ਨੌਜਵਾਨ ਵਲੋਂ ਦੋਸਤੀ ਮਗਰੋਂ ਵਿਦਿਆਰਥਣ ਨਾਲ ਜ਼ਬਰ-ਜਨਾਹ, ਦਿਤੀ ਧਮਕੀ
Published : Dec 10, 2018, 5:31 pm IST
Updated : Dec 10, 2018, 5:31 pm IST
SHARE ARTICLE
Rape
Rape

10ਵੀਂ ‘ਚ ਪੜ੍ਹਦੀ ਵਿਦਿਆਰਥਣ ਨੂੰ ਧੋਖੇ ਨਾਲ ਫਸਾ ਕੇ ਅਤੇ ਫਿਰ ਵਿਆਹ ਦਾ ਲਾਲਚ ਦੇ ਕੇ ਦੋਸ਼ੀ ਹੋਟਲ ਵਿਚ ਲੈ...

ਚੰਡੀਗੜ੍ਹ (ਸਸਸ) : 10ਵੀਂ ‘ਚ ਪੜ੍ਹਦੀ ਵਿਦਿਆਰਥਣ ਨੂੰ ਧੋਖੇ ਨਾਲ ਫਸਾ ਕੇ ਅਤੇ ਫਿਰ ਵਿਆਹ ਦਾ ਲਾਲਚ ਦੇ ਕੇ ਦੋਸ਼ੀ ਹੋਟਲ ਵਿਚ ਲੈ ਗਿਆ। ਹੋਟਲ ਵਿਚ ਲੈ ਜਾ ਕੇ ਦੋਸ਼ੀ ਨੇ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਤੋਂ ਕੁੱਝ ਦਿਨ ਬਾਅਦ ਦੋਸ਼ੀ ਵਿਦਿਆਰਥਣ ਦੇ ਘਰ ਵੀ ਪਹੁੰਚ ਗਿਆ ਅਤੇ ਧਮਕੀ ਦੇ ਕੇ ਫਿਰ ਕੁਕਰਮ ਕੀਤਾ। ਸੈਕਟਰ-34 ਦੇ ਥਾਣੇ ਦੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਹਿਚਾਣ ਬੁੜੈਲ ਨਿਵਾਸੀ ਦੀਪੂ ਰਾਵਤ (21) ਦੇ ਰੂਪ ਵਿਚ ਹੋਈ ਹੈ।

ਪੀੜਿਤਾ ਨੇ ਦੱਸਿਆ ਕਿ ਦੋਸ਼ੀ ਦੀਪੂ ਪਹਿਲਾਂ ਉਸ ਨੂੰ ਧੋਖੇ ਨਾਲ ਫਸਾ ਕੇ ਬੁੜੈਲ ਸਥਿਤ ਇਕ ਹੋਟਲ ਵਿਚ ਲੈ ਗਿਆ ਸੀ। ਜਿੱਥੇ ਉਸ ਦੇ ਨਾਲ ਕੁਕਰਮ ਕੀਤਾ। ਦੋਸ਼ੀ ਨੇ ਉਸ ਨੂੰ ਵਿਆਹ ਕਰਨ ਦਾ ਝਾਂਸਾ ਦਿਤਾ ਸੀ ਅਤੇ ਕੁਕਰਮ ਦੇ ਬਾਰੇ ਕਿਸੇ ਨੂੰ ਵੀ ਦੱਸਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿਤੀ ਸੀ। ਇਸ ਤੋਂ ਕੁੱਝ ਦਿਨਾਂ ਦੇ ਬਾਅਦ ਦੋਸ਼ੀ ਵਿਦਿਆਰਥਣ  ਦੇ ਘਰ ਪਹੁੰਚ ਗਿਆ ਅਤੇ ਧਮਕੀ ਦਿਤੀ ਕਿ ਜੇਕਰ ਉਸ ਦੀ ਗੱਲ ਨਾ ਮੰਨੀ ਤਾਂ ਉਹ ਕੁਕਰਮ ਦੇ ਬਾਰੇ ਸਾਰਿਆਂ ਨੂੰ ਦੱਸ ਦੇਵੇਗਾ।

