰ ਕਰਦੇ ਹਨ,  ਉਸ ਤੋਂ ਪਾਸਾ ਵੱਟਦੇ ਹਨ, ਉਸੇ ਨੂੰ ਕਬੱਡੀ ਲੀਗ ਨੂੰ ਲਾਈਵ ਕਰਨ ਦੇ ਅਧਿਕਾਰ ਦੇਣ ਲਈ ਕਿਸੇ ਵੀ ਤਰ੍ਹਾਂ ਦੇ ਕੋਈ ਟੈਂਡਰ ਨਹੀਂ ਮੰਗੇ ਗਏ ਸਨ ਤੇ ਸਿੱਧਾ ਪੀਟੀਸੀ ਦੇ ਅਧਿਕਾਰੀਆਂ ਨੂੰ ਸੱਦ ਕੇ ਇਨ੍ਹਾਂ ਮੈਚਾਂ ਨੂੰ ਲਾਈਵ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

ਸੋ ਇਹ ਕੁਝ ਗੱਲਾਂ ਸਿਆਸੀ ਬੁਝਾਰਤਾਂ ਵਾਂਗ ਲੱਗਦੀਆਂ ਹਨ। ਜਿਨ੍ਹਾਂ ਦੀ ਢੂੰਘਾਈ 'ਚ ਜਾਣਾ ਆਮ ਜਨਤਾ ਦੇ ਹੱਥ-ਵੱਸ ਨਹੀਂ ਹੈ। ਪਰ ਕੀਤੇ ਨਾ ਕੀਤੇ ਜਨਤਾ ਇਨ੍ਹਾਂ ਸਿਆਸਤਦਾਨਾਂ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਸਮਝਦੀ ਤਾਂ ਖੂਬ ਹੈ। ਤੇ ਅਜਿਹੀਆਂ ਸਰਕਾਰੀ ਕਾਰਗੁਜ਼ਾਰੀਆਂ ਬੇਸ਼ੱਕ ਇਨ੍ਹਾਂ ਨੂੰ ਜੱਗ ਜ਼ਾਹਿਰ ਵੀ ਕਰ ਜਾਂਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement