
ਸੂਬੇ 'ਚ ਇਸ ਦੌਰਾਨ 587 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਦੇ ਨਾਲ ਹੀ ਪੰਜਾਬ 'ਚ ਠੰਢ ਦੇ ਅਸਰ ਕਰਕੇ ਕੋਰੋਨਾ ਦੀ ਗਿਣਤੀ ਵੀ ਵੱਧ ਰਹੀ ਹੈ। ਸੂਬੇ ਦੀ ਗੱਲ ਕਰੀਏ ਜੇਕਰ ਕੋਰੋਨਾ ਵਾਇਰਸ ਨਾਲ ਲੋਕਾਂ ਦੀ ਮੌਤਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 22 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ 'ਚ ਇਸ ਦੌਰਾਨ 587 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ 'ਚ ਕੋਰੋਨਾ ਦੇ ਮਾਮਲਿਆਂ 'ਚ ਭਾਰੀ ਗਿਰਾਵਟ ਆਈ ਸੀ ਪਰ ਹੁਣ ਫਿਰ ਪੌਜ਼ੇਟਿਵ ਕੇਸਾਂ 'ਚ ਇਜ਼ਾਫਾ ਹੋਣਾ ਸ਼ੁਰੂ ਹੋ ਗਿਆ ਹੈ। ਨਵੰਬਰ ਮਹੀਨਾਂ ਸ਼ੁਰੂ ਹੁੰਦਿਆਂ ਹੀ ਸੂਬੇ 'ਚ ਮਰੀਜ਼ਾਂ ਦੀ ਗਿਣਤੀ 'ਚ ਮੁੜ ਤੋਂ ਵਾਧਾ ਹੋਣ ਲੱਗਾ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਮਹੀਨੇ ਦੇ ਦੂਜੇ ਹਫਤੇ ਤਕ ਇਹ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ।
ਸੂਬੇ 'ਚ ਜਿੱਥੇ ਪਿਛਲੇ ਮਹੀਨੇ ਰੋਜ਼ਾਨਾ ਔਸਤਨ 20 ਹਜ਼ਾਰ ਦੇ ਕਰੀਬ ਸੈਂਪਲ ਇਕ ਦਿਨ 'ਚ ਲਏ ਜਾ ਰਹੇ ਸਨ। ਉਥੇ, ਸੋਮਵਾਰ ਨੂੰ ਸੂਬੇ 'ਚ ਸਿਰਫ਼ 9701 ਸੈਂਪਲ ਹੀ ਲਏ ਗਏ ਹਨ। ਹਾਲਾਂਕਿ ਇਕ ਦਿਨ ਪਹਿਲਾਂ ਹੀ 20708 ਲੋਕਾਂ ਦੇ ਸੈਂਪਲ ਸੂਬੇ 'ਚ ਲਏ ਗਏ ਸਨ।