
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇੰਨੇ ਗੁਨਾਹ ਕੀਤੇ ਨੇ ਕਿ ਜੇਕਰ ਉਹ ਲਗਾਤਾਰ 10 ਸਾਲ ਤੱਕ ਜੇ ਇਵੇਂ ਹੀ ਸੇਵਾ ਕਰਦੇ ਰਹਿਣ ਤਾਂ...
ਅੰਮ੍ਰਿਤਸਰ (ਭਾਸ਼ਾ) : ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇੰਨੇ ਗੁਨਾਹ ਕੀਤੇ ਨੇ ਕਿ ਜੇਕਰ ਉਹ ਲਗਾਤਾਰ 10 ਸਾਲ ਤੱਕ ਜੇ ਇਵੇਂ ਹੀ ਸੇਵਾ ਕਰਦੇ ਰਹਿਣ ਤਾਂ ਹੋ ਸਕਦਾ ਹੈ ਕਿ ਲੋਕ ਇਨ੍ਹਾਂ ਨੂੰ ਮਾਫ ਕਰ ਦੇਣ। ਇਹ ਕਹਿਣਾ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ।ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਾਦਲ ਇਹ ਤਾਂ ਦੱਸਣ ਕਿ ਆਖ਼ਰ ਉਹ ਮਾਫ਼ੀ ਕਿਸ ਗੱਲ ਦੀ ਮੰਗ ਰਹੇ ਨੇ? ਉਨ੍ਹਾਂ ਕਿਹਾ ਕਿ ਬਾਦਲਾਂ ਨੇ ਗੁਨਾਹ ਨਹੀਂ ਬਲਕਿ ਪਾਪ ਕੀਤੇ ਹਨ। ਇਸ ਲਈ ਉਨ੍ਹਾਂ ਨੂੰ 10 ਸਾਲਾਂ ਤਕ ਸੇਵਾ ਕਰਨ ਦੀ ਲੋੜ ਹੈ।
ਅਕਾਲੀ ਦਲ ਸੇਵਾ ਕਰਦੇ ਹੋਏ
ਨਵਜੋਤ ਕੌਰ ਨੇ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਜਲਦ ਸਹਿਤਮੰਦ ਹੋ ਕੇ ਵਾਪਿਸ ਮੈਦਾਨ ‘ਚ ਆ ਰਹੇ ਨੇ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੀ ਹਾਲਤ ਕਾਫੀ ਹੱਦ ਤੱਕ ਠੀਕ ਹੈ ਤੇ ਜਲਦ ਹੀ ਉਹ ਮੈਦਾਨ ‘ਚ ਆ ਕੇ ਮੋਰਚਾ ਸਾਂਭਣਗੇ। ਬੇਸ਼ਕ ਪੂਰਾ ਅਕਾਲੀ ਦਲ 10 ਸਾਲਾ ‘ਚ ਹੋਈਆਂ ਭੁੱਲਾਂ ਬਖ਼ਸ਼ਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਇਆ ਹੈ, ਪਰ ਵਿਰੋਧੀ ਲਗਾਤਾਰ ਇਸ ਨੂੰ ਆਪਣੇ ਨਿਸ਼ਾਨੇ ‘ਤੇ ਲੈ ਰਹੇ ਹਨ। ਹਾਲਾਂਕਿ ਅਕਾਲੀ ਦਲ ਨੂੰ ਭੁੱਲਾਂ ਦੀ ਕਿਨ੍ਹੀ ਮੁਆਫ਼ੀ ਮਿਲਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ।