
ਮਾਨ ਨੇ ਲਿਆ ਸੁਖਬੀਰ ਬਾਦਲ ਦਾ ਨਾਮ
ਦਾਖਾਂ: ਜਿਮਨੀ ਚੋਣਾਂ ਨੂੰ ਲੈ ਕੇ ਜਿਥੇ ਰਾਜਨੀਤਿਕ ਆਗੂ ਆਪਣੇ ਉਮੀਦਵਾਰਾਂ ਨੂੰ ਜਿੱਤਾਉਣ ਨੂੰ ਲੈ ਕੇ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਓਥੇ ਹੀ ਵਿਰੋਧੀਆਂ ਤੇ ਵੀ ਨਿਸ਼ਾਨੇ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਆਗੂਆਂ ਵਲੋਂ ਲੋਕਾਂ ਦੇ ਘਰ ਘਰ ਜਾ ਤੇ ਚੋਣ ਰੈਲੀਆਂ ਕਰਕੇ ਲੋਕਾਂ ਦਾ ਮਨ ਮੋਹਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।
Bhagwant Mann
ਲੋਕ ਜਾਗਰੂਕ ਹੋ ਚੁੱਕੇ ਨੇ ਤੇ ਉਹ ਆਪਣੇ ਵਲੋਂ ਜਿਤੇ ਹੋਏ ਉਮੀਦਵਾਰ ਨੂੰ ਸਵਾਲ ਪੁੱਛਣ ਦਾ ਹੱਕ ਰੱਖਦੇ ਨੇ ਤੇ ਕਈ ਵਾਰੀ ਆਗੂ ਲੋਕਾਂ ਦੇ ਸਵਾਲਾਂ ਵਿਚ ਇਸ ਤਰਾਂ ਘਿਰ ਜਾਂਦੇ ਹਨ ਕਿ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਲਭਦਾ। ਦਰਅਸਲ ਅਜਿਹਾ ਹੀ ਕੁਝ ਭਗਵੰਤ ਮਾਨ ਨਾਲ ਹੋਇਆ ਜਦੋ ਉਹ ਹਲਕਾ ਦਾਖਾ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਚੋਣ ਪ੍ਰਚਾਰ ਕਰਦੇ ਹੋਏ ਹਗਵੰਤ ਮਾਨ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।
Bhagwant Mann
ਇਸ ਮੌਕੇ ਭਗਵੰਤ ਮਾਨ ਨੂੰ ਲੋਕਾਂ ਨੇ ਇਸ ਤਰਾਂ ਘੇਰਾ ਪਾਇਆ ਕਿ ਓਹਨਾ ਕੋਲ ਕੁਛ ਵੀ ਬੋਲਣ ਲਈ ਨਹੀਂ ਸੀ ਭਗਵੰਤ ਮਾਨ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਸੋਹੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਹਾਂਸ ਕਲਾਂ ਪਿੰਡ ਚ ਪਹੁੰਚੇ ਤਾ ਉੱਥੇ ਭਗਵੰਤ ਮਾਨ ਨੂੰ ਲੋਕਾਂ ਨੇ ਘੇਰ ਲਿਆ। ਲੋਕਾਂ ਨੇ ਸਵਾਲ ਕੀਤਾ ਕਿ ਤੁਸੀਂ ਹਮੇਸ਼ਾ ਬਾਹਰ ਦਾ ਉਮੀਦਵਾਰ ਹੀ ਹਲਕਾ ਦਾਖਾ ਵਿਚ ਕਿਓਂ ਉਤਾਰਦੇ ਹੋ।
ਪਹਿਲਾਂ ਫੁਲਕਾ ਨੂੰ ਵੋਟਾਂ ਪਾ ਜਿਤਾਇਆ ਤੇ ਹੁਣ ਜ ਸੋਹੀ ਨੂੰ ਜਿੱਤ ਵੀ ਦੇਵਾਂਗੇ ਤਾਂ ਤੁਸੀਂ ਇੱਕਲੇ ਕੀ ਕਰ ਲਵੋਗੇ। ਦਰਅਸਲ ਹਲਕਾ ਦਾਖਾ ਤੋਂ ਐਚ ਐਸ ਫੁਲਕਾ ਨੇ ਆਮਦ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਜਿੱਤ ਹਾਸਿਲ ਕੀਤੀ ਸੀ। ਪ੍ਰੰਤੂ ਬਾਅਦ ਵਿਚ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਕਾਰਨ ਇਹ ਸੀਟ ਖਾਲੀ ਪਈ ਸੀ ਤੇ ਇਥੋਂ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਵਿਚ ਅਮਨਦੀਪ ਸੋਹੀ ਨੂੰ ਉਤਾਰਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।