ਇਸ ਦੌਰਾਨ ਡਰਾ ਧਮਕਾ ਕੇ ਦੋਸ਼ੀ ਨੇ ਵਿਦਿਆਰਥਣ ਦੇ ਨਾਲ ਫਿਰ ਕੁਕਰਮ ਕੀਤਾ। ਇਸ ਤੋਂ ਬਾਅਦ ਵਿਦਿਆਰਥਣ ਨੇ ਸਾਰੇ ਮਾਮਲੇ ਦੀ ਜਾਣਕਾਰੀ ਅਪਣੇ ਪਰਵਾਰ ਨੂੰ ਦਿਤੀ। ਵਿਦਿਆਰਥਣ ਦੇ ਪਰਵਾਰ ਮੈਂਬਰਾਂ ਨੇ ਸੈਕਟਰ-34 ਦੇ ਥਾਣੇ ਵਿਚ ਦੋਸ਼ੀ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਮੈਜਿਸਟ੍ਰੇਟ ਨੇ ਦੋਸ਼ੀ ਨੂੰ ਜੇਲ੍ਹ ਭੇਜ ਦਿਤਾ ਹੈ।

ਇਹ ਵੀ ਪੜ੍ਹੋ : ਪੰਜਾਬ ਨਿਵਾਸੀ ਨੌਜਵਾਨ ਦੇ ਖਿਲਾਫ਼ ਸੈਕਟਰ-17 ਥਾਣਾ ਪੁਲਿਸ ਨੇ ਲੀਗਲ ਰਾਏ ਲੈਣ  ਤੋਂ ਬਾਅਦ ਕੁਕਰਮ ਦਾ ਕੇਸ ਦਰਜ ਕਰ ਲਿਆ। ਮਾਮਲੇ ਵਿਚ ਪੀੜਿਤ ਮੁਟਿਆਰ ਨੇ ਲਗਭੱਗ ਦੋ ਮਹੀਨੇ ਪਹਿਲਾਂ ਐਸਐਸਪੀ ਵਿੰਡੋ ‘ਤੇ ਸ਼ਿਕਾਇਤ ਦਿਤੀ ਸੀ। ਜਿਸ ਵਿਚ ਪੀੜਿਤਾ ਨੇ ਦੋਸ਼ ਲਗਾਇਆ ਸੀ ਕਿ 25 ਸਾਲਾਂ ਗੰਗਾਪੁਰੀ ਵਿਆਹ ਦਾ ਝਾਂਸਾ ਦੇ ਕੇ ਚੰਡੀਗੜ੍ਹ ਘੁਮਾਉਣ ਲੈ ਕੇ ਆਇਆ ਸੀ।

ਇਸ ਦੌਰਾਨ ਸੈਕਟਰ-22 ਸਥਿਤ ਹੋਟਲ ਵਿਚ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਪਰ  ਬਾਅਦ ਵਿਚ ਦੋਸ਼ੀ ਵਿਆਹ ਕਰਾਉਣ ਤੋਂ ਮੁੱਕਰ ਗਿਆ ਸੀ। ਪੀਡਿਤਾ ਦੀ ਸ਼ਿਕਾਇਤ ਉਤੇ ਪੁਲਿਸ ਨੇ ਲੀਗਲ ਰਾਏ  ਲੈਣ ਤੋਂ ਬਾਅਦ ਦੋਸ਼ੀ ਦੇ ਖਿਲਾਫ਼ ਕੇਸ ਦਰਜ ਕਰ ਲਿਆ। ਹਾਲਾਂਕਿ, ਦੋਸ਼ੀ ਅਜੇ ਤੱਕ ਪੁਲਿਸ ਦੀ ਹਿਰਾਸਤ ਤੋਂ ਫ਼ਰਾਰ ਚੱਲ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